ਮੱਛੀ ਨੂੰ ਸੋਨੇ ਦੀ ਨੱਥ ਪਾ ਕੇ ਸਰੋਵਰ ’ਚ ਛੱਡਣ ਤੇ ਹਵਨ ਯੱਗ ਨਾਲ ਮੇਲਾ ਰਾਮ ਤੀਰਥ ਦੀ ਸ਼ੁਰੂਆਤ

Friday, Nov 15, 2024 - 01:24 PM (IST)

ਮੱਛੀ ਨੂੰ ਸੋਨੇ ਦੀ ਨੱਥ ਪਾ ਕੇ ਸਰੋਵਰ ’ਚ ਛੱਡਣ ਤੇ ਹਵਨ ਯੱਗ ਨਾਲ ਮੇਲਾ ਰਾਮ ਤੀਰਥ ਦੀ ਸ਼ੁਰੂਆਤ

ਲੋਪੋਕੇ (ਸਤਨਾਮ)-ਭਗਵਾਨ ਵਾਲਮੀਕਿ ਜੀ ਦੀ ਤਪ ਭੂਮੀ ਤੇ ਲਵ ਕੁਸ਼ ਦੀ ਜਨਮ ਭੂਮੀ ਦਾ ਸੰਸਾਰ ਪ੍ਰਸਿੱਧ ਮੇਲਾ ਮੇਲਾ ਰਾਮ ਤੀਰਥ ਸ਼ੁਰੂਆਤ ਹੋਈ। ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਵਿਖੇ ਸੰਤ ਸਮਾਜ ਦੇ ਮੁਖੀ ਮਹੰਤ ਮਲਕੀਤ ਨਾਥ ਦੀ ਅਗਵਾਈ ਹੇਠ ਸੰਤ ਸਮਾਜ ਵੱਲੋਂ ਹਵਨ ਯੱਗ ਕੀਤਾ ਗਿਆ ਅਤੇ ਪੁਰਾਤਨ ਰਿਵਾਇਤ ਅਨੁਸਾਰ ਮੱਛੀ ਸੋਨੇ ਦੀ ਨੱਥ ਪਾ ਕੇ ਸਰੋਵਰ ਵਿਚ ਛੱਡਿਆ ਗਿਆ।

ਇਹ ਵੀ ਪੜ੍ਹੋ- ਸਾਬਕਾ SHO ਨੇ ਖ਼ੁਦ ਨੂੰ ਮਾਰ 'ਲੀ ਗੋਲੀ

ਇਸ ਮੌਕੇ ਮਹੰਤ ਆਰਤੀ ਦੇਵਾ, ਸੰਤ ਗਿਰਧਾਰੀ ਨਾਥ, ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ, ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਟਰੱਸਟ ਦੇ ਚੇਅਰਮੈਨ ਓਮ ਪ੍ਰਕਾਸ਼ ਗੱਬਰ, ਸੰਤ ਬਲਵੰਤ ਨਾਥ, ਸੰਤ ਰਕੇਸ਼ ਨਾਥ, ਸੰਤ ਦਰਸ਼ਨ ਦਾਸ, ਬਾਬਾ ਸਿਮਰ, ਬਾਬਾ ਭਗਵਾਨ ਸਿੰਘ, ਸੰਤ ਮੇਘ ਨਾਥ, ਰੋਸ਼ਨ ਸਬਰਵਾਲ, ਸੰਤ ਭੰਡਾਰੀ ਨਾਥ ਆਦਿ ਹਾਜ਼ਰ ਸਨ। ਮਹੰਤ ਮਲਕੀਤ ਨਾਥ ਨੇ ਦੱਸਿਆ ਕਿ ਮੇਲੇ ਦੇ ਸਮੇਂ ਹਰ ਸਾਲ ਇੱਥੇ ਪਹਿਲਾਂ ਕਿਸੇ ਨਾ ਕਿਸੇ ਸ਼ਰਧਾਲੂ ਦੀ ਸਰੋਵਰ ਵਿਚ ਡੁੱਬ ਕੇ ਮੌਤ ਹੁੰਦੀ ਸੀ, ਉਸ ਤੋਂ ਬਾਅਦ ਮੱਛੀ ਨੂੰ ਸੋਨੇ ਦੀ ਨੱਥ ਪਾ ਕੇ ਛੱਡਣ ਦੀ ਰਿਵਾਇਤ ਸ਼ੁਰੂ ਹੋਈ, ਜੋ ਅੱਜ ਵੀ ਜਾਰੀ ਹੈ ਅਤੇ ਹੁਣ ਕਦੇ ਵੀ ਕਿਸੇ ਸ਼ਰਧਾਲੂ ਦੀ ਸਰੋਵਰ ਵਿਚ ਡੁੱਬਣ ਨਾਲ ਮੌਤ ਨਹੀਂ ਹੁੰਦੀ।

ਇਹ ਵੀ ਪੜ੍ਹੋ- ਘਰੋਂ ਦੋਸਤ ਨਾਲ ਗਿਆ ਜਵਾਨ ਪੁੱਤ ਵਾਪਸ ਨਾ ਆਇਆ, ਸੋਸ਼ਲ ਮੀਡੀਆ 'ਤੇ ਖ਼ਬਰ ਦੇਖ ਉੱਡੇ ਹੋਸ਼

ਮੇਲੇ ਦਰਮਿਆਨ ਸਾਰੀਆਂ ਦੁਕਾਨਾਂ ਦਾ ਠੇਕਾ ਲੈਣ ਵਾਲੇ ਠੇਕੇਦਾਰਾਂ ਮਹੰਤ ਜਗਤਾਰ ਬਾਵਾ, ਬਲਜੀਤ ਸਿੰਘ, ਪ੍ਰਕਾਸ਼ ਸਿੰਘ, ਅਵਤਾਰ ਸਿੰਘ ਆਦਿ ਨੇ ਦੱਸਿਆ ਕਿ ਮੇਲਾ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਹੈ । ਜੀ. ਐੱਮ. ਕੁਸ਼ ਰਾਜ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤਾਂ ਵਾਸਤੇ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਇਹ ਮੇਲਾ ਜੋ 10 ਨਵੰਬਰ ਤੋਂ ਸ਼ੁਰੂ ਹੋਇਆ ਹੈ, ਇਹ 24 ਨਵੰਬਰ ਤੱਕ ਚੱਲਦਾ ਰਹੇਗਾ।

ਇਹ ਵੀ ਪੜ੍ਹੋ- 20 ਲੱਖ ਲਾ ਕੇ ਕੈਨੇਡਾ ਭੇਜੀ ਪਤਨੀ ਨੇ ਬਦਲੇ ਤੇਵਰ, ਪਤੀ ਦੇ ਸੁਫ਼ਨੇ ਕਰ 'ਤੇ ਚਕਨਾਚੂਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News