ਸਿੰਘੋਵਾਲ ਬਾਈਪਾਸ ''ਤੇ ਪਿਆਜਾਂ ਨਾਲ ਭਰਿਆ ਟਰੱਕ ਪਲਟਿਆ, ਵਾਲ-ਵਾਲ ਬਚਿਆ ਚਾਲਕ
Monday, Jun 02, 2025 - 05:21 PM (IST)

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ): ਅੱਜ ਸਵੇਰੇ ਤੜਕਸਾਰ ਪਿਆਜਾਂ ਨਾਲ ਭਰਿਆ ਟਰੱਕ ਨੰਬਰ ਪੀ.ਬੀ. 22 ਆਰ 7768 ਪਿੰਡ ਸਿੰਘੋਵਾਲ ਬਾਈਪਾਸ 'ਤੇ ਅਚਾਨਕ ਸੰਤੁਲਨ ਵਿਗਣਨ ਕਾਰਨ ਸੜਕ ਤੋਂ ਕਰੀਬ 10 ਤੋ 15 ਫੁੱਟ ਹੇਠਾਂ ਜਾ ਕੇ ਪਲਟ ਗਿਆ, ਹਾਲਾਂਕਿ ਕਿਸੇ ਜਾਨੀ ਨੁਕਸਾਨ ਹੋ ਤੋਂ ਬਚਾਅ ਰਿਹਾ। ਇਸ ਹਾਦਸੇ ਦੌਰਾਨ ਟਰੱਕ ਡਰਾਈਵਰ ਤੇ ਕੰਡਕਟਰ ਵਾਲ-ਵਾਲ ਬਚੇ।
ਡਰਾਈਵਰ ਨਵੀਨ ਦੇ ਅਨੁਸਾਰ ਇਹ ਟਰੱਕ ਰਾਜਸਥਾਨ ਦੇ ਜੋਧਪੁਰ ਤੋਂ ਪਠਾਨਕੋਟ ਪਿਆਜ ਲੈ ਕੇ ਜਾ ਰਿਹਾ ਸੀ ਜਦੋਂ ਉਹ ਸਿੰਘੋਵਾਲ ਬਾਈਪਾਸ 'ਤੇ ਪਹੁੰਚਿਆ ਤਾਂ ਪਿੱਛੋਂ ਆ ਰਹੇ ਕਿਸੇ ਹੋਰ ਟਰੱਕ ਨੇ ਪਾਸ ਕਰਦਿਆਂ ਆਪਣੀ ਸਾਈਡ ਮਾਰ ਦਿੱਤੀ ਜਿਸ ਕਾਰਨ ਟਰੱਕ ਦਾ ਸੰਤੁਲਨ ਵਿਗੜ ਗਿਆ ਤੇ ਟਰੱਕ ਸੜਕ ਤੋਂ ਹੇਠਾਂ ਉਤਰ ਗਿਆ । ਇਸ ਮੌਕੇ ਟਰੱਕ ਵਿੱਚ ਲੱਦੇ ਸਾਰੇ ਪਿਆਜ ਖਿਲਰ ਗਏ ਅਤੇ ਟਰੱਕ ਦਾ ਵੀ ਭਾਰੀ ਨੁਕਸਾਨ ਹੋਇਆ ਹੈ।