ਬਿਜਲੀ ਬੋਰਡ ਦੀ ਖਾਲੀ ਪਈ ਇਮਾਰਤ ਬਣੀ ਨਸ਼ੇੜੀਆਂ ਦਾ ਅੱਡਾ, ਲੋਕਾਂ ’ਚ ਦਹਿਸ਼ਤ

Tuesday, Sep 17, 2024 - 11:13 AM (IST)

ਬਿਜਲੀ ਬੋਰਡ ਦੀ ਖਾਲੀ ਪਈ ਇਮਾਰਤ ਬਣੀ ਨਸ਼ੇੜੀਆਂ ਦਾ ਅੱਡਾ, ਲੋਕਾਂ ’ਚ ਦਹਿਸ਼ਤ

ਕੱਥੂਨੰਗਲ (ਤੱਗੜ)-ਪੁਲਸ ਥਾਣਾ ਕੱਥੂਨੰਗਲ ਤੋਂ ਸਿਰਫ ਕੁਝ ਕਦਮਾਂ ਦੀ ਦੂਰੀ ’ਤੇ ਬਿਜਲੀ ਬੋਰਡ ਦੀ ਖਾਲੀ ਪਈ ਇਮਾਰਤ ਇਨ੍ਹੀਂ ਦਿਨੀ ਨਸ਼ੇੜੀਆਂ ਦਾ ਅੱਡਾ ਬਣ ਚੁੱਕੀ ਹੈ । ਨਸ਼ੇੜੀਆਂ ਨੇ ਇਸ ਇਮਾਰਤ ਨੂੰ ਆਪਣੀ ਆਰਾਮ ਗਾਹ ਬਣਾਉਣ ਦੇ ਨਾਲ-ਨਾਲ ਇੱਥੇ ਆਪਣੇ ਨਸ਼ਿਆਂ ਦੀ ਪੂਰਤੀ ਲਈ ਸੁਰੱਖਿਅਤ ਥਾਂ ਵਜੋਂ ਚੁਣ ਰੱਖਿਆ ਹੈ। ਉਕਤ ਇਮਾਰਤ ’ਚ ਟੀਕੇ, ਸਰਿੰਜਾਂ, ਪੰਨੀਆਂ, ਮੈਡੀਕਲ ਨਸ਼ੇ ਦੇ ਪੱਤੇ ਆਮ ਖਿਲਰੇ ਵਿਖੇ ਜਾ ਸਕਦੇ ਹਨ ਤੇ ਆਮ ਤੌਰ ’ਤੇ ਦਿਨ-ਰਾਤ ਨਸ਼ੇੜੀ ਅੰਦਰ ਆਮ ਨਸ਼ੇ ਕਰਦੇ ਵੇਖੇ ਜਾ ਸਕਦੇ ਹਨ। ਉਕਤ ਇਮਾਰਤ ਦੇ ਆਸ-ਪਾਸ ਵਸਦੇ ਲੋਕ ਨਸ਼ੇੜੀਆਂ ਦੀ ਆਮਦ ਤੋਂ ਡਾਹਢੇ ਖੌਫ ’ਤੇ ਸਹਿਮ ਵਿਚ ਹਨ ਕੇ ਕਿਤੇ ਇਹ ਨਸ਼ੇੜੀ ਉਨ੍ਹਾਂ ਨੂੰ ਕੋਈ ਨੁਕਸਾਨ ਹੀ ਨਾ ਪਹੁੰਚਾ ਦੇਣ ਕਿਉਂਕਿ ਇਨ੍ਹਾਂ ਨਸ਼ੇੜੀਆਂ ਵੱਲੋਂ ਰਾਹਗੀਰਾਂ ਨਾਲ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ- ਕਿਸਾਨਾਂ ਲਈ ਅਹਿਮ ਖ਼ਬਰ, ਜਾਰੀ ਹੋਏ ਨਵੇਂ ਹੁਕਮ

ਜ਼ਿਕਰਯੋਗ ਹੈ ਕਿ ਥਾਣਾ ਕੱਥੂਨੰਗਲ ਸਿਰਫ ਇੱਥੋਂ ਕੁਝ ਹੀ ਦੂਰੀ ’ਤੇ ਹੋਣ ਦੇ ਬਾਵਜੂਦ ਨਸ਼ੇੜੀਆਂ ਨੂੰ ਪੁਲਸ ਦਾ ਕੋਈ ਡਰ ਨਹੀਂ ਹੈ ਤੇ ਨਾ ਹੀ ਪੁਲਸ ਵੱਲੋਂ ਇਨ੍ਹਾਂ ਵਿਰੁੱਧ ਕੋਈ ਕਾਰਵਾਈ ਕਰਨੀ ਉਚਿਤ ਸਮਝੀ ਜਾਂਦੀ ਹੈ। ਬਿਜਲੀ ਬੋਰਡ ਦੀ ਇਮਾਰਤ ਕੋਲ ਹੀ ਵਸਦੇ ਸੂਰਜ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਇਸ ਇਮਾਰਤ ’ਚ ਨਸ਼ਾ ਕਰਨ ਵਾਲਿਆਂ ਤੋਂ ਉਹ ਪ੍ਰੇਸ਼ਾਨ ਹੋ ਚੁੱਕੇ ਹਨ ਤੇ ਡਰ ਤੇ ਸਹਿਮ ’ਚ ਜ਼ਿੰਦਗੀ ਬਸਰ ਕਰਨ ਲਈ ਮਜ਼ਬੂਰ ਹਨ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਲਈ ਅਹਿਮ ਖ਼ਬਰ, ਨਿਹੰਗ ਸਿੰਘਾਂ ਨੇ ਦਿੱਤੀ ਸਖ਼ਤ ਚਿਤਾਵਨੀ

ਇਸ ਸਮੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲਾ ਪ੍ਰਧਾਨ ਸਵਿੰਦਰ ਸਿੰਘ ਰੂਪੋਵਾਲੀ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਨੂੰ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ’ਚ ਲਿਆਉਣੀ ਚਾਹੀਦੀ ਹੈ। ਨਸ਼ੇੜੀਆਂ ਵੱਲੋਂ ਅਜਿਹੀਆਂ ਜੋ ਖਾਲੀ ਇਮਾਰਤਾਂ ਵਰਤੀਆਂ ਜਾਂਦੀਆਂ ਹਨ, ਉਥੇ ਪੁਲਸ ਮੁਲਾਜ਼ਮਾਂ ਨੂੰ ਫੇਰਾ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਵਾਪਸ ਆ ਰਹੀ ਸੰਗਤ ਦੀ ਗੱਡੀ ਹਾਦਸਾਗ੍ਰਸਤ, ਇਕ ਸ਼ਰਧਾਲੂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News