ਦੀਨਾਨਗਰ ਨੈਸ਼ਨਲ ਹਾਈਵੇ ''ਤੇ ਪਲਟਿਆ ਟਰੱਕ, ਵਾਲ-ਵਾਲ ਬਚਿਆ ਚਾਲਕ

Monday, Mar 17, 2025 - 10:13 PM (IST)

ਦੀਨਾਨਗਰ ਨੈਸ਼ਨਲ ਹਾਈਵੇ ''ਤੇ ਪਲਟਿਆ ਟਰੱਕ, ਵਾਲ-ਵਾਲ ਬਚਿਆ ਚਾਲਕ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਅੰਮ੍ਰਿਤਸਰ ਤੋਂ ਪਠਾਨਕੋਟ ਨੈਸ਼ਨਲ ਹਾਈਵੇਅ 'ਤੇ ਦੇਰ ਸ਼ਾਮ ਦੀਨਾਨਗਰ ਦੇ ਪਿੰਡ ਬਰਿਆਰ ਨੇੜੇ ਅਚਾਨਕ ਇੱਕ ਡੇਰਾ ਬਾਬਾ ਨਾਨਕ ਤੋਂ ਪਠਾਨਕੋਟ ਵਾਲੀ ਸਾਈਡ ਨੂੰ ਜਾ ਰਿਹਾ ਟਰੱਕ ਜੋ ਗੋਭੀ ਨਾਲ ਭਰਿਆ ਹੋਇਆ ਸੀ, ਅਚਾਨਕ ਸੰਤੁਲਨ ਵਿਗੜਨ ਕਾਰਨ ਰੋਡ ਦੇ ਵਿਚਕਾਰ ਪਲਟਣ ਦੀ ਖਬਰ ਸਾਹਮਣੇ ਆਈ ਹੈ।

ਇਸ ਸਬੰਧੀ ਮੌਕੇ 'ਤੇ ਪਹੁੰਚੀ ਐੱਸ ਐੱਸ ਐੱਫ ਦੀ ਟੀਮ ਨੇ ਡਰਾਈਵਰ ਨੂੰ ਸੁਰੱਖਿਅਤ ਗੱਡੀ ਵਿੱਚੋਂ ਬਾਹਰ ਕੱਢਿਆ ਅਤੇ ਨੈਸ਼ਨਲ ਹਾਈਵੇ ਟਰੈਫਿਕ ਨੂੰ ਚਾਲੂ ਕਰਵਾਇਆ ਗਿਆ। ਇਸ ਮੌਕੇ ਐੱਸ ਐੱਸ ਐੱਫ ਟੀਮ ਦੇ ਮੁਖੀ ਨੇ ਦੱਸਿਆ ਕਿ ਡਰਾਈਵਰ ਬਿਲਕੁਲ ਠੀਕ ਠਾਕ ਹੈ ਅਤੇ ਸਿਰਫ ਜੋ ਟਰੱਕ ਵਿੱਚ ਗੋਭੀ ਭਰੀ ਹੋਈ ਸੀ ਉਸ ਦਾ ਨੁਕਸਾਨ ਹੋਇਆ ਹੈ। ਬਾਕੀ ਮੌਕੇ 'ਤੇ ਪਹੁੰਚ ਕੇ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News