ਵਾੲ੍ਹੀਟ ਦੇ ਨਾਲ ਵੱਖ-ਵੱਖ ਕਲਰਸ ਦੇ ਕੰਬੀਨੇਸ਼ਨ ਨਾਲ ਸੂਟ-ਦੁਪੱਟਾ ਖੂਬ ਛਾਅ ਰਿਹੈ ਟ੍ਰੈਂਡ ’ਚ

Sunday, Jul 28, 2024 - 12:24 PM (IST)

ਵਾੲ੍ਹੀਟ ਦੇ ਨਾਲ ਵੱਖ-ਵੱਖ ਕਲਰਸ ਦੇ ਕੰਬੀਨੇਸ਼ਨ ਨਾਲ ਸੂਟ-ਦੁਪੱਟਾ ਖੂਬ ਛਾਅ ਰਿਹੈ ਟ੍ਰੈਂਡ ’ਚ

ਅੰਮ੍ਰਿਤਸਰ, (ਕਵਿਸ਼ਾ)- ਜੇਕਰ ਰੰਗਾਂ ਦੀ ਦੁਨੀਆ ਦੀ ਗੱਲ ਕਰੀਏ ਤਾਂ ਅੱਜਕਲ ਹਰ ਰੰਗ ਦੇ ਕਈ ਟੋਨਸ ਦੇਖਣ ਨੂੰ ਮਿਲਦੇ ਹਨ ਪਰ ਜਦੋਂ ਅਸੀਂ ਬੇਸਿੱਕ ਰੰਗ ਵਾੲ੍ਹੀਟ ਦੀ ਗੱਲ ਕਰਦੇ ਹਾਂ ਤਾਂ ਇਹ ਆਪਣੇ ਆਪ ਵਿਚ ਇਕ ਅਜਿਹਾ ਰੰਗ ਹੈ, ਜਿਸ ਨੂੰ ਕਿਸੇ ਹੋਰ ਰੰਗ ਨਾਲ ਜੋੜਿਆ ਜਾਵੇ ਤਾਂ ਉਸ ਰੰਗ ਦੀ ਸੁੰਦਰਤਾ ਹੋਰ ਵਧ ਜਾਂਦੀ ਹੈ।

ਜੇਕਰ ਵਾੲ੍ਹੀਟ ਕਲਰ ਦੀ ਗੱਲ ਕਰੀਏ ਤਾਂ ਇਹ ਇਕ ਅਜਿਹਾ ਰੰਗ ਹੈ, ਜਿਸ ਨੂੰ ਹਰ ਰੰਗ, ਹਰ ਉਮਰ, ਹਰ ਵਰਗ, ਹਰ ਸਟੱਕਚਰ ਦੀਆਂ ਔਰਤਾਂ ਅਤੇ ਮਰਦ ਪਹਿਨਣਾ ਪਸੰਦ ਕਰਦੇ ਹਨ ਕਿਉਂਕਿ ਵਾੲ੍ਹੀਟ ਰੰਗ ਦੀ ਸ਼ਾਨ ਹਰ ਕਿਸੇ ਨੂੰ ਆਕਰਸ਼ਿਤ ਕਰਦੀ ਹੈ। ਜਦੋਂ ਗੱਲ ਔਰਤਾਂ ਦੇ ਸੂਟ-ਸਲਵਾਰ ਦੀ ਆਵੇ ਤਾਂ ਵਾੲ੍ਹੀਟ ਰੰਗ ਨਾਲ ਕਿਸੇ ਵੀ ਰੰਗ ਨੂੰ ਜੋੜ ਕੇ ਸੂਟ ਸਲਵਾਰ ਦੀ ਸੁੰਦਰਤਾ ਹੋਰ ਵਧ ਜਾਂਦੀ ਹੈ।

PunjabKesari

ਇਸ ਦੇ ਨਾਲ ਹੀ ਵਾੲ੍ਹੀਟ ਦੇ ਕੰਬੀਨੇਸ਼ਨ ਨਾਲ ਇਹ ਦੇਖਣ ’ਚ ਵੀ ਬਹੁਤ ਆਕਰਸ਼ਕ ਲੱਗਦਾ ਹੈ ਕਿਉਂਕਿ ਜਦੋਂ ਕਿਸੇ ਵੀ ਰੰਗ ਦੇ ਸੂਟ ਦੇ ਨਾਲ ਵਾੲ੍ਹੀਟ ਰੰਗ ਦਾ ਦੁਪੱਟਾ ਪਹਿਨਿਆ ਜਾਂਦਾ ਹੈ ਤਾਂ ਉਸ ਦੀ ਖਿੱਚ ਬਹੁਤ ਵਧ ਜਾਂਦੀ ਹੈ ਜਾਂ ਜੇਕਰ ਵੱਖ-ਵੱਖ ਰੰਗਾਂ ਦਾ ਦੁਪੱਟਾ ਵਾੲ੍ਹੀਟ ਸੂਟ ਨਾਲ ਪਹਿਨਿਆ ਜਾਂਦਾ ਹੈ ਜਾਂ ਮਲਟੀ ਰੰਗ ਦਾ ਦੁਪੱਟਾ ਪਹਿਨਿਆ ਜਾਂਦਾ ਹੈ ਤਾਂ ਅਜਿਹਾ ਕੰਬੀਨੇਸ਼ਨ ਸੂਟ ਸਲਵਾਰ ਦੀ ਸੁੰਦਰਤਾ ਨੂੰ ਵੀ ਬਹੁਤ ਵਧਾ ਦਿੰਦਾ ਹੈ।

ਅੱਜਕਲ ਵਾੲ੍ਹੀਟ ਦੇ ਨਾਲ ਵੱਖ-ਵੱਖ ਕੰਬੀਨੇਸ਼ਨਾਂ ਦੇ ਸੂਟ ਵਧੇਰੇ ਪ੍ਰਸਿੱਧ ਹੋ ਰਹੇ ਹਨ। ਅੰਮ੍ਰਿਤਸਰ ਦੀਆਂ ਔਰਤਾਂ ਵੀ ਅਜਿਹੇ ਸੂਟ ਨੂੰ ਕਾਫੀ ਪਸੰਦ ਕਰਦੀਆਂ ਨਜ਼ਰ ਆ ਰਹੀਆਂ ਹਨ। ਅੰਮ੍ਰਿਤਸਰ ’ਚ ਵੱਖ-ਵੱਖ ਪ੍ਰੋਗਰਾਮਾਂ ’ਚ ਅੰਮ੍ਰਿਤਸਰ ਦੀਆਂ ਔਰਤਾਂ ਦੁਪੱਟੇ ਦੇ ਵੱਖ-ਵੱਖ ਕੰਬੀਨੇਸ਼ਨ ਦੇ ਨਾਲ ਇਕੋ ਜਿਹੇ ਵਾੲ੍ਹੀਟ ਸੂਟ ਪਹਿਨ ਕੇ ਪਹੁੰਚ ਰਹੀਆਂ ਹਨ। 
 


author

Tarsem Singh

Content Editor

Related News