ਦੀਨਾਨਗਰ  ਬਾਈਪਾਸ ’ਤੇ ਬੱਜਰੀ ਨਾਲ ਭਰਿਆ ਟਰੱਕ ਪਲਟਿਆ, ਡਰਾਈਵਰ ਵਾਲ-ਵਾਲ ਬਚਿਆ

Thursday, Sep 17, 2026 - 06:06 PM (IST)

ਦੀਨਾਨਗਰ  ਬਾਈਪਾਸ ’ਤੇ ਬੱਜਰੀ ਨਾਲ ਭਰਿਆ ਟਰੱਕ ਪਲਟਿਆ, ਡਰਾਈਵਰ ਵਾਲ-ਵਾਲ ਬਚਿਆ

ਗੁਰਦਾਸਪੁਰ(ਹਰਜਿੰਦਰ ਸਿੰਘ ਗੋਰਾਇਆ)— ਦੀਨਾਨਗਰ ਦੇ ਰਾਵੀ ਪੈਲੇਸ ਬਾਈਪਾਸ ’ਤੇ ਅੱਜ ਉਸ ਸਮੇਂ ਹਾਦਸਾ ਵਾਪਰ ਗਿਆ ਜਦੋਂ ਪਠਾਨਕੋਟ ਤੋਂ ਅੰਮ੍ਰਿਤਸਰ ਵੱਲ ਜਾ ਰਿਹਾ ਬੱਜਰੇ ਨਾਲ ਭਰਿਆ ਇੱਕ ਟਰੱਕ ਅਚਾਨਕ ਬੇਕਾਬੂ ਹੋ ਕੇ ਸੜਕ ’ਤੇ ਪਲਟ ਗਿਆ। ਟਰੱਕ ਦੇ ਪਲਟਣ ਕਾਰਨ ਮੌਕੇ ’ਤੇ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਹੋ ਗਈ।

ਇਹ ਵੀ ਪੜ੍ਹੋ- ਪਿਆਕੜਾਂ ਨੂੰ ਝਟਕਾ, ਭਲਕੇ ਬਟਾਲਾ 'ਚ ਡਰਾਈ ਡੇਅ ਘੋਸ਼ਿਤ

ਜਾਣਕਾਰੀ ਅਨੁਸਾਰ ਟਰੱਕ ਬੱਜਰੇ ਨਾਲ ਪੂਰੀ ਤਰ੍ਹਾਂ ਲੱਦਿਆ ਹੋਇਆ ਸੀ ਅਤੇ ਪਠਾਨਕੋਟ ਤੋਂ ਅੰਮ੍ਰਿਤਸਰ ਵੱਲ ਜਾ ਰਿਹਾ ਸੀ। ਰਾਵੀ ਪੈਲੇਸ ਬਾਈਪਾਸ ਨੇੜੇ ਪਹੁੰਚਣ ’ਤੇ ਕਿਸੇ ਕਾਰਨ ਟਰੱਕ ਬੇਕਾਬੂ ਹੋ ਗਿਆ ਅਤੇ ਸੜਕ ’ਤੇ ਪਲਟ ਗਿਆ। ਹਾਦਸੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਟਰੱਕ ਵਿੱਚ ਭਾਰੀ ਮਾਤਰਾ ਵਿੱਚ ਬੱਜਰਾ ਲੱਦਿਆ ਹੋਇਆ ਸੀ। ਹਾਲਾਂਕਿ ਰਾਹਤ ਦੀ ਗੱਲ ਰਹੀ ਕਿ ਹਾਦਸੇ ਵਿੱਚ ਟਰੱਕ ਚਾਲਕ ਨੂੰ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ ਅਤੇ ਉਹ ਵਾਲ-ਵਾਲ ਬਚ ਗਿਆ। ਉਸ ਦੇ ਸਰੀਰ ’ਤੇ ਖਰੋਚ ਤੱਕ ਨਾ ਆਉਣ ਕਾਰਨ ਮੌਕੇ ’ਤੇ ਮੌਜੂਦ ਲੋਕਾਂ ਨੇ ਵੀ ਰਾਹਤ ਦਾ ਸਾਹ ਲਿਆ।

ਇਹ ਵੀ ਪੜ੍ਹੋ- ਭਲਕੇ ਗੁਰਦਾਸਪੁਰ 'ਚ ਛੁੱਟੀ ਦਾ ਐਲਾਨ

ਹਾਦਸੇ ਦੀ ਸੂਚਨਾ ਮਿਲਦੇ ਹੀ ਐੱਸ.ਐੱਸ.ਐੱਫ. ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਟੀਮ ਵੱਲੋਂ ਸੜਕ ’ਤੇ ਪ੍ਰਭਾਵਿਤ ਹੋ ਰਹੀ ਆਵਾਜਾਈ ਨੂੰ ਸੁਚਾਰੂ ਕਰਵਾਉਣ ਲਈ ਕਾਰਵਾਈ ਕੀਤੀ ਗਈ, ਜਿਸ ਤੋਂ ਬਾਅਦ ਟ੍ਰੈਫਿਕ ਨੂੰ ਮੁੜ ਬਹਾਲ ਕਰ ਦਿੱਤਾ ਗਿਆ। ਹਾਦਸੇ ਦੇ ਕਾਰਨਾਂ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News