ਬਦਲਦੇ ਮੌਸਮ ਦੌਰਾਨ ਵਾਇਰਲ ਫੀਵਰ ਨੇ ਲੋਕਾਂ ਨੂੰ ਕੀਤਾ ਬੀਮਾਰ

Tuesday, Sep 03, 2024 - 05:58 PM (IST)

ਬਦਲਦੇ ਮੌਸਮ ਦੌਰਾਨ ਵਾਇਰਲ ਫੀਵਰ ਨੇ ਲੋਕਾਂ ਨੂੰ ਕੀਤਾ ਬੀਮਾਰ

ਤਰਨਤਾਰਨ (ਰਮਨ)-ਮੌਸਮ ਦੀ ਹੋ ਰਹੀ ਤਬਦੀਲੀ ਦੇ ਚੱਲਦਿਆਂ ਲੋਕ ਵਾਇਰਲ ਬੁਖਾਰ, ਜੁਕਾਮ, ਖਾਂਸੀ, ਗਲਾ ਖਰਾਬ ਅਤੇ ਡਾਇਰੀਆ ਦੇ ਸ਼ਿਕਾਰ ਹੋ ਰਹੇ ਹਨ, ਜਿਸ ਕਰਕੇ ਘਰ-ਘਰ ਜਿੱਥੇ ਛੋਟੇ ਬੱਚੇ ਇਸ ਦੀ ਜਕੜ ਵਿਚ ਆ ਰਹੇ ਹਨ, ਉਥੇ ਹੀ ਵੱਡੇ ਵੀ ਇਸ ਦੇ ਸ਼ਿਕਾਰ ਹੋ ਰਹੇ ਹਨ। ਜਾਣਕਾਰੀ ਅਨੁਸਾਰ ਵਾਇਰਲ ਬੁਖਾਰ ਦੇ ਸ਼ਿਕਾਰ ਹੋਣ ਵਾਲੇ ਮਰੀਜ਼ ਕਰੀਬ ਪੰਜ ਤੋਂ ਸੱਤ ਦਿਨ ਤੱਕ ਦਵਾਈਆਂ ਖਾਣ ਦੇ ਬਾਵਜੂਦ ਵੀ ਠੀਕ ਨਹੀਂ ਹੋ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦੇ ਹੋਏ ਸਰਕਾਰੀ ਹਸਪਤਾਲ ਤਰਨਤਾਰਨ ਦੇ ਸੀਨੀਅਰ ਮੈਡੀਕਲ ਅਫਸਰ ਅਤੇ ਈ.ਐੱਨ.ਟੀ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ’ਚ ਵਾਇਰਲ ਬੁਖਾਰ ਦੇ ਸ਼ਿਕਾਰ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਦਿਨ-ਬ-ਦਿਨ ਵੱਧ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਖੁਦ ਹਰ ਰੋਜ਼ ਗਲਾ ਖਰਾਬ, ਤੇਜ਼ ਬੁਖਾਰ ਦੇ ਸ਼ਿਕਾਰ 80 ਮਰੀਜ਼ਾਂ ਦੀ ਜਾਂਚ ਕਰਦੇ ਹਨ।

ਇਹ ਵੀ ਪੜ੍ਹੋ- ਕਰੋੜਾਂ ਲੋਕਾਂ ਨੂੰ ਮਾਨ ਸਰਕਾਰ ਨੇ ਦਿੱਤੀ ਵੱਡੀ ਰਾਹਤ

ਉਨ੍ਹਾਂ ਦੱਸਿਆ ਕਿ ਇਸ ਵਾਇਰਲ ਬੁਖਾਰ ਦੇ ਚੱਲਦਿਆਂ ਲੋਕਾਂ ਨੂੰ ਕਾਫੀ ਜ਼ਿਆਦਾ ਅਹਿਤਿਆਤ ਵਰਤਣ ਦੀ ਲੋਡ਼ ਹੈ। ਉਨ੍ਹਾਂ ਦੱਸਿਆ ਕਿ ਬਾਜ਼ਾਰ ਵਿਚ ਵਿਕਣ ਵਾਲੀਆਂ ਘਟੀਆ ਕਿਸਮ ਦੀਆਂ ਵਸਤੂਆਂ ਅਤੇ ਖੱਟੀਆਂ ਵਸਤੂਆਂ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ। ਗਲਾ ਜ਼ਿਆਦਾ ਖਰਾਬ ਹੋਣ ਦੀ ਸੂਰਤ ਵਿਚ ਉਨ੍ਹਾਂ ਨਾਲ ਸਪੰਰਕ ਕਰਦੇ ਹੋਏ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ ਨਾ ਕਿ ਆਪਣੇ ਆਪ ਦਵਾਈਆਂ ਖਾਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ- ਵਿਧਾਨ ਸਭਾ 'ਚ ਮੁੱਖ ਮੰਤਰੀ ਦਾ ਤੰਜ, ਕਿਹਾ ਬਸ ਪਜਾਮੀਆਂ ਹੀ ਰਹਿ ਜਾਣੀਆਂ

ਉਨ੍ਹਾਂ ਦੱਸਿਆ ਕਿ ਵਾਇਰਲ ਬੁਖਾਰ ਦੇ ਚੱਲਦਿਆਂ ਹਸਪਤਾਲ ਵਿਚ ਮਰੀਜ਼ਾਂ ਦੀ ਗਿਣਤੀ ਕਾਫੀ ਜ਼ਿਆਦਾ ਵੱਧ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਸਰਕਾਰੀ ਹਸਪਤਾਲ ਵਿਚ ਕੁੱਲ ਓ.ਪੀ.ਡੀ ਮਰੀਜ਼ਾਂ ਦੀ ਗਿਣਤੀ 800 ਦੇ ਕਰੀਬ ਚੱਲ ਰਹੀ ਹੈ। ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਅਤੇ ਚੈਰੀਸ਼ ਹਸਪਤਾਲ ਦੇ ਮਾਲਕ ਡਾਕਟਰ ਰਾਜ ਕੁਮਾਰ ਪੂਨੀਆ ਨੇ ਦੱਸਿਆ ਕਿ ਛੋਟੇ ਬੱਚਿਆਂ ਦਾ ਇਸ ਮੌਸਮ ਵਿਚ ਖਾਸ ਖਿਆਲ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਭੀਡ਼ ਭਡ਼ੱਕੇ ਵਾਲੀਆਂ ਥਾਵਾਂ ’ਤੇ ਲਿਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ- ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਸ਼ਗਨਾ ਦੀ ਮਹਿੰਦੀ ਵੀ ਨਹੀਂ ਲੱਥੀ ਕਿ ਕੁੜੀ ਨਾਲ ਵਾਪਰ ਗਿਆ ਭਾਣਾ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News