ਅੱਡਾ ਝਬਾਲ ਵਿਖੇ ਟ੍ਰੈਫਿਕ ਸਮੱਸਿਆ ਨੇ ਧਾਰਿਆ ਗੰਭੀਰ ਰੂਪ, ਸਾਰਾ ਦਿਨ ਲੱਗਾ ਰਹਿੰਦਾ ਜਾਮ
Wednesday, Nov 26, 2025 - 05:03 PM (IST)
ਝਬਾਲ (ਨਰਿੰਦਰ) : ਸਥਾਨਕ ਅੱਡਾ ਝਬਾਲ ਵਿਖੇ ਸੜਕਾਂ 'ਤੇ ਕੀਤੇ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ਿਆਂ ਅਤੇ ਰਾਹਗੀਰਾਂ ਵੱਲੋਂ ਸੜਕਾਂ 'ਤੇ ਖੜੀਆਂ ਕੀਤੀਆਂ ਗੱਡੀਆਂ ਕਾਰਨ ਟ੍ਰੈਫਿਕ ਦੀ ਸਮੱਸਿਆਂ ਨੇ ਗੰਭੀਰ ਰੂਪ ਧਾਰ ਲਿਆ ਹੈ। ਸਾਰਾ ਦਿਨ ਝਬਾਲ ਦੀਆਂ ਸੜਕਾਂ 'ਤੇ ਵੱਡੇ-ਵੱਡੇ ਜਾਮ ਲੱਗੇ ਰਹਿੰਦੇ ਹਨ। ਇਸ ਕਰਕੇ ਅੱਡਾ ਝਬਾਲ ਵਿਚੋਂ ਲੰਘਣ ਵਾਲੇ ਵਹੀਕਲ ਘੰਟੇ ਬੱਧੀ ਟ੍ਰੈਫਿਕ ਵਿਚ ਫਸੇ ਰਹਿੰਦੇ ਪ੍ਰਸ਼ਾਸਨ ਨੂੰ ਕੋਸਦੇ ਹਨ। ਪ੍ਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਕੋਈ ਵੀ ਥਾਣੇ ਜਾਂ ਟ੍ਰੈਫਿਕ ਪੁਲਸ ਦਾ ਕਰਮਚਾਰੀ ਚੌਕ ਵਿਚ ਟ੍ਰੈਫਿਕ ਕੰਟਰੋਲ ਨਹੀਂ ਕਰਦਾ। ਕਈ ਵਾਰ ਤਾਂ ਰਾਹਗੀਰ ਖੁਦ ਚੌਕ ਵਿਚ ਖਲੋਕੇ ਵਾਰੋ-ਵਾਰੀ ਗੱਡੀਆਂ ਲੰਘਾਉਂਦੇ ਹਨ। ਜਦੋਂ ਕਿ ਪੁਲਸ ਪ੍ਰਸ਼ਾਸਨ ਇਸ ਪਾਸੇ ਤੋਂ ਪੂਰੀ ਤਰ੍ਹਾਂ ਲਾਪਰਵਾਹ ਹੋ ਕੇ ਖਾਮੋਸ਼ ਬੈਠਾ ਹੈ।
ਇਸ ਲਈ ਲੋਕਾਂ ਨੇ ਇਸ ਸਮੱਸਿਆਂ ਨੂੰ ਲੈ ਕੇ ਕਈ ਵਾਰ ਪੁਲਸ ਨੂੰ ਬੇਨਤੀ ਕੀਤੀ ਹੈ, ਪ੍ਰੰਤੂ ਪਰਨਾਲਾ ਉਥੇ ਦਾ ਉਥੇ ਹੀ ਖੜਾ ਹੈ। ਸਥਾਨਕ ਇਲਾਕਾ ਨਿਵਾਸੀਆਂ ਨੇ ਐੱਸਐੱਸਪੀ ਤਰਨਤਾਰਨ ਕੋਲੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਅੱਡਾ ਝਬਾਲ ਵਿਗੜ ਰਹੀ ਟ੍ਰੈਫਿਕ ਸਮੱਸਿਆ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਕੇ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜ਼ਾਤ ਦਵਾਈ ਜਾਵੇ।
