ਪੁਲਸ ਨੇ ਹੈਰੋਇਨ ਤੇ ਡਰੱਗ ਮਨੀ ਸਮੇਤ ਇਕ ਵਿਅਕਤੀ ਨੂੰ ਕੀਤਾ ਗਿ੍ਰਫ਼ਤਾਰ
Wednesday, Dec 23, 2020 - 04:51 PM (IST)

ਵਲਟੋਹਾ (ਗੁਰਮੀਤ): ਥਾਣਾ ਵਲਟੋਹਾ ਪੁਲਸ ਨੇ 25 ਗ੍ਰਾਮ ਹੈਰੋਇਨ ਅਤੇ 10 ਹਜ਼ਾਰ ਦੀ ਡਰੱਗ ਮਨੀ ਸਮੇਤ ਇਕ ਵਿਅਕਤੀ ਨੂੰ ਗਿ੍ਰਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਸਬ ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ ਉੱਚ ਪੁਲਸ ਅਧਿਕਾਰੀਆਂ ਦੇ ਆਦੇਸ਼ਾਂ ’ਤੇ ਏ. ਐੱਸ. ਆਈ. ਅਵਤਾਰ ਸਿੰਘ ’ਤੇ ਅਧਾਰਿਤ ਪੁਲਸ ਪਾਰਟੀ ਨੇ ਲਿੰਕ ਰੋਡ ਅਮਰਕੋਟ ਵਿਖੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ। ਇਸੇ ਦੌਰਾਨ ਉਸ ਦੀ ਤਲਾਸ਼ੀ ਲੈਣ ’ਤੇ 25 ਗ੍ਰਾਮ ਹੈਰੋਇਨ ਅਤੇ 10 ਹਜ਼ਾਰ ਦੀ ਡਰੱਗ ਮਨੀ (ਭਾਰਤੀ ਕਰੰਸੀ) ਬਰਾਮਦ ਹੋਈ। ਜਪੁੱਛਗਿੱਛ ਦੌਰਾਨ ਉਕਤ ਵਿਅਕਤੀ ਦੀ ਪਛਾਣ ਅਕਾਸ਼ਦੀਪ ਸਿੰਘ ਉਰਫ ਕਾਕਾ ਪੁੱਤਰ ਅਮਰੀਕ ਸਿੰਘ ਵਾਸੀ ਮਲਕਾ ਅਬਾਦੀ ਵਜੋਂ ਹੋਈ। ਜਿਸ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਪੂਰੇ ਪਰਿਵਾਰ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਈ ਵੀਡੀਓ