ਗੁਰੂ ਦੀ ਗੋਲਕ ਦਾ ਪੈਸਾ ਗਬਨ ਮਾਮਲੇ ’ਚ ਮਨਜੀਤ ਸਿੰਘ ਜੀ.ਕੇ. ਖਿਲਾਫ ਦੋ FIR ਦਰਜ, ਸੰਮਨ ਜਾਰੀ: ਕਾਲਕਾ, ਕਾਹਲੋਂ

Thursday, May 14, 2026 - 11:27 PM (IST)

ਗੁਰੂ ਦੀ ਗੋਲਕ ਦਾ ਪੈਸਾ ਗਬਨ ਮਾਮਲੇ ’ਚ ਮਨਜੀਤ ਸਿੰਘ ਜੀ.ਕੇ. ਖਿਲਾਫ ਦੋ FIR ਦਰਜ, ਸੰਮਨ ਜਾਰੀ: ਕਾਲਕਾ, ਕਾਹਲੋਂ

ਅੰਮ੍ਰਿਤਸਰ (ਸਰਬਜੀਤ) - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵੱਲੋਂ ਪ੍ਰਧਾਨ ਹੁੰਦਿਆਂ ਗੋਲਕ ਦੇ ਪੈਸੇ ਦੀ ਕੀਤੀ ਦੁਰਵਰਤੋਂ ਦੇ ਮਾਮਲੇ ਵਿਚ ਅਦਾਲਤ ਨੇ ਸੰਗਿਆਨ ਲੈਂਦਿਆਂ ਉਨ੍ਹਾਂ ਖਿਲਾਫ ਦੋ ਐੱਫ. ਆਈ. ਆਰ ਦਰਜ ਕੀਤੀਆਂ ਹਨ ਅਤੇ ਇਕ ਮਾਮਲੇ ਵਿਚ ਪਹਿਲਾਂ ਹੀ ਸੰਗਿਆਨ ਲੈਂਦਿਆਂ ਜੀ. ਕੇ. ਨੂੰ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਵਿਚ ਉਹ ਜ਼ਮਾਨਤ ’ਤੇ ਬਾਹਰ ਹਨ ਅਤੇ ਤਾਜ਼ਾ ਮਾਮਲੇ ਵਿਚ ਹੁਣ ਸੰਮਨ ਜਾਰੀ ਕੀਤੇ ਹਨ।

ਹਰਮੀਤ ਸਿੰਘ ਕਾਲਕਾ ਅਤੇ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਪਹਿਲਾ ਕੇਸ ਉਹਨਾਂ ਦੇ ਆਪਣੇ ਹੁਣ ਦੇ ਕਰੀਬੀ ਸਾਥੀ ਗੁਰਮੀਤ ਸਿੰਘ ਸ਼ੰਟੀ ਵੱਲੋਂ ਦਾਇਰ ਕੀਤਾ ਗਿਆ ਸੀ ਜਿਸ ਵਿਚ ਐਫ ਆਈ ਆਰ ਨੰਬਰ 3/2019 ਨਾਰਥ ਐਵੀਨਿਊ ਪੁਲਸ ਥਾਣਾ ਵਿਚ ਦਰਜ ਹੈ ਜਿਸ ਵਿਚ ਕੈਨੇਡਾ ਤੋਂ ਇਕ ਲੱਖ ਡਾਲਰ ਇਕ ਪਰਿਵਾਰ ਨੇ ਚੈਕ ਰਾਹੀਂ ਦਿੱਤਾ ਸੀ ਪਰ ਇਸ ਮਾਮਲੇ ਵਿਚ ਜੀ. ਕੇ. ਅਤੇ ਉਨ੍ਹਾਂ ਦੇ ਸਾਥੀਆਂ ਨੇ ਐਕਸਿਸ ਬੈਂਕ ਦੇ ਜਾਅਲੀ ਵੋਚਰ ਬਣਾ ਕੇ ਇਹ ਦਰਸਾਇਆ ਕਿ ਇਹ ਰਾਸ਼ੀ ਨਗਦ ਐਕਸਿਸ ਬੈਂਕ ਵਿਚ ਜਮ੍ਹਾਂ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਕ ਲੱਖ ਕੈਨੇਡੀਅਨ ਡਾਲਰ ਦੀ ਰਾਸ਼ੀ ਮੁਤਾਬਕ 51 ਲੱਖ 5 ਹਜ਼ਾਰ 773 ਰੁਪਏ ਬਣਦੀ ਹੈ ਜਿਸਦਾ ਗਬਨ ਕੀਤਾ ਗਿਆ ਹੈ।


author

Inder Prajapati

Content Editor

Related News