ਨਾਜਾਇਜ਼ ਕਬਜ਼ਿਆਂ ਦੀ ਭੇਟ ਚੜ੍ਹਿਆ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦਾ ਹੈਰੀਟੇਜ ਸਟਰੀਟ

Wednesday, Nov 30, 2022 - 01:52 PM (IST)

ਨਾਜਾਇਜ਼ ਕਬਜ਼ਿਆਂ ਦੀ ਭੇਟ ਚੜ੍ਹਿਆ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦਾ ਹੈਰੀਟੇਜ ਸਟਰੀਟ

ਅੰਮ੍ਰਿਤਸਰ (ਜ.ਬ) : ਸ਼੍ਰੋਮਣੀ ਅਕਾਲੀ ਦੇ ਸਮੇਂ ਕਰੋੜਾਂ ਰੁਪਏ ਨਾਲ ਤਿਆਰ ਹੋਇਆ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ ਦਾ ਹੈਰੀਟੇਜ ਸਟਰੀਟ ਅੱਜ ਨਾਜਾਇਜ਼ ਕਬਜ਼ਿਆਂ ਦੀ ਭੇਟ ਚੜ੍ਹਿਆ ਨਜ਼ਰ ਆਉਂਦਾ ਹੈ। ਕਰੋੜਾਂ ਰੁਪਏ ਨਾਲ ਤਿਆਰ ਹੋਇਆ ਇਹ ਹੈਰੀਟੇਜ ਸਟਰੀਟ ਗਠਜੋੜ ਸਰਕਾਰ ਦੇ ਸਮੇਂ ਬਣਿਆ ਸੀ ਤਾਂ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਜਲ੍ਹਿਆਂਵਾਲਾ ਬਾਗ ਆਉਣ ਵਾਲੇ ਸੈਲਾਨੀਆਂ 'ਤੇ ਚੰਗਾ ਪ੍ਰਭਾਵ ਪਵੇ। ਇਸ ਦੇ ਉਲਟ ਅੱਜ ਸ਼ਹਿਰ ’ਚ ਦੁਕਾਨਦਾਰਾਂ ਅਤੇ ਫੜੀਆਂ ਵਾਲਿਆਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੇ ਟ੍ਰੈਫਿਕ ਸਮੱਸਿਆ ਨੂੰ ਹੋਰ ਵੀ ਉਲਝਾ ਦਿੱਤਾ ਹੈ।

ਇਹ ਵੀ ਪੜ੍ਹੋ :  1000 ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਨੂੰ ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਖ਼ੁਸ਼ਖ਼ਬਰੀ, ਖਰੜਾ ਤਿਆਰ

ਇਕ ਪਾਸੇ ਨਿਗਮ ਪ੍ਰਸ਼ਾਸਨ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਆਏ ਦਿਨ ਦਾਅਵੇ ਕਰ ਰਿਹਾ ਹੈ ਅਤੇ ਦੂਜੇ ਪਾਸੇ ਇਨ੍ਹਾਂ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੇ ਸ਼ਹਿਰ ਦੀ ਹੈਰੀਟੇਜ ਸਟਰੀਟ ਦੀ ਦਿੱਖ ਹੀ ਬਦਲ ਦਿੱਤੀ ਹੈ। 'ਜਗ ਬਾਣੀ' ਦੀ ਟੀਮ ਨੇ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ ’ਚ ਪੈਂਦੀ ਹੈਰੀਟੇਜ ਸਟਰੀਟ ਤੋਂ ਲੈ ਕੇ ਜਲ੍ਹਿਆਂਵਾਲਾ ਬਾਗ ਤੱਕ ਦੇਖਿਆ ਤਾਂ ਦੁਕਾਨਦਾਰ ਤਾਂ ਇਕ ਪਾਸੇ ਫੜੀਆਂ ਵਾਲਿਆਂ ਵੱਲੋਂ ਲਗਾਏ ਗਏ ਫੁੱਟਪਾਥਾਂ ’ਤੇ ਮੰਜੇ ਤੇ ਹੋਰ ਸਾਜ਼ੋ-ਸਾਮਾਨ ਨਿਗਮ ਦੇ ਦਾਅਵਿਆਂ ਨੂੰ ਹਵਾ ਹਵਾਈ ਕਰਦੇ ਨਜ਼ਰ ਆ ਰਹੇ ਸਨ।

ਇਹ ਵੀ ਪੜ੍ਹੋ : ਬੱਸ 'ਚ ਮਿਲੀ ਅਣਜਾਣ ਕੁੜੀ ਤੋਂ ਸ਼ੁਰੂ ਹੋਈ ਕਹਾਣੀ,ਬ੍ਰਾਜ਼ੀਲ 'ਚ ਫਸਿਆ ਪੁੱਤ, ਪਿਓ ਨੂੰ ਆਇਆ ਬ੍ਰੇਨ ਅਟੈਕ

ਜਾਣਕਾਰੀ ਅਨੁਸਾਰ ਕੁਝ ਫੜੀਆਂ ਵਾਲਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਫੜੀ ਲਗਾਉਣ ਦੇ ਪੈਸੇ ਦੇ ਕੇ ਹੀ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਮਹਿੰਗਾਈ ਦੌਰ ’ਚ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਪਹਿਲਾਂ ਹੀ ਮੁਸ਼ਕਲ ਹੋਇਆ ਪਿਆ ਹੈ। ਉਪਰੋਂ ਫੜੀ ਦਾ ਕਿਰਾਇਆ ਦੁਕਾਨ ਨਾਲੋਂ ਵੀ ਜ਼ਿਆਦਾ ਦੇਣਾ ਪੈਂਦਾ ਹੈ, ਪਰ ਕੀ ਕਰੀਏ? ਰੋਜ਼ੀ-ਰੋਟੀ ਵੀ ਕਿਸੇ ਤਰ੍ਹਾਂ ਚਲਾਉਣੀ ਹੀ ਹੈ। ਹੁਣ ਦੇਖਣਾ ਇਹ ਹੈ ਕਿ ਪੰਜਾਬ ’ਚ ਮੌਜੂਦਾ ਸਰਕਾਰ ਅਤੇ ਨਿਗਮ ਪ੍ਰਸਾਸ਼ਨ ਇਸ ’ਤੇ ਕਾਬੂ ਪਾਉਣ ਵਿਚ ਕਾਮਯਾਬ ਹੁੰਦਾ ਹੈ ਜਾਂ ਨਹੀਂ।

ਇਹ ਵੀ ਪੜ੍ਹੋ : ਟਰੱਕ ਯੂਨੀਅਨਾਂ ਖ਼ਿਲਾਫ਼ ਸਖ਼ਤ ਹੋਈ ਪੰਜਾਬ ਸਰਕਾਰ, ਦਿੱਤੇ ਵੱਡੀ ਕਾਰਵਾਈ ਦੇ ਆਦੇਸ਼

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ਕੁਮੈਂਟ ਕਰਕੇ ਦੱਸੋ


author

Harnek Seechewal

Content Editor

Related News