'ਸੜਕ ਸੁਰੱਖਿਆ ਫੋਰਸ' ਹਾਦਸਾ ਹੋਣ 'ਤੇ ਇਸ ਤਰੀਕੇ ਨਾਲ ਕਰਦੀ ਹੈ ਕੰਮ (ਦੇਖੋ ਤਸਵੀਰਾਂ)

02/18/2024 3:54:30 PM

ਗੁਰਦਾਸਪੁਰ (ਗੁਰਪ੍ਰੀਤ)- ਪੰਜਾਬ ਸਰਕਾਰ ਵੱਲੋਂ ਸੜਕ ਸਫ਼ੇਟੀ ਲਈ SSF (ਸੜਕ ਸੁਰੱਖਿਆ ਫੋਰਸ) ਦਾ ਗਠਨ ਕੀਤਾ ਗਿਆ ਹੈ। ਜਿਸ ਦਾ ਕੰਮ ਸੜਕ 'ਤੇ ਜੋ ਹਾਦਸੇ ਪੇਸ਼ ਆਉਂਦੇ ਹਨ ਉਨ੍ਹਾਂ ਦੀ ਤੁਰੰਤ ਮਦਦ ਕਰਨਾ ਹੈ। ਜਿਸ ਦੀ ਤਸਵੀਰਾਂ ਸਾਹਮਣੇ ਆਈਆਂ ਹਨ, ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿਵੇਂ ਸੜਕ ਸੁਰੱਖਿਆ ਫੋਰਸ ਦੀ ਟੀਮ ਡਾਇਲ 112 ਕਰਨ ਤੋਂ ਬਾਅਦ ਕਿਸ ਤਰੀਕੇ ਨਾਲ ਕੰਮ ਕਰਦੀ ਹੈ ।

ਇਹ ਵੀ ਪੜ੍ਹੋ : ਸ਼ੰਭੂ ਤੋਂ ਕਿਸਾਨ ਗਿਆਨ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ, ਦੇਖ ਧਾਹਾਂ ਮਾਰ ਰੋਇਆ ਪਰਿਵਾਰ

PunjabKesari

ਜਾਣਕਾਰੀ ਮੁਤਾਬਕ ਅੱਜ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ਬਟਾਲਾ ਬਾਈਪਾਸ ਨੇੜੇ ਇਕ ਕਾਰ ਵਲੋਂ ਗਲਤ ਢੰਗ ਨਾਲ ਓਵਰਟੇਕ ਕਰਨ ਦੇ ਚੱਕਰ 'ਚ ਸੜਕ ਹਾਦਸਾ ਹੋਇਆ ਸੀ, ਜਿਸ 'ਚ ਇੱਕ ਬਲੈਰੋ ਗੱਡੀ ਪਲਟ ਗਈ ਅਤੇ ਹਾਦਸਾ ਗ੍ਰਸਤ ਹੋ ਗਈ। ਗੱਡੀ ਸਵਾਰ ਨੌਜਵਾਨਾਂ ਵਲੋਂ 112 ਟੋਲ ਫ੍ਰੀ ਨੰਬਰ 'ਤੇ ਇਸ ਬਾਰੇ ਸੂਚਨਾ ਦਿੱਤੀ ਗਈ ਤਾਂ ਕੁਝ ਹੀ ਮਿੰਟਾਂ 'ਚ ਪੁਲਸ ਦੀ ਇਹ ਵਿਸ਼ੇਸ਼ ਟੀਮ ਦੀ ਗੱਡੀ ਜ਼ਖ਼ਮੀ ਨੌਜਵਾਨ ਦੀ ਮਦਦ ਲਈ ਪਹੁੰਚ ਗਈ।  ਪੁਲਸ ਟੀਮ ਵੱਲੋਂ ਪਹਿਲਾਂ ਤਾਂ ਨੌਜਵਾਨ ਨੂੰ ਫਸਟ ਏਡ ਦਿੱਤੀ ਗਈ ਅਤੇ ਉਸ ਤੋਂ ਬਾਅਦ ਹਾਦਸਾਗ੍ਰਸਤ ਹੋਈ ਗੱਡੀ ਨੂੰ ਸਾਈਡ 'ਤੇ ਕੀਤਾ ਗਿਆ ਤਾਂ ਜੋ ਹਾਈਵੇ 'ਤੇ ਟ੍ਰੈਫਿਕ ਸਚਾਰੂ ਢੰਗ ਨਾਲ ਚੱਲ ਸਕੇ ।

PunjabKesari

ਇਹ ਵੀ ਪੜ੍ਹੋ :  ਸ਼ੰਭੂ ਬਾਰਡਰ ਤੋਂ ਦੁਖਦਾਈ ਖ਼ਬਰ, ਕਿਸਾਨ ਗਿਆਨ ਸਿੰਘ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News