ਸਿਹਤ ਵਿਭਾਗ ਦਾ ਸੀਨੀਅਰ ਅਧਿਕਾਰੀ ਆਪਣੇ ਹੀ ਮੱਕੜਜਾਲ ’ਚ ਫ਼ਸਿਆ, ਉੱਚ ਪੱਧਰੀ ਜਾਂਚ ਸ਼ੁਰੂ

Wednesday, Jul 05, 2023 - 02:59 PM (IST)

ਸਿਹਤ ਵਿਭਾਗ ਦਾ ਸੀਨੀਅਰ ਅਧਿਕਾਰੀ ਆਪਣੇ ਹੀ ਮੱਕੜਜਾਲ ’ਚ ਫ਼ਸਿਆ, ਉੱਚ ਪੱਧਰੀ ਜਾਂਚ ਸ਼ੁਰੂ

ਅੰਮ੍ਰਿਤਸਰ (ਦਲਜੀਤ)- ਸਿਹਤ ਵਿਭਾਗ ਦਾ ਇਕ ਉੱਚ ਅਧਿਕਾਰੀ ਆਪਣੇ ਹੀ ਸਾਥੀਆਂ ਨੂੰ ਫਸਾਉਣ ਦੇ ਜਾਲ ਵਿਚ ਆਪ (ਖੁਦ) ਫਸ ਗਿਆ ਹੈ। ਇਸ ਅਧਿਕਾਰੀ ਵੱਲੋਂ ਫਰਜ਼ੀ ਈ-ਮੇਲ ਆਈ. ਡੀ. ਬਣਾ ਕੇ ਆਪਣੇ ਸੀਨੀਅਰ ਅਤੇ ਜੂਨੀਅਰ ਬਾਰੇ ਸ਼ਿਕਾਇਤ ਵਿਭਾਗ ਨੂੰ ਕੀਤੀ ਹੈ। ਸ਼ਿਕਾਇਤ ਤੋਂ ਬਾਅਦ ਜਦੋਂ ਸਰਕਾਰੀ ਫ਼ਾਈਲਾਂ ਖੋਲ੍ਹੀਆਂ ਗਈਆਂ ਤਾਂ ਪਤਾ ਲੱਗਾ ਕਿ ਇਹ ਕਾਰਨਾਮਾ ਉਸ ਦੇ ਨਾਲ ਕੰਮ ਕਰਦੇ ਕਿਸੇ ਹੋਰ ਅਧਿਕਾਰੀ ਨੇ ਕੀਤਾ ਹੈ। ਅਧਿਕਾਰੀ ਝੂਠੀ ਈ-ਮੇਲ ਆਈ. ਡੀ. ਬਣਾ ਕੇ ਆਪਣੇ ਹੀ ਬਣਾਏ ਚੱਕਰਵਿੳ ਵਿਚ ਫ਼ਸ ਗਿਆ ਹੈ ਅਤੇ ਵਿਭਾਗ ਵੱਲੋਂ ਵੀ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਉੱਚ ਪੱਧਰੀ ਹੋਣ ਕਾਰਨ ਕਾਫ਼ੀ ਚਰਚਾ ਹੋ ਰਹੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨ ਨੂੰ ਸ਼ਰੇਆਮ ਵੱਢਿਆ, ਵਾਰਦਾਤ ਤੋਂ ਪਹਿਲਾਂ ਬਣਾਈ ਵੀਡੀਓ

