ਹਥਿਆਰਾਂ ਦੀ ਨੋਕ ''ਤੇ ਅਣਪਛਾਤਿਆਂ ਕੀਤੀ ਮੈਡੀਕਲ ਸਟੋਰ ''ਤੇ ਲੁੱਟ

Sunday, Apr 17, 2022 - 09:56 PM (IST)

ਹਥਿਆਰਾਂ ਦੀ ਨੋਕ ''ਤੇ ਅਣਪਛਾਤਿਆਂ ਕੀਤੀ ਮੈਡੀਕਲ ਸਟੋਰ ''ਤੇ ਲੁੱਟ

ਤਰਨਤਾਰਨ (ਵਿਜੇ) : ਪਿੰਡ ਨੌਸ਼ਹਿਰਾ ਪੰਨੂਆਂ ਵਿਖੇ ਕੁਝ ਅਣਪਛਾਤੇ ਲੋਕਾਂ ਨੇ ਹਥਿਆਰਾਂ ਦੀ ਨੋਕ 'ਤੇ ਇਕ ਮੈਡੀਕਲ ਸਟੋਰ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਉਥੋਂ ਹਜ਼ਾਰਾਂ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਮੈਡੀਕਲ ਸਟੋਰ 'ਤੇ ਕੰਮ ਕਰਦੇ ਲੜਕੇ ਨੇ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀ ਪਿਸਤੌਲ ਦੀ ਨੋਕ 'ਤੇ ਦੁਕਾਨ 'ਚ ਦਾਖਲ ਹੋ ਕੇ ਕੈਸ਼ ਲੁੱਟ ਕੇ ਲੈ ਗਏ। ਉਨ੍ਹਾਂ ਪੁਲਸ ਨੂੰ ਇਸ ਬਾਰੇ ਇਤਲਾਹ ਦੇ ਦਿੱਤੀ ਹੈ। ਨੌਸ਼ਹਿਰਾ ਪੰਨੂਆਂ ਚੌਕੀ ਇੰਚਾਰਜ ਗੁਰਪਾਲ ਸਿੰਘ ਨੇ ਦੱਸਿਆ ਕਿ ਅਸੀਂ ਮੌਕਾ ਦੇਖ ਕੇ ਐੱਫ. ਆਈ. ਆਰ. ਦਰਜ ਕਰ ਲਈ ਹੈ ਤੇ ਅਗਲੀ ਕਾਰਵਾਈ ਜਾਰੀ ਹੈ।

ਇਹ ਵੀ ਪੜ੍ਹੋ : ਭਤੀਜੇ ਨੇ ਚਾਚੇ ਨੂੰ ਟ੍ਰੈਕਟਰ ਥੱਲੇ ਦੇ ਕੇ ਮਾਰਿਆ, ਚੋਰੀ-ਛੁਪੇ ਸਸਕਾਰ ਕਰਨ ਦੌਰਾਨ ਪਹੁੰਚੀ ਪੁਲਸ


author

Harnek Seechewal

Content Editor

Related News