ਸਰਹੱਦ ਪਾਰ ਵਿਅਕਤੀ ਨੇ ਗਰਭਵਤੀ ਪਤਨੀ ਨੂੰ ਦਿੱਤੀ ਦਰਦਨਾਕ ਮੌਤ, ਖੁਦ ਵੀ ਕੀਤੀ ਖੁਦਕੁਸ਼ੀ
Tuesday, Feb 01, 2022 - 11:54 AM (IST)
ਗੁਰਦਾਸਪੁਰ (ਜ. ਬ.) : ਪਾਕਿਸਤਾਨ ਦੇ ਪੰਜਾਬ ਰਾਜ ਦੇ ਤਹਿਸੀਲ ਵੇਹੜੀ ਅਧੀਨ ਗਾਗੂ ਕਸਬੇ ’ਚ ਇਕ ਈਸਾਈ ਵਿਅਕਤੀ ਨੇ ਆਪਣੀ ਨਵ-ਵਿਆਹੁਤਾ ਗਰਭਵਤੀ ਪਤਨੀ ਦੀ ਹੱਤਿਆ ਕਰਨ ਤੋਂ ਬਾਅਦ ਖੁਦ ਵੀ ਖੁਦਕੁਸ਼ੀ ਕਰ ਲਈ ਹੈ।
ਇਹ ਵੀ ਪੜ੍ਹੋ :ਰੇਤਾ ਦੀ ਭਰੀ ਟਰੈਕਟਰ ਟਰੈਕਟਰ-ਟਰਾਲੀ ਸਮੇਤ 1 ਗ੍ਰਿਫ਼ਤਾਰ
ਸੂਤਰਾਂ ਅਨੁਸਾਰ ਗਾਗੂ ਵਾਸੀ ਅਲੀ ਰਜਾ ਦਾ ਲਗਭਗ 8 ਮਹੀਨੇ ਪਹਿਲਾ ਸੋਨੀਆ ਬੀਬੀ ਨਾਲ ਵਿਆਹ ਹੋਇਆ ਸੀ ਪਰ ਤਿੰਨ ਮਹੀਨੇ ਪਹਿਲਾ ਸੋਨੀਆ ਬੀਬੀ ਦਾ ਅਲੀ ਰਾਜਾ ਨਾਲ ਵਿਵਾਦ ਹੋਣ ਕਾਰਨ ਉਹ ਆਪਣੇ ਪੇਕੇ ਘਰ ਚਲੀ ਗਈ ਸੀ ਪਰ 3 ਦਿਨ ਪਹਿਲਾ ਹੀ ਅਲੀ ਰਾਜਾ ਆਪਣੇ ਸਹੁਰੇ ਜਾ ਕੇ ਪਤਨੀ ਸੋਨੀਆ ਨੂੰ ਵਾਪਸ ਘਰ ਲਿਆਂਦਾ ਸੀ। ਸੋਨੀਆ ਲਗਭਗ 4 ਮਹੀਨੇ ਦੀ ਗਰਭਵਤੀ ਸੀ ਪਰ ਦੇਰ ਰਾਤ ਉਸ ਨੇ ਆਪਣੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਬਾਅਦ ਵਿਚ ਉਸੇ ਰਿਵਾਲਵਰ ਨਾਲ ਖੁਦ ਵੀ ਆਤਮ-ਹੱਤਿਆ ਕਰ ਲਈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?