ਘਰ ਨੂੰ ਤਾਲਾ ਲਗਾ ਦੁਕਾਨ ''ਤੇ ਗਿਆ ਦੁਕਾਨਦਾਰ, ਵਾਪਸ ਪਰਤਿਆ ਤਾਂ ਉੱਡੇ ਹੋਸ਼

Wednesday, Nov 23, 2022 - 11:54 PM (IST)

ਘਰ ਨੂੰ ਤਾਲਾ ਲਗਾ ਦੁਕਾਨ ''ਤੇ ਗਿਆ ਦੁਕਾਨਦਾਰ, ਵਾਪਸ ਪਰਤਿਆ ਤਾਂ ਉੱਡੇ ਹੋਸ਼

ਦੀਨਾਨਗਰ (ਹਰਜਿੰਦਰ) : ਪਿੰਡ ਅਵਾਂਖਾ 'ਚ ਬੰਦ ਪਏ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ 2 ਲੱਖ 40 ਹਜ਼ਾਰ ਰੁਪਏ ਦੀ ਨਕਦੀ ਤੇ 5 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਮਿਥੁਨ ਠਾਕੁਰ ਵਾਸੀ ਅਵਾਂਖਾ ਨੇ ਦੱਸਿਆ ਕਿ ਉਸ ਦੀ ਖਾਦ ਦੀ ਦੁਕਾਨ ਹੈ ਤੇ ਅੱਜ ਸਵੇਰੇ ਕਰੀਬ 9 ਵਜੇ ਉਹ ਆਪਣੀ ਦੁਕਾਨ ਚਲਾ ਗਿਆ ਤੇ ਉਨ੍ਹਾਂ ਦੀ ਮਾਤਾ ਆਪਣੀ ਡਿਊਟੀ 'ਤੇ ਚਲੀ ਗਈ ਸੀ।

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੇ ਫੈਨ ਦੀ ਨਿਵੇਕਲੀ ਪਹਿਲ, 'ਬਾਈ ਜੀ' ਦੀ ਯਾਦ 'ਚ ਮਨੁੱਖਤਾ ਦੀ ਸੇਵਾ ਕਰ ਰਿਹੈ ਆਟੋ ਚਾਲਕ

ਜਦ ਉਹ ਕਿਸੇ ਕੰਮ ਲਈ ਕਰੀਬ 12 ਵਜੇ ਘਰ ਦੇ ਬਾਹਰਲੇ ਗੇਟ 'ਤੇ ਲੱਗੇ ਤਾਲੇ ਨੂੰ ਖੋਲ੍ਹ ਕੇ ਅੰਦਰ ਦਾਖਲ ਹੋਈਆ ਤਾਂ ਦੇਖਿਆ ਕਿ ਅੰਦਰ ਵਾਲੇ ਕਮਰਿਆਂ ਦੇ ਦਰਵਾਜ਼ੇ ਦੇ ਤਾਲੇ ਟੁੱਟੇ ਹੋਏ ਸੀ ਤੇ ਸਮਾਨ ਖਿਲਰਿਆ ਹੋਇਆ ਸੀ। ਉਨ੍ਹਾਂ ਜਦੋਂ ਆਪਣੀਆ ਅਲਮਾਰੀਆਂ ਦੇ ਲਾਕਰ ਦੇਖੇ ਤਾਂ ਉਨ੍ਹਾਂ ਦੇ ਲੋਕ ਵੀ ਟੁੱਟੇ ਹੋਏ ਸੀ ਤੇ ਉਨ੍ਹਾਂ 'ਚ ਪਈ 2 ਲੱਖ 40 ਹਜ਼ਾਰ ਰੁਪਏ ਦੀ ਨਗਦੀ ਤੇ 5 ਤੋਲੇ ਸੋਨੇ ਦੇ ਗਹਿਣੇ ਚੋਰੀ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਚੋਰੀ ਦੀ ਘਟਨਾ ਸਬੰਧੀ ਉਨ੍ਹਾਂ ਦੀਨਾਨਗਰ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News