ਜਾਣਕਾਰੀ ਅਨੁਸਾਰ ਇਹ ਸੀਨੀਅਰ ਅਧਿਕਾਰੀ ਸਿਹਤ ਵਿਭਾਗ ਵਿਚ ਪਿਛਲੇ ਕਈ ਸਾਲਾਂ ਤੋਂ ਅਹਿਮ ਅਹੁਦਿਆਂ ’ਤੇ ਤਾਇਨਾਤ ਹੈ ਅਤੇ ਕਈ ਅਧਿਕਾਰੀ ਉਸ ਅਧੀਨ ਕੰਮ ਕਰ ਰਹੇ ਹਨ। ਪਿਛਲੇ ਦਿਨੀਂ ਇਸ ਅਧਿਕਾਰੀ ਵਲੋਂ ਚੰਡੀਗੜ੍ਹ ਵਿਚ ਬੈਠੇ ਇਕ ਸੀਨੀਅਰ ਅਤੇ ਇਕ ਜੂਨੀਅਰ ਅਧਿਕਾਰੀ ਦੀ ਸ਼ਿਕਾਇਤ ਕਰਨ ਦਾ ਚੱਕਰਵਿਊ ਰਚਾਇਆ ਗਿਆ। ਇਸ ਅਧਿਕਾਰੀ ਵੱਲੋਂ ਕਿਸੇ ਹੋਰ ਨੰਬਰ ਨਾਲ ਇਕ ਨਵੀਂ ਈ-ਮੇਲ ਆਈ. ਡੀ. ਬਣਾਈ ਗਈ। ਇਹ ਈ-ਮੇਲ ਆਈ. ਡੀ. ਨਾ ਤਾਂ ਕਿਸੇ ਕੋਲ ਹੀ ਅਤੇ ਨਾ ਹੀ ਉਸ ਅਧਿਕਾਰੀ ਦਾ ਨੰਬਰ ਦੂਸਰਾ ਕਿਸੇ ਕੋਲ ਸੀ। ਅਧਿਕਾਰੀ ਵਲੋਂ ਸ਼ਿਕਾਇਤਾਂ ਨੂੰ ਨਾਲ ਲਗਾ ਕੇ ਉਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ। ਸ਼ਿਕਾਇਤ ਇੰਨ੍ਹੀ ਜ਼ਬਰਦਸਤ ਸੀ ਕਿ ਚੰਡੀਗੜ੍ਹ ਵਿਚ ਬੈਠਾ ਸੀਨੀਅਰ ਅਧਿਕਾਰੀ ਅਤੇ ਜੂਨੀਅਰ ਅਧਿਕਾਰੀ ਵੀ ਇਸ ਕਾਰਨਾਮੇ ਨੂੰ ਦੇਖ ਕੇ ਹੈਰਾਨ ਰਹਿ ਗਏ। ਚੰਡੀਗੜ੍ਹ ਵਾਲੇ ਅਧਿਕਾਰੀ ਅਤੇ ਜੂਨੀਅਰ ਅਧਿਕਾਰੀ ਵਲੋਂ ਇੰਨੀ ਜ਼ਬਰਦਸਤ ਸ਼ਿਕਾਇਤ ਦਾ ਪਤਾ ਲਗਾਉਣਾ ਚਾਹੀਦਾ ਹੈ ਕਿ ਆਖਿਰ ਕੌਣ ਹੈ ਜੋ ਇਨ੍ਹੀ ਵੱਡੀ ਸ਼ਿਕਾਇਤ ਕਰ ਰਿਹਾ ਹੈ ਅਤੇ ਦੋਸ਼ ਲਗਾ ਰਿਹਾ ਹੈ। ਚੰਡੀਗੜ੍ਹ ਵਾਲੇ ਅਧਿਕਾਰੀ ਅਤੇ ਜੂਨੀਅਰ ਅਧਿਕਾਰੀ ਵਲੋਂ ਸਾਈਬਰ ਸੈੱਲ ਦੇ ਸਹਿਯੋਗ ਨਾਲ ਇਸ ਮਾਮਲੇ ਨੂੰ ਪਤਾ ਕਰਵਾਉਣ ਲਈ ਕਾਰਵਾਈ ਸ਼ੁਰੂ ਕੀਤੀ ਗਈ, ਸਭ ਤੋਂ ਪਹਿਲਾਂ ਇਨ੍ਹਾਂ ਵਲੋਂ ਲਿਖਤੀ ਵਿਚ ਪੱਤਰ ਵਿਭਾਗ ਨੂੰ ਸੌਂਪਿਆ ਗਿਆ ਅਤੇ ਉਸ ਤੋਂ ਬਾਅਦ ਸਾਈਬਰ ਸੈੱਲ ਵਲੋਂ ਜਿਹੜੀ ਈ-ਮੇਲ ਨਾਲ ਸ਼ਿਕਾਇਤ ਆਈ ਸੀ, ਉਸ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ, ਸਭ ਤੋਂ ਪਹਿਲਾ ਸਾਈਬਰ ਸੈਲ ਵਲੋਂ ਪਤਾ ਲਗਾਇਆ ਗਿਆ ਕਿ ਕਿਹੜੇ ਨੰਬਰ ਨਾਲ ਈ-ਮੇਲ ਆਈ. ਡੀ. ਅਟੈਚ ਹੈ, ਜਦੋਂ ਈ-ਮੇਲ ਆਈ. ਡੀ. ਵਿਚ ਦਰਜ ਨੰਬਰ ਨੂੰ ਸ਼ਿਕਾਇਤਕਰਤਾ ਨੂੰ ਦਿਖਾਇਆ ਗਿਆ ਕਿ ਤੁਸੀਂ ਇਸ ਨੰਬਰ ਦੇ ਆਖਿਰੀ ਨੰਬਰਾਂ ਨੂੰ ਪਹਿਚਾਣਦੇ ਹੋ ਤਾਂ ਉਨ੍ਹਾਂ ਬੋਲਿਆ ਕਿ ਨੰਬਰ ਪੂਰਾ ਹੋਵੇਗਾ ਤਾਂ ਫਿਰ ਉਹ ਦੱਸ ਸਕਣਗੇ ਕਿ ਆਖਿਰਕਾਰ ਇਹ ਨੰਬਰ ਕਿਸ ਦਾ ਹੈ, ਜਦੋਂ ਉਨ੍ਹਾਂ ਪੂਰਾ ਨੰਬਰ ਦਿੱਤਾ ਤਾਂ ਚੰਡੀਗੜ੍ਹ ਬੈਠੇ ਅਧਿਕਾਰੀ ਅਤੇ ਜੂਨੀਅਰ ਅਧਿਕਾਰੀ ਕੋਲ ਸ਼ਿਕਾਇਤ ਕਰਨ ਵਾਲੇ ਅਧਿਕਾਰੀ ਦਾ ਇਹ ਨੰਬਰ ਨਹੀਂ ਸੀ।

