ਚਿੱਟੇ ਦੀ ਹੋਮ ਡਿਲਿਵਰੀ! ਤਰਨਤਾਰਨ ਵਾਸੀਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਨਸ਼ਾ
Thursday, Nov 24, 2022 - 11:22 AM (IST)
ਤਰਨਤਾਰਨ- ਸੂਬਾ ਸਰਕਾਰ ਵੱਲੋਂ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਤਰਨਤਾਰਨ ਜ਼ਿਲ੍ਹੇ ’ਚ ਨਸ਼ਾ ਆਸਾਨੀ ਨਾਲ ਮਿਲ ਜਾਂਦਾ ਹੈ। ਸਰਕਾਰ ਵੱਲੋਂ ਚਲਾਏ ਜਾ ਰਹੇ ਆਊਟਪੇਸ਼ੇਂਟ ਓਪੀਔਡ ਅਸਿਸਟਡ ਟ੍ਰੀਟਮੈਂਟ (ਓ.ਓ.ਏ.ਟੀ) ਕਲੀਨਿਕਾਂ ’ਚ 22,000 ਤੋਂ ਵੱਧ ਨਸ਼ੇੜੀ ਰਜਿਸਟਰਡ ਹਨ ਅਤੇ ਛੇ ਨਿੱਜੀ ਨਸ਼ਾ ਛੁਡਾਊ ਕੇਂਦਰਾਂ ’ਚ 4,000 ਇਲਾਜ ਅਧੀਨ ਹਨ। ਜ਼ਿਲ੍ਹੇ ਵਿੱਚ ਨਸ਼ੇੜੀਆਂ ਦੀ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੋਵੇਗੀ ਕਿਉਂਕਿ ਸਾਰੇ ਮਰੀਜ਼ ਡਾਕਟਰੀ ਸਹਾਇਤਾ ਨਹੀਂ ਲੈਂਦੇ ਹਨ।
ਇਹ ਵੀ ਪੜ੍ਹੋ- ਦਾਜ 'ਚ ਨਹੀਂ ਲਿਆਂਦੀ ਕਾਰ, ਲਾਲਚੀ ਸਹੁਰਾ ਪਰਿਵਾਰ ਨੇ ਜ਼ਬਰਦਸਤੀ ਨੂੰਹ ਨੂੰ ਪਿਆਈ ਜ਼ਹਿਰੀਲੀ ਦਵਾਈ
ਵੱਖ-ਵੱਖ ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਨਸ਼ਾ ਤਸਕਰ ਚਿੱਟੇ ਦੀ ਹੋਮ ਡਿਲਿਵਰੀ ਵੀ ਕਰਵਾ ਰਹੇ ਹਨ। ਪਿੰਡ ਪਲਾਸੌਰ ਦੇ ਇਕ ਵਸਨੀਕ ਨੇ ਕਿਹਾ ਕਿ ਪਿੰਡ ਦਾ ਇੱਕ ਖਾਸ ਪਰਿਵਾਰ ਇਲਾਕੇ ਵਿੱਚ ਨਸ਼ਾ ਵੰਡਣ ਦਾ ਨੈੱਟਵਰਕ ਚਲਾ ਰਿਹਾ ਹੈ ਅਤੇ ਹਰ ਕੋਈ ਇਸ ਬਾਰੇ ਜਾਣਦਾ ਹੈ। ਉਨ੍ਹਾਂ ਖਿਲਾਫ ਹੁਣ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ।
ਇਕ ਵਾਤਾਵਰਣ ਪ੍ਰੇਮੀ ਨੇ ਦਾਅਵਾ ਕੀਤਾ ਕਿ ਚੱਬਲ, ਪੰਜਵੜ ਅਤੇ ਹੋਰ ਖ਼ੇਤਰਾਂ ’ਚ ਨਸ਼ਾ ਆਸਾਨੀ ਨਾਲ ਉਪਲਬਧ ਹੈ। ਉਨ੍ਹਾਂ ਕਿਹਾ ਕਿ ਗੋਇੰਦਵਾਲ ਸਾਹਿਬ ਦਾ ਘਾਟੀ ਬਾਜ਼ਾਰ ਨਸ਼ਿਆਂ ਦਾ ਅੱਡਾ ਬਣ ਗਿਆ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦਾਅਵਾ ਕੀਤਾ ਕਿ ਜ਼ਿਲ੍ਹੇ ’ਚ ਪਿਛਲੇ 40 ਦਿਨਾਂ ਦੌਰਾਨ 100 ਤੋਂ ਵੱਧ ਨਸ਼ਾ ਤਸਕਰਾਂ ਵਿਰੁੱਧ ਐੱਨ.ਡੀ.ਪੀ.ਐੱਸ ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ, ਪਰ ਫਿਰ ਵੀ ਨਸ਼ਾ ਤਸਕਰਾਂ ਵੱਲੋਂ ਆਪਣਾ ਗੈਰ-ਕਾਨੂੰਨੀ ਧੰਦਾ ਚਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਘਰ ਦੀ ਰਾਖੀ ਬੈਠੇ ਕੁੱਤੇ ਨੂੰ ਖੁਆਈ ਨਸ਼ੀਲੀ ਚੀਜ਼, 17 ਤੋਲੇ ਸੋਨਾ ਲੈ ਕੇ ਚੋਰ ਹੋਏ ਰਫੂ-ਚੱਕਰ
ਹੈਰੋਇਨ ਅਤੇ ਸਮੈਕ ਤੋਂ ਇਲਾਵਾ ਵੱਡੀ ਗਿਣਤੀ ’ਚ ਨਸ਼ੇੜੀ ਨਿਰਧਾਰਤ ਦਵਾਈਆਂ ਦੇ ਆਦੀ ਹਨ। ਕੁਝ ਕੈਮਿਸਟ ਇਕ ਕਿੱਟ 250 ਤੋਂ 300 ਰੁਪਏ ’ਚ ਵੇਚ ਰਹੇ ਹਨ, ਜਿਸ ’ਚ ਨਸ਼ੀਲੇ ਪਦਾਰਥਾਂ ਦੀ ਕਾਕਟੇਲ, ਇਕ ਟੀਕਾ ਅਤੇ ਇਕ ਸੂਈ ਸ਼ਾਮਲ ਹੈ। ਖ਼ੇਤਰ ਦੇ ਇਕ ਅੰਤਰਰਾਸ਼ਟੀ ਖਿਡਾਰੀ ਨੇ ਕਿਹਾ ਕਿ ਸਟੇਡੀਅਮ ਸਮੇਤ ਖਾਲੀ ਪਈਆਂ ਸਰਕਾਈ ਇਮਾਰਤਾਂ ਨਸ਼ੇੜੀਆਂ ਲਈ ਸੁਰੱਖਿਅਤ ਪਨਾਹਗਾਹ ਬਣ ਗਈਆਂ ਹਨ।