ਟ੍ਰੈਫਿਕ ਪੁਲਸ ਆਈ ਹਰਕਤ ’ਚ, ਕਿਹਾ-ਸ਼ਹਿਰ ’ਚ ਹੁਣ ਨਹੀਂ ਵੱਜਣ ਦਿਆਂਗੇ ਬੁਲਟ ਮੋਟਰਸਾਈਕਲਾਂ ਦੇ ਪਟਾਕੇ

Wednesday, Apr 27, 2022 - 05:42 PM (IST)

ਟ੍ਰੈਫਿਕ ਪੁਲਸ ਆਈ ਹਰਕਤ ’ਚ, ਕਿਹਾ-ਸ਼ਹਿਰ ’ਚ ਹੁਣ ਨਹੀਂ ਵੱਜਣ ਦਿਆਂਗੇ ਬੁਲਟ ਮੋਟਰਸਾਈਕਲਾਂ ਦੇ ਪਟਾਕੇ

ਬਟਾਲਾ (ਜ.ਬ., ਯੋਗੀ, ਅਸ਼ਵਨੀ) - ਨਵੇਂ ਆਏ ਐੱਸ.ਐੱਸ.ਪੀ ਬਟਾਲਾ ਰਾਜਪਾਲ ਸਿੰਘ ਸੰਧੂ ਵਲੋਂ ਜਾਰੀ ਸਖ਼ਤ ਹਦਾਇਤਾਂ ’ਤੇ ਚਲਦਿਆਂ ਅੱਜ ਟ੍ਰੈਫਿਕ ਪੁਲਸ ਵਿਭਾਗ ਬਟਾਲਾ ਦੇ ਇੰਚਾਰਜ ਐੱਸ.ਆਈ ਹਰਜੀਤ ਸਿੰਘ ਦੀ ਅਗਵਾਈ ਹੇਠ ਟ੍ਰੈਫਿਕ ਪੁਲਸ ਮੁਲਾਜ਼ਮਾਂ ਦੀ ਟੀਮ ਵਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਸਪੈਸ਼ਲ ਨਾਕੇ ਲਗਾ ਕੇ ਪਟਾਕੇ ਮਾਰਨ ਵਾਲੇ ਬੁਲਟਮੋਟਰਸਾਈਕਲ ਚਾਲਕਾਂ ਦੇ ਚਾਲਾਨ ਕੱਟੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟ੍ਰੈਫਿਕ ਇੰਚਾਰਜ ਨੇ ਦੱਸਿਆ ਕਿ ਆਰ.ਡੀ ਖੋਸਲਾ ਸਕੂਲ ਦੀ ਪ੍ਰਿੰਸੀਪਲ ਵਲੋਂ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਕੁਝ ਨੌਜਵਾਨ ਸਕੂਲ ਵਿਚ ਛੁੱਟੀ ਹੋਣ ਸਮੇਂ ਆਪਣੇ ਮੋਟਰਸਾਈਕਲਾਂ ਦੇ ਪਟਾਕੇ ਮਾਰਦੇ ਹਨ। ਇਸ ਨਾਲ ਸਕੂਲੀ ਬੱਚਿਆਂ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। 

ਪੜ੍ਹੋ ਇਹ ਵੀ ਖ਼ਬਰ: ਇਸ਼ਕ ’ਚ ਅੰਨ੍ਹੀ 3 ਬੱਚਿਆਂ ਦੀ ਮਾਂ ਨੇ ਚਾੜ੍ਹਿਆ ਚੰਨ, ਲਵ ਮੈਰਿਜ਼ ਕਰਵਾਉਣ ਵਾਲੇ ਸ਼ਖ਼ਸ ਨਾਲ ਹੋਈ ਫ਼ਰਾਰ

ਉਨ੍ਹਾਂ ਦੱਸਿਆ ਕਿ ਇਸ ਦੇ ਚਲਦਿਆਂ ਅੱਜ ਉਨ੍ਹਾਂ ਵਲੋਂ ਕਈ ਥਾਂਵਾਂ ’ਤੇ ਨਾਕਾਬੰਦੀ ਦੌਰਾਨ ਚੈਕਿੰਗ ਕਰਦਿਆਂ ਪਟਾਕੇ ਮਰਵਾਉਣ ਵਾਲੇ ਕਈ ਬੁਲਟ ਮੋਟਰਸਾਈਕਲਾਂ ਦੇ ਚਾਲਕਾਂ ਦੇ ਚਾਲਾਨ ਕੱਟੇ ਗਏ। ਨੌਜਵਾਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਜਿੰਨ੍ਹਾਂ ਦੇ ਬੱਚੇ ਬੁਲਟਮੋਟਰਸਾਈਕਲ ਲੈ ਕੇ ਸਕੂਲ ਵਿਚ ਆਉਂਦੇ ਹਨ, ਉਨ੍ਹਾਂ ਪਟਾਕੇ ਮਰਵਾਉਣ ਤੋਂ ਮਾਪੇ ਰੋਕਣ ਤਾਂ ਜੋ ਸ਼ਹਿਰ ਦਾ ਵਾਤਾਵਰਣ ਖ਼ਰਾਬ ਨਾ ਹੋਵੇ। ਐੱਸ.ਆਈ ਹਰਜੀਤ ਸਿੰਘ ਨੇ ਤਾੜਨਾ ਕੀਤੀ ਕਿ ਜੇਕਰ ਕੋਈ ਨੌਜਵਾਨ ਜਾਂ ਵਿਦਿਆਰਥੀ ਬੁਲਟਮੋਟਰਸਾਈਕਲਾਂ ਦੇ ਪਟਾਕੇ ਮਰਵਾਉਂਦਾ ਨਜ਼ਰੀ ਆਇਆ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਏ.ਐੱਸ.ਆਈ ਸੁਖਵਿੰਦਰ ਸਿੰਘ, ਮਨਜਿੰਦਰ ਸਿੰਘ, ਕੁਲਵੰਤ ਸਿੰਘ ਮੁਖ ਮੁਨਸ਼ੀ ਟਰੈਫਿਕ ਮੌਜੂਦ ਸਨ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: 12ਵੀਂ ਜਮਾਤ ਦੇ ਵਿਦਿਆਰਥੀ ਦਾ ਗੋਲੀ ਮਾਰ ਕੀਤਾ ਕਤਲ, ਫੈਲੀ ਸਨਸਨੀ (ਤਸਵੀਰਾਂ)

 


author

rajwinder kaur

Content Editor

Related News