ਬੇਕਾਬੂ ਹੋ ਕੇ ਸਕੂਟਰੀ ਡਿਵਾਈਡਰ ਨਾਲ ਟਕਰਾਈ, ਇਕ ਦੀ ਮੌਤ

12/07/2018 5:15:01 AM

ਪਠਾਨਕੋਟ, (ਸ਼ਾਰਦਾ)- ਬੀਤੀ ਦੇਰ ਰਾਤ ਥਾਣਾ ਇੰਦੋਰਾ ਦੇ ਡਮਟਾਲ ਐੱਨ.ਐੱਚ-44 ’ਤੇ ਇਕ ਬਿਨਾ ਨੰਬਰੀ ਚਿੱਟੇ ਰੰਗ ਦੀ ਸਕੂਟਰੀ ਦੇ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਉਣ ਨਾਲ ਸਕੂਟਰੀ ’ਤੇ ਸਵਾਰ ਇਕ ਦੀ ਮੌਤ ਅਤੇ ਦੂਸਰੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਜ਼ਖ਼ਮੀ ਹਾਲਤ ’ਚ ਦੋਨੋਂ ਨੌਜਵਾਨਾਂ ਨੂੰ ਸਥਾਨਿਕ ਵਾਸੀਆਂ ਨੇ ਇਲਾਜ ਲਈ ਪਠਾਨਕੋਟ ਦੇ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ , ਜਿਸ ’ਚ ਰਮਨ ਸ਼ਰਮਾ (26) ਪੁੱਤਰ ਸਵ. ਗਣੇਸ਼ ਸ਼ਰਮਾ ਮੁਹੱਲਾ ਵਡੈਹਰਾ ਸ਼ਾਹਪੁਰ ਚੌਕ ਪਠਾਨਕੋਟ ਨੂੰ ਡਾਕਟਰਾਂ ਨੇ ਮ੍ਰਿਤ ਘੋਸ਼ਿਤ ਕਰ ਦਿੱਤਾ ਜਦ ਕਿ ਜ਼ਖ਼ਮੀ ਦੀ ਪਹਿਚਾਣ ਰਾਘਵ ਪੁੱਤਰ ਸਵ. ਰਵੀਕਾਂਤ ਵਾਸੀ ਵਾਰਡ ਨੰ.13 ਆਨੰਦਪੁਰ ਪਠਾਨਕੋਟ ਵਜੋਂ ਹੋਈ ਜਿਸ ਦਾ ਅਜੇ ਵੀ ਇਲਾਜ ਚਲ ਰਿਹਾ ਹੈ। ਥਾਣਾ ਇੰਦੋਰਾ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। 


Related News