ਟਰੇਨ ਦੇ ਇੰਜਣ ਦੀ ਫੇਟ ਵੱਜਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ

06/03/2020 10:17:27 PM

ਅੰਮ੍ਰਿਤਸਰ,(ਜ. ਬ.)- ਥਾਣਾ ਜੀ. ਆਰ. ਪੀ. ਨੂੰ ਬੀਤੇ ਦਿਨ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਧਾਰਾ 174 ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਜੀ. ਆਰ. ਪੀ. ਨੇ ਮ੍ਰਿਤਕ ਦੇਹ ਪਛਾਣ ਲਈ 72 ਘੰਟਿਆਂ ਲਈ ਆਪਣੀ ਹਿਰਾਸਤ ’ਚ ਰੱਖ ਲਈ ਹੈ। ਜਾਣਕਾਰੀ ਦਿੰਦੇ ਜਾਂਚ ਅਧਿਕਾਰੀ ਥਾਣਾ ਜੀ. ਆਰ. ਪੀ. ਦੇ ਏ. ਐੱਸ. ਆਈ. ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਾਨਾਂਵਾਲਾ-ਅੰਮ੍ਰਿਤਸਰ ਟਰੈਕ ’ਤੇ ਇਕ ਅਣਪਛਾਤੇ ਵਿਅਕਤੀ ਨੂੰ ਫੇਟ ਵੱਜਣ ਕਾਰਨ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਮੌਕੇ ’ਤੇ ਜਾ ਕੇ ਮਾਨਾਂਵਾਲਾ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਵਿਚਕਾਰ ਪੈਂਦੇ ਕਿਲੋਮੀਟਰ ਨੰਬਰ 506/21-23 ’ਤੇ ਜਾ ਕੇ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਇਕ ਵਿਅਕਤੀ ਦੀ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ ਲਈ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਪਛਾਣ ਸੰਬਧੀ ਕੋਈ ਵੀ ਦਸਤਾਵੇਜ਼ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਲੋਕਾਂ ਪਾਇਲਟ (ਟ੍ਰੇਨ ਇੰਜਨ) ਦੀ ਫੇਟ ਲੱਗਣ ਨਾਲ ਉਕਤ ਅਣਪਛਾਤੇ ਵਿਅਕਤੀ ਦੀ ਮੌਤ ਹੋਈ ਹੈ। ਮ੍ਰਿਤਕ ਦੀ ਉਮਰ 60 ਸਾਲਾ ਦੇ ਲਗਭਗ ਹੈ।


Bharat Thapa

Content Editor

Related News