ਪੁਲਸ ਨੂੰ ਮਿਲੀ ਸਫ਼ਲਤਾ, ਹਥਿਆਰਾਂ ਦੇ ਜਖ਼ੀਰੇ ਸਮੇਤ ਨੌਜਵਾਨ ਕਾਬੂ
Thursday, Aug 08, 2024 - 06:06 PM (IST)
ਬਟਾਲਾ (ਬੇਰੀ, ਸਾਹਿਲ, ਖੋਖਰ, ਵਿਪਨ) : ਸੀ. ਆਈ. ਏ. ਸਟਾਫ ਬਟਾਲਾ ਨੇ ਇਕ ਨੌਜਵਾਨ ਨੂੰ ਨਾਜਾਇਜ਼ ਪਿਸਤੌਲ, 2 ਮੈਗਜ਼ੀਨ ਅਤੇ 95 ਜ਼ਿੰਦਾ ਰੌਂਦ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਸੀ. ਆਈ. ਏ. ਸਟਾਫ ਬਟਾਲਾ ਦੇ ਇੰਚਾਰਜ ਇੰਸਪੈਕਟਰ ਹਰਮੀਕ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਏ. ਐੱਸ. ਆਈ. ਰਛਪਾਲ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਟੀ-ਪੁਆਇੰਟ ਪੁਲਸ ਲਾਈਨ ਗੁਰਦਾਸਪੁਰ ਰੋਡ ਬਟਾਲਾ ਤੋਂ ਸਾਹਿਲ ਕੁਮਾਰ ਵਾਸੀ ਬਟਾਲਾ ਨੂੰ ਕਾਬੂ ਕਰ ਕੇ ਉਸ ਕੋਲੋ ਇਕ 32 ਬੋਰ ਦਾ ਦੇਸੀ ਪਿਸਤੌਲ, 2 ਮੈਗਜ਼ੀਨ ਅਤੇ 95 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ- ਪਸ਼ੂਆਂ ਲਈ ਪੱਖਾ ਲਗਾ ਰਹੇ ਨੌਜਵਾਨ ਨੂੰ ਲਗਾ ਕਰੰਟ, ਹੋਈ ਮੌਤ
ਉਨ੍ਹਾਂ ਦੱਸਿਆ ਕਿ ਪੁਲਸ ਨੇ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਥਾਣਾ ਸਿਵਲ ਲਾਈਨ ’ਚ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਉਕਤ ਨੌਜਵਾਨ ਨੂੰ ਅਦਾਲਤ ’ਚ ਪੇਸ਼ ਕਰ ਕੇ ਉਸਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਸ ਪਾਸੋਂ ਹੋਰ ਵੀ ਖੁਲਾਸੇ ਹੋ ਸਕਣ।
ਇਹ ਵੀ ਪੜ੍ਹੋ- ਮਿਲਾਵਟਖੋਰੀ ਵੱਡੇ ਪੱਧਰ 'ਤੇ, ਪੰਜਾਬ 'ਚ ਤਿੰਨ ਸਾਲਾਂ 'ਚ ਦੁੱਧ ਦੇ 18 ਫ਼ੀਸਦੀ ਸੈਂਪਲ ਹੋਏ ਫੇਲ੍ਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8