ਪੁਲਸ ਸਟੇਸ਼ਨ ਪੁਰਾਣਾਸਾਲਾ ਅਧੀਨ ਆਉਂਦੇ ਇਲਾਕੇ ''ਚ ਚੋਰਾਂ ਨੇ ਇਕ ਦਰਜਨ ਤੋਂ ਵੱਧ ਘਟਨਾਵਾਂ ਨੂੰ ਦਿੱਤਾ ਅੰਜਾਮ
Thursday, Feb 01, 2024 - 05:19 PM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)-ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਰਾਣਾਸਾਲਾ ਸਟੇਸ਼ਨ ਦੇ ਇਲਾਕੇ ਵਿੱਚ ਬੇਸ਼ਕ ਚੋਰੀ ਦੀਆਂ ਵਾਰਦਾਤਾਂ ਨੂੰ ਸਮੇਂ-ਸਮੇਂ ਸਿਰ ਅੰਜਾਮ ਦੇਣ ਦਾ ਸਿਲਸਿਲਾ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਜਿਸ ਕਾਰਨ ਇਲਾਕੇ ਦੇ ਲੋਕਾਂ 'ਚ ਚੋਰਾਂ ਦੀ ਦਹਿਸ਼ਤ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ ਜਿਸ ਦੀ ਤਾਜਾ ਮਿਸਾਲ ਬੀਤੀ ਇੱਕੋ ਰਾਤ ਦੌਰਾਨ ਚੋਰਾਂ ਵੱਲੋਂ ਸਥਾਨਕ ਖੇਤਰ ਅੰਦਰ ਵੱਖੋ-ਵੱਖ ਪਿੰਡਾਂ ਵਿੱਚ ਇੱਕ ਦਰਜਨ ਤੋਂ ਵੱਧ ਚੋਰੀਆਂ ਦੀਆਂ ਵਾਰਦਾਤਾਂ ਨੂੰ ਦਿੱਤੇ ਅੰਜਾਮ ਤੋਂ ਮਿਲਦੀ ਹੈ ਜਿਸ ਤਰ੍ਹਾਂ ਕਿ ਪਿੰਡ ਨਰੈਣੀਪੁਰ, ਗੁਰੀਆ ਅਤੇ ਮੇਘੀਆਂ ਪਿੰਡਾਂ ਵਿਖੇ ਚੋਰਾਂ ਵੱਲੋਂ ਦੋ ਗੁਰਦੁਆਰਾ ਸਾਹਿਬ, ਇੱਕ ਗੋਸਵਾਮੀ ਨਾਭਾਦਾਸ ਮੰਦਿਰ ਅਤੇ 2 ਗਿਰਜਾ ਘਰਾਂ ਸਮੇਤ ਇੱਕ ਪੀਰ ਦੀ ਦਰਗਾਹ ਨੂੰ ਨਿਸ਼ਾਨਾ ਬਣਾਕੇ ਇਨਾਂ ਧਾਰਮਿਕ ਸਥਾਨਾਂ ਦੀਆਂ ਗੋਲਕਾਂ ਤੋੜੀਆਂ ਗਈਆਂ ਹਨ।
ਇਸ ਤੋਂ ਇਲਾਵਾ ਪਿੰਡ ਜਗਤਪੁਰ ਖੁਰਦ ਖਾਰੀਆਂ ਵਿਖੇ ਸਥਿਤ ਕਰਿਆਨਾਂ, ਡਾਇਰੀ, ਬੂਟ ਹਾਓਸ,ਸਾਇਕਲ ਅਤੇ ਨਾਈ ਦੀ ਦੁਕਾਨ ਸਮੇਤ ਡਾਕਟਰ ਦੀ 6, ਦੁਕਾਨਾਂ ਦੇ ਸ਼ਟਰ ਤੋੜ ਦਿੱਤੇ ਗਏ ਅਤੇ ਇਸੇ ਤਰ੍ਹਾਂ ਹੀ ਪੁਰਾਣਾ ਸ਼ਾਲਾ ਬਾਜ਼ਾਰ ਅੰਦਰ ਇੱਕ ਮੈਡੀਕਲ ਸਟੋਰ ਅਤੇ ਕਾਰ ਗੈਰਜ ਸਮੇਤ ਇੱਕ ਮਨਿਆਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਮਨਿਆਰੀ ਵਾਲੇ ਦੁਕਾਨਦਾਰ ਸੁਰਿੰਦਰ ਸਿੰਘ ਇਹ ਦੱਸਿਆ ਕਿ ਉਹਨਾਂ ਦੇ ਗੱਲੇ ਚੋਂ 10 ਹਜ਼ਾਰ ਨਗਦੀ ਸਮੇਤ ਚੋਰ ਮਨਿਆਰੀ ਦਾ ਹੋਰ ਵੀ ਸਮਾਨ ਲੈ ਕੇ ਫਰਾਰ ਹੋ ਗਏ ਹਨ। ਇਸੇ ਤਰ੍ਹਾਂ ਹੀ ਧਾਰਮਿਕ ਸਥਾਨਾਂ ਦੀਆਂ ਗੋਲਕਾਂ ਚੋਂ ਵੀ ਵੱਖ-ਵੱਖ ਨਗਦੀ ਚੋਰੀ ਕੀਤੀ ਗਈ। ਕਿਉਂਕਿ ਇਨ੍ਹਾਂ ਸਥਾਨਾਂ ਦੀਆਂ ਗੋਲਕਾਂ ਪਿੰਡਾਂ ਦੀਆਂ ਫਿਰਨੀਆਂ ਅਤੇ ਕਮਾਦ ਦੇ ਖੇਤਾਂ ਚੋਂ ਮਿਲੀਆਂ ।
ਜੇਕਰ ਕੁੱਲ ਮਿਲਾ ਕੇ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਦੁਕਾਨਾਂ ਤੇ ਧਾਰਮਿਕ ਸਥਾਨਾਂ ਤੋਂ ਨਗਦੀ ਦਾ ਵੱਡਾ ਨੁਕਸਾਨ ਹੋਇਆ ਹੈ ਉੱਥੇ ਹੀ ਇੱਕੋ ਰਾਤ 'ਚ ਵਾਪਰੀਆਂ ਇਕ ਦਰਜਨ ਤੋਂ ਵੱਧ ਵਾਰਦਾਤਾਂ ਨੂੰ ਲੈ ਕੇ ਪੁਰਾਣਾਸਾਲਾ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਇਲਾਕਾ ਵਾਸੀਆਂ ਵੱਲੋਂ ਪੁਲਸ ਪ੍ਰਸ਼ਾਸਨ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ। ਦੂਜੇ ਪਾਸੇ ਇਨ੍ਹਾਂ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਮੌਕੇ 'ਤੇ ਹੀ ਡੀਐੱਸਪੀ ਦੀਨਾਨਗਰ ਸੁਖਵਿੰਦਰਪਾਲ ਸਿੰਘ ਅਤੇ ਐੱਸਐੱਚਓ ਪੁਰਾਣਾਸਾਲਾ ਵੱਲੋਂ ਮੌਕੇ 'ਤੇ ਪਹੁੰਚ ਕੇ ਸਾਰੀਆਂ ਘਟਨਾਵਾਂ ਦੀ ਸਥਿਤੀ ਦਾ ਜਾਇਜਾ ਲਿਆ ਜਾ ਰਿਹਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।