ਵਿਜੀਲੈਂਸ ਵਲੋਂ 8 ਲੱਖ ਦੇ ਗਬਨ ਦੇ ਦੋਸ਼ ’ਚ ਸਾਬਕਾ ਸਰਪੰਚ ਸਮੇਤ 3 ਗ੍ਰਿਫ਼ਤਾਰ

08/19/2022 2:12:29 PM

ਅੰਮ੍ਰਿਤਸਰ (ਇੰਦਰਜੀਤ) : ਵਿਜੀਲੈਂਸ ਬਿਊਰੋ ਅੰਮ੍ਰਿਤਸਰ ਨੇ ਪੰਜਾਬ ਸਰਕਾਰ ਤੋਂ ਲੱਖਾਂ ਰੁਪਏ ਦੀ ਗਬਨ ਕਰਨ ਦੇ ਮਾਮਲੇ 'ਚ ਸਾਬਕਾ ਸਰਪੰਚ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ 'ਚ ਇਕ ਸਾਬਕਾ ਬੀ. ਡੀ. ਓ. ਅਤੇ ਇਕ ਸਾਬਕਾ ਜੇ. ਈ. ਸ਼ਾਮਲ ਹੈ। ਐੱਸ. ਐੱਸ. ਪੀ. ਵਿਜੀਲੈਂਸ ਅੰਮ੍ਰਿਤਸਰ ਬਾਰਡਰ ਰੇਂਜ ਵਰਿੰਦਰ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਸਾਬਕਾ ਸਰਪੰਚ ਧੀਰੋਕੋਟ ਜੰਡਿਆਲਾ ਗੁਰੂ, ਕਰਨਜੀਤ ਸਿੰਘ ਸਾਬਕਾ ਬੀ. ਡੀ. ਓ., ਗ੍ਰਾਮ ਪੰਚਾਇਤ ਸਕੱਤਰ, ਪੰਚਾਇਤ ਧੀਰੋਕੋਟ ਵਾਸੀ ਸੁਦਰਸ਼ਨ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ, ਹਰਭਜਨ ਸਿੰਘ ਸਾਬਕਾ ਜੇ. ਈ. ਵਾਸੀ ਫਰੀਦਕੋਟ (ਮੌਜੂਦਾ ਵਾਸੀ) ਅੰਮ੍ਰਿਤਸਰ ਨੇ ਵਿਕਾਸ ਕਾਰਜਾਂ ਲਈ ਸਰਕਾਰ ਤੋਂ ਗ੍ਰਾਂਟ ਲਈ ਸੀ, ਜਿਸ ਵਿਚ 8 ਲੱਖ 9 ਹਜ਼ਾਰ 744 ਰੁਪਏ ਦਾ ਗਬਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਅਨਾਜ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਹੜਤਾਲ ’ਤੇ ਜਾਣ ਦੀ ਤਿਆਰੀ

ਵਿਕਾਸ ਕਾਰਜਾਂ ਲਈ ਇਕ ਸ਼ਾਮਲਾਟ ਜ਼ਮੀਨ ਨਾਲ ਠੇਕੇ ਦਾ ਪਿਛਲਾ ਬਕਾਇਆ ਅਤੇ ਆਮਦਨ ਜੋੜ ਕੇ ਕੁੱਲ 56.68 ਲੱਖ ਰੁਪਏ ਹੋਏ ਸਨ। ਇਨ੍ਹਾਂ 'ਚੋਂ 38.05 ਲੱਖ ਰੁਪਏ ਖਰਚ ਕੀਤੇ ਗਏ ਅਤੇ 18 ਲੱਖ ਦੇ ਬਕਾਏ ਖੜ੍ਹੇ ਹਨ ਪਰ ਜਾਂਚ ਦੌਰਾਨ ਪਾਇਆ ਗਿਆ ਕਿ ਬਕਾਇਆ ਰਾਸ਼ੀ 8.09 ਲੱਖ ਘੱਟ ਪਾਈ ਗਈ। ਇਸ 'ਚ ਵਿਕਾਸ ਕਾਰਜਾਂ 'ਚ ਘੱਟ ਪੈਸਾ ਖਰਚ ਕਰ ਕੇ ਇਹ ਗਬਨ ਕੀਤਾ ਗਿਆ ਸੀ। ਵਿਜੀਲੈਂਸ ਬਿਊਰੋ ਦੇ ਡੀ. ਐੱਸ. ਪੀ. ਯੋਗੇਸ਼ਵਰ ਸਿੰਘ ਗੁਰਾਇਆ ਵਲੋਂ ਕੀਤੀ ਗਈ ਤਫਤੀਸ਼ ਤੋਂ ਬਾਅਦ ਉਪਰੋਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਐੱਸ. ਐੱਸ. ਪੀ. ਵਿਜੀਲੈਂਸ ਨੇ ਦੱਸਿਆ ਕਿ ਰਿਮਾਂਡ ਦੌਰਾਨ ਉਨ੍ਹਾਂ ਪਾਸੋਂ ਹੋਰ ਵੀ ਖੁਲਾਸੇ ਹੋਣਗੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਪਾਰਦਰਸ਼ਤਾ ਨਾਲ ਜਾਂਚ ਕੀਤੀ ਜਾਵੇਗੀ।


Harnek Seechewal

Content Editor

Related News