ਇਹ ਵੀ ਪੜ੍ਹੋ- ਨੌਜਵਾਨ ਕੁੜੀ 'ਤੇ ਥਰਡ ਡਿਗਰੀ ਦਾ ਤਸ਼ੱਦਦ, ਗੁਪਤ ਅੰਗ 'ਤੇ ਲਾਇਆ ਕਰੰਟ, ਹੈਰਾਨ ਕਰੇਗਾ ਪੂਰਾ ਮਾਮਲਾ

ਜਦੋਂ ਜੂਨੀਅਰ ਅਧਿਕਾਰੀ ਨੇ ਸ਼ਿਕਾਇਤਕਰਤਾ ਅਧਿਕਾਰੀ ਨੂੰ ਆਪਣੀ ਪਤਨੀ ਦੇ ਨੰਬਰ ਤੋਂ ਫੋਨ ਕੀਤਾ ਤਾਂ ਪਹਿਲਾਂ ਤਾਂ ਫੋਨ ਵਿਅਸਤ ਆਉਦਾ ਰਿਹਾ ਅਤੇ ਬਾਅਦ ਵਿਚ ਜਦੋਂ ਉਸ ਨੇ ਆਪਣੇ ਹੀ ਨੰਬਰ ਤੋਂ ਫੋਨ ਕੀਤਾ ਤਾਂ ਸ਼ਿਕਾਇਤ ਕਰਤਾ ਨੇ ਜੂਨੀਅਰ ਅਧਿਕਾਰੀ ਦਾ ਨਾਂ ਲੈ ਕੇ ਕਿਹਾ ਕਿ ਹਾਂ ਦੱਸੋ ਕੀ ਕੰਮ ਹੈ। ਆਪਣੇ ਸੀਨੀਅਰ ਦੀ ਆਵਾਜ਼ ਸੁਣ ਕੇ ਜੂਨੀਅਰ ਅਫ਼ਸਰ ਹੱਕਾ-ਬੱਕਾ ਰਹਿ ਗਿਆ ਤੇ ਕਹਿਣ ਲੱਗਾ ਕਿ ਜਨਾਬ, ਤੁਸੀਂ ਮੇਰੀ ਤੇ ਚੰਡੀਗੜ੍ਹ ਦੇ ਅਫ਼ਸਰ ਦੀ ਸ਼ਿਕਾਇਤ ਕੀਤੀ ਹੈ ਤਾਂ ਸ਼ਿਕਾਇਤ ਕਰਨ ਵਾਲੇ ਅਫ਼ਸਰ ਨੇ ਕਿਹਾ ਕਿ ਨਹੀਂ, ਨਹੀਂ, ਮੈਂ ਨਹੀਂ ਕੀਤੀ, ਮੈਨੂੰ ਕੀ ਲੋੜ ਹੈ। ਜਦੋਂ ਉਨ੍ਹਾਂ ਪੁੱਛਿਆ ਕਿ ਇਹ ਈ-ਮੇਲ ਆਈ.ਡੀ. ਜਿਸ ਤੋਂ ਸ਼ਿਕਾਇਤ ਕੀਤੀ ਗਈ ਤਾਂ ਸ਼ਿਕਾਇਤ ਕਰਤਾ ਅਧਿਕਾਰੀ ਨੇ ਉਸ ਨੂੰ ਕਿਹਾ ਕਿ ਮੈਨੂੰ ਨਹੀਂ ਪਤਾ, ਜੂਨੀਅਰ ਅਧਿਕਾਰੀ ਨੇ ਕਿਹਾ ਕਿ ਈ-ਮੇਲ ਆਈ. ਡੀ. ਤੋਂ ਸ਼ਿਕਾਇਤ ਆਈ ਹੈ, ਇਸ ’ਤੇ ਤੁਹਾਡਾ ਇਹ ਦੂਜਾ ਨੰਬਰ ਦਰਜ ਹੈ।

