ਵੀ. ਵੀ. ਆਈ. ਪੀ. ਸਵਰਨ ਸ਼ਤਾਬਦੀ ਟਰੇਨ ’ਚ ਯਾਤਰੀਆਂ ’ਤੇ ਡਿੱਗਾ ਸਟੀਲ ਪੈਨਲ, 2 ਗੰਭੀਰ ਜ਼ਖ਼ਮੀ
Monday, Sep 18, 2023 - 10:51 AM (IST)
ਅੰਮ੍ਰਿਤਸਰ (ਜਸ਼ਨ)- ਨਵੀਂ ਦਿੱਲੀ ਅਤੇ ਅੰਮ੍ਰਿਤਸਰ ਦੇ ਵਿਚਾਲੇ ਚੱਲਣ ਵਾਲੀ ਉੱਤਰ ਭਾਰਤ ਦੀ ਵੀ. ਵੀ. ਆਈ. ਪੀ. ਟਰੇਨ ਵਜੋਂ ਜਾਣੀ ਜਾਂਦੀ ਸਵਰਨ ਸ਼ਤਾਬਦੀ ਰੇਲਗੱਡੀ ’ਚ ਉਸ ਸਮੇਂ ਵੱਡਾ ਹਾਦਸਾ ਹੋ ਗਿਆ, ਜਦੋਂ ਸ਼ਨੀਵਾਰ ਨੂੰ ਚੱਲਣ ਵਾਲੀ ਇਸ ਟਰੇਨ ਦੇ ਇਕ ਕੋਚ ’ਚ ਬਾਥਰੂਮ ਦੇ ਕੋਲ ਲੱਗਾ ਸਟੀਲ ਦਾ ਪੈਨਲ ਅਚਾਨਕ ਡਿੱਗ ਗਿਆ। ਇਸ ਘਟਨਾ ’ਚ ਦੋ ਯਾਤਰੀ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ- ਸਰਹੱਦ ਪਾਰ ਤੋਂ ਵੱਡੀ ਖ਼ਬਰ: ਹਿੰਦੂ ਕੁੜੀ ਤੇ ਪ੍ਰੇਮੀ ਦੇ ਗੋਲੀਆਂ ਮਾਰ ਕੇ ਕੀਤਾ ਕਤਲ
ਚਸ਼ਮਦੀਦਾਂ ਨੇ ਦੱਸਿਆ ਕਿ ਖੁਸ਼ਕਿਸਮਤੀ ਇਹ ਰਹੀ ਕਿ ਉਕਤ ਸਟੀਲ ਪੈਨਲ ਕਿਸੇ ਰੇਲਵੇ ਯਾਤਰੀ ਦੇ ਸਿਰ ’ਤੇ ਸਿੱਧਾ ਨਹੀਂ ਡਿੱਗਾ, ਨਹੀਂ ਤਾਂ ਕਿਸੇ ਦੀ ਜਾਨ ਵੀ ਜਾ ਸਕਦੀ ਸੀ। ਇਸ ਦੌਰਾਨ ਯਾਤਰੀ ਤੇ ਟਰੇਨ ਸਟਾਫ਼ ਵਿਚਾਲੇ ਬਹਿਸਬਾਜ਼ੀ ਹੋ ਗਈ ਅਤੇ ਵੇਖਦਿਆਂ ਹੀ ਵੇਖਦਿਆਂ ਮਾਮਲਾ ਕਾਫ਼ੀ ਗਰਮਾ ਗਿਆ।
ਇਹ ਵੀ ਪੜ੍ਹੋ- ਪੰਜਾਬ ਦੇ ਕਾਰੋਬਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਹੁਣ ਪੰਜਾਬ 'ਚ ਵਾਪਸ ਆਈਆਂ 450 ਇੰਡਸਟਰੀਆਂ
ਯਾਤਰੀਆਂ ਦਾ ਕਹਿਣਾ ਸੀ ਕਿ ਜੇਕਰ ਰੇਲਵੇ ਦੀ ਵੀ. ਵੀ. ਆਈ. ਪੀ. ਰੇਲ ਗੱਡੀ ਦੀ ਇਹ ਹਾਲਤ ਹੈ ਤਾਂ ਹੋਰ ਰੇਲ ਗੱਡੀਆਂ ਦੀ ਵਿਵਸਥਾ ਕਿਹੋ ਜਿਹੀ ਰਹਿੰਦੀ ਹੋਵੇਗੀ, ਇਹ ਸ਼ਾਇਦ ਦੱਸਣ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ- ਪਾਕਿ 'ਚ ਬੈਠੇ ਪ੍ਰੇਮੀ ਨਾਲ ਮਿਲ ਰਚੀ ਸਾਜ਼ਿਸ਼, ਕੁੜੀ ਨੇ ਆਪਣੀ ਤੇ ਭੂਆ ਦੀ ਅਸ਼ਲੀਲ ਫੋਟੋ ਕੀਤੀ ਵਾਇਰਲ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8