ਚੋਰਾਂ ਨੇ ਸਕੂਲ ਨੂੰ ਬਣਾਇਆ ਨਿਸ਼ਾਨਾ, ਕਣਕ, ਚਾਵਲ ਤੇ 2 ਸਿਲੰਡਰ ਚੋਰੀ

Friday, Jul 26, 2024 - 02:58 PM (IST)

ਚੋਰਾਂ ਨੇ ਸਕੂਲ ਨੂੰ ਬਣਾਇਆ ਨਿਸ਼ਾਨਾ, ਕਣਕ, ਚਾਵਲ ਤੇ 2 ਸਿਲੰਡਰ ਚੋਰੀ

ਤਰਨਤਾਰਨ (ਰਮਨ)-ਅਣਪਛਾਤੇ ਚੋਰਾਂ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਵਿਚੋਂ 165.9 ਕਿਲੋ ਕਣਕ,610.89 ਕਿਲੋ ਚਾਵਲ ਤੇ 2 ਗੈਸ ਸਿਲੰਡਰ ਭਰੇ ਹੋਏ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਥਾਣਾ ਖਾਲੜਾ ਦੀ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਹੁਣ ਹਾਈਟੈੱਕ ਹੋਵੇਗਾ ਪਠਾਨਕੋਟ, ਲਗਾਤਾਰ ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ ਅਲਰਟ 'ਤੇ ਸੁਰੱਖਿਆ ਏਜੰਸੀਆਂ

ਅੰਕਿਤ ਬਤਰਾ ਇੰਚਾਰਜ ਸਰਕਾਰੀ ਐਲੀਮੈਂਟਰੀ ਸਕੂਲ ਮੁੰਡੇ ਮਾੜੀ ਮੇਘਾ ਨੇ ਥਾਣਾ ਖਾਲੜਾ ਦੀ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਬੀਤੇ ਕੱਲ ਰਾਤ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸਕੂਲ ਅੰਦਰ ਮੌਜੂਦ ਮਿਡ ਡੇ ਮੀਲ ਦੇ ਕਮਰੇ ’ਚ ਪਏ ਰਾਸ਼ਨ, ਜਿਸ ’ਚ 165.9 ਕਿਲੋ ਕਣਕ, 610.89 ਕਿਲੋ ਚਾਵਲ ਅਤੇ 2 ਗੈਸ ਵਾਲੇ ਭਰੇ ਸਿਲੰਡਰ ਚੋਰੀ ਕਰ ਲਏ ਗਏ ਹਨ। ਇਸ ਸਬੰਧੀ ਥਾਣਾ ਖਾਲੜਾ ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕਰਦੇ ਹੋਏ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਹੁਣ ਸ਼ਰਾਬ ਪੀ ਕੇ ਤੇ ਗਲਤ ਢੰਗ ਨਾਲ ਕਾਰ ਪਾਰਕ ਕਰਨ ਵਾਲਿਆਂ ਦੀ ਖੈਰ ਨਹੀਂ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News