ਪੱਥਰ ਨਾਲ ਭਰਿਆ ਟਰੱਕ ਪਲਟਿਆ, ਮਸਾਂ ਬਚਿਆ ਡਰਾਈਵਰ
Saturday, Jul 05, 2025 - 11:20 AM (IST)

ਗੁਰਦਾਸਪੁਰ(ਵਿਨੋਦ)- ਸਵੇਰੇ ਤੜਕਸਾਰ ਤਿੰਨ ਵਜੇ ਦੇ ਕਰੀਬ ਮੁਕੇਰੀਆ ਰੋਡ ’ਤੇ ਪੁਰਾਣਾ ਸ਼ਾਲਾ ਦੇ ਨਜ਼ਦੀਕ ਮੁਕੇਰੀਆ ਸਾਈਡ ਤੋਂ ਆ ਰਿਹਾ ਪੱਥਰ ਨਾਲ ਭਰਿਆ ਟਰੱਕ ਸੜਕ ਕਿਨਾਰਿਆਂ ਦੀ ਮਿੱਟੀ ਕੱਚੀ ਹੋਣ ਕਾਰਨ ਪਲਟ ਗਿਆ । ਗਨੀਮਤ ਇਹ ਰਹੀ ਕਿ ਸੜਕ ਕਿਨਾਰੇ ਉੱਗੇ ਦਰੱਖਤਾਂ ਕਾਰਨ ਟਰੱਕ ਪੂਰੀ ਤਰ੍ਹਾਂ ਨਹੀਂ ਪਲਟਿਆ ਤੇ ਡਰਾਈਵਰ ਦਾ ਬਚਾਅ ਹੋ ਗਿਆ ।
ਇਹ ਵੀ ਪੜ੍ਹੋ- ਪੰਜਾਬ 'ਚ ਛੁੱਟੀ 'ਤੇ ਆਏ ਫੌਜੀ ਨੇ ਬੇਸ਼ਰਮੀ ਦੀਆਂ ਟੱਪੀਆਂ ਹੱਦਾਂ, ਝੋਨਾ ਲਗਾਉਣ ਗਈ ਕੁੜੀ ਨਾਲ...
ਮੌਕੇ ’ਤੇ ਪਹੁੰਚੇ ਟਰੱਕ ਮਾਲਕ ਕਿਰਨ ਕੁਮਾਰ ਨੇ ਦੱਸਿਆ ਕਿ ਹਾਜੀਪੁਰ ਤੋਂ ਪੱਥਰ ਭਰ ਕੇ ਉਨ੍ਹਾਂ ਦਾ ਡਰਾਈਵਰ ਸੋਹਨ ਲਾਲ ਅਜਨਾਲਾ ਨੂੰ ਜਾ ਰਿਹਾ ਸੀ ਕਿ ਜਦੋਂ ਪੁਰਾਣਾ ਸ਼ਾਲਾ ਤੋਂ ਥੋੜ੍ਹੀ ਅੱਗੇ ਪਹੁੰਚਿਆ ਤਾਂ ਦੂਸਰੀ ਸਾਈਡ ਤੋਂ ਆ ਰਹੀ ਇਕ ਗੱਡੀ ਨੂੰ ਸਾਈਡ ਲੱਗਣ ਤੋਂ ਬਚਾਉਂਦਿਆਂ ਉਸ ਨੇ ਆਪਣੀ ਗੱਡੀ ਕੱਚੇ ਮਿੱਟੀ ਦੇ ਫੁੱਟਪਾਥ 'ਤੇ ਲਾਹ ਲਈ, ਪਰ ਕਿਨਾਰਿਆਂ ਦੀ ਮਿੱਟੀ ਕੱਚੀ ਹੋਣ ਕਾਰਨ ਇੱਕਦਮ ਟਰੱਕ ਪਲਟ ਗਿਆ । ਦਰੱਖਤ ਉੱਗੇ ਹੋਣ ਕਾਰਨ ਟਰੱਕ ਉਨ੍ਹਾਂ ਵਿਚ ਫੱਸ ਗਿਆ ਤੇ ਡਰਾਈਵਰ ਕਿਸੇ ਤਰ੍ਹਾਂ ਬਾਰੀ ਖੋਲ੍ਹ ਕੇ ਬਾਹਰ ਆ ਗਿਆ । ਜਿਸ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ, ਪਰ ਟਰੱਕ ਦਾ ਕਾਫੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ DSP ਨੇ ਥਾਣੇ ਬਾਹਰ ਪਤਨੀ ਤੇ ਨੂੰਹ-ਪੁੱਤ ਨੂੰ ਮਾਰ 'ਤੀਆਂ ਗੋਲੀਆਂ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8