ਕੁਝ ਹੀ ਮਿੰਟਾਂ ''ਚ ਚੋਰ ਸ਼ੋਅਰੂਮ ਦੇ ਬਾਹਰੋਂ ਮੋਟਰਸਾਈਕਲ ਕਰ ਹੋਏ ਫਰਾਰ, ਘਟਨਾ CCTV ''ਚ ਕੈਦ

Friday, Sep 06, 2024 - 06:14 PM (IST)

ਗੁਰਦਾਸਪੁਰ (ਗੁਰਪ੍ਰੀਤ)- ਗੁਰਦਾਸਪੁਰ ਸ਼ਹਿਰ ਅੰਦਰ ਲਗਾਤਾਰ ਮੋਟਰਸਾਈਕਲ ਚੋਰੀ ਦੀਆਂ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਹਨ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਸ ਸ਼ੋਅਰੂਮ ਦੇ ਬਾਹਰੋਂ ਚੋਰਾਂ ਨੇ ਮੋਟਰਸਾਈਕਲ ਚੋਰੀ ਨੂੰ ਅੰਜਾਮ ਦਿੱਤਾ ਹੈ ਉਸਦੀ ਕੁਝ ਹੀ ਦੂਰੀ ਤੇ 24 ਘੰਟੇ ਪੁਲਸ ਦਾ ਨਾਕਾ ਰਹਿੰਦਾ ਹੈ। ਦੁਪਹਿਰੇ ਦੋ ਵਜੇ ਭੀੜ ਭਾੜ ਵਾਲੇ ਇਲਾਕੇ 'ਚ ਦੋ ਚੋਰ ਸ਼ਰੇਆਮ ਮੋਟਰਸਾਈਕਲ ਸਪਲੈਂਡਰ ਚੋਰੀ ਕਰ ਕੇ ਲੈ ਗਏ।

ਇਹ ਵੀ ਪੜ੍ਹੋ- ਭਰਾ ਦੇ ਅਮਰੀਕਾ ਜਾਣ ਦੀ ਖੁਸ਼ੀ 'ਚ ਰੱਖੀ ਪਾਰਟੀ 'ਚ ਚੱਲੀਆਂ ਗੋਲੀਆਂ, ਨੌਜਵਾਨ ਦੀ ਮੌਤ

ਇਸ ਦੌਰਾਨ ਪੀੜਤ ਮੋਟਰਸਾਈਕਲ ਚਾਲਕ ਸੁਮਿਤ ਕੁਮਾਰ ਪੁੱਤਰ ਕਮਲਜੀਤ ਨਿਵਾਸੀ ਬਹਿਰਾਮਪੁਰ ਰੋਡ ਗੁਰਦਾਸਪੁਰ ਨੇ ਦੱਸਿਆ ਕਿ ਉਹ ਸਪਲੈਂਡਰ ਮੋਟਰਸਾਈਕਲ 'ਤੇ ਸ਼ੋਰੂਮ ਆਫਿਸ ਵਿੱਚ ਕੰਮ ਕਰਵਾਉਣ ਲਈ ਆਇਆ ਸੀ, ਜਿਸ ਦਾ ਨੰਬਰ PB 06 1286 ਹੈ। ਉਸ ਨੇ ਦੱਸਿਆ ਕਿ ਆਪਣਾ ਕੰਮ ਕਰਕੇ ਕੁਝ ਹੀ ਮਿੰਟਾਂ ਵਿੱਚ ਜਦ ਉਹ ਹੇਠਾਂ ਆਇਆ ਤਾਂ ਦੇਖਿਆ ਤਾਂ ਉਸਦਾ ਮੋਟਰਸਾਈਕਲ ਨਹੀਂ ਸੀ। ਜਦ ਅਸੀਂ ਸ਼ੋਰੂਮ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉਸ ਵਿੱਚੋਂ ਦਿਖਾਈ ਦਿੱਤਾ ਕਿ ਦੋ ਵਿਅਕਤੀ ਇੱਕ ਸਰਦਾਰ ਅਤੇ ਇੱਕ ਮੋਨਾ ਜੋ ਸ਼ਰੇਆਮ ਉਥੇ ਮੋਟਰਸਾਈਕਲ ਦੇ ਲਾਗੇ ਖੜ੍ਹਦੇ ਹਨ ਅਤੇ ਫਿਰ ਮੋਟਰਸਾਈਕਲ ਚੋਰੀ ਕਰਕੇ ਰਫੂ ਚੱਕਰ ਹੋ ਜਾਂਦੇ ਹਨ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੈ। ਉਹਨਾਂ ਨੇ ਕਿਹਾ ਕਿ ਤੁਰੰਤ  ਇਸ ਦੀ ਸੂਚਨਾ ਸਿਟੀ ਥਾਣੇ ਦਰਜ ਕਰਵਾ ਦਿੱਤੀ ਹੈ ਜਿੱਥੇ ਉਹਨਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੋਟਰਸਾਈਕਲ ਲੱਭਣ ਲਈ ਅਪੀਲ ਕੀਤੀ ਹੈ ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਗੁਰਦੁਆਰਾ ਸਾਹਿਬ ਦਾ ਡਿੱਗਿਆ ਲੈਂਟਰ, ਕਈ ਸ਼ਰਧਾਲੂਆਂ ਦੇ ਫ਼ਸੇ ਹੋਣ ਦਾ ਖ਼ਦਸ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News