ਇਹ ਵੀ ਪੜ੍ਹੋ- ਵਿਆਹੁਤਾ ਨੂੰ ਧਮਕਾਉਣ ਲਈ ਵਿਅਕਤੀ ਨੇ ਪਾਈ ਪੁਲਸ ਦੀ ਵਰਦੀ, ਹਥਿਆਰਾਂ ਨਾਲ ਭੇਜਦਾ ਸੀ ਤਸਵੀਰਾਂ

ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸ਼ਾਇਦ ਮੈਂ ਦਫ਼ਤਰ ਆਇਆ ਹਾਂ, ਉਥੋਂ ਕੋਈ ਮੇਰਾ ਡਾਟਾ ਲੈ ਗਿਆ ਹੈ। ਸਮਾਂ ਦੱਸਣ ’ਤੇ ਜੂਨੀਅਰ ਅਧਿਕਾਰੀ ਨੇ ਕਿਹਾ ਕਿ ਤੁਸੀਂ ਇਸ ਸਮੇਂ ਕਿੱਥੇ ਹੋ, ਤਾਂ ਸੀਨੀਅਰ ਨੇ ਕਿਹਾ ਕਿ ਉਹ ਜਿਸ ਸਮੇਂ ਦੀ ਗੱਲ ਕਰ ਰਹੇ ਹਨ, ਉਹ ਘਰ ਹੀ ਸਨ। ਜੂਨੀਅਰ ਅਫ਼ਸਰ ਨੇ ਸੀਨੀਅਰ ਨੂੰ ਕਿਹਾ ਕਿ ਕੀ ਤੁਹਾਡੇ ਡਾਂਗੀ ਨੇ ਇਹ ਫੋਨ ਵਰਤਿਆ ਹੈ, ਜਦੋਂ ਸੀਨੀਅਰ ਨੂੰ ਪਤਾ ਲੱਗਾ ਕਿ ਉਸ ਦੇ ਕੇਸ ਦਾ ਪਰਦਾਫਾਸ਼ ਕੀਤਾ ਜਾ ਰਿਹਾ ਹੈ ਤਾਂ ਉਸ ਨੇ ਜੂਨੀਅਰ ਨੂੰ ਕਿਹਾ ਕਿ ਮੈਂ ਬਹੁਤ ਪ੍ਰੇਸ਼ਾਨ ਹੋ ਗਿਆ ਹਾਂ, ਮੈਨੂੰ ਹੋਰ ਤੰਗ ਨਾ ਕਰੋ, ਜੋ ਹੋਇਆ, ਉਸ ਨੂੰ ਛੱਡ ਦਿਓ। ਜੂਨੀਅਰ ਅਧਿਕਾਰੀ ਨੇ ਇਸ ਸਬੰਧੀ ਸਾਰੀ ਜਾਣਕਾਰੀ ਚੰਡੀਗੜ੍ਹ ਬੈਠੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਅਤੇ ਹੁਣ ਇਹ ਮਾਮਲਾ ਪੂਰੇ ਪੰਜਾਬ ਵਿੱਚ ਅੱਗ ਵਾਂਗ ਫੈਲ ਗਿਆ ਹੈ।

ਇਹ ਵੀ ਪੜ੍ਹੋ-  ਹੁਸ਼ਿਆਰਪੁਰ 'ਚ ਚੱਲੀਆਂ ਤਾਬੜਤੋੜ ਗੋਲ਼ੀਆਂ, ਪੈਟਰੋਲ ਪੰਪ ਦਾ ਮੁਲਾਜ਼ਮ ਗੰਭੀਰ ਜ਼ਖ਼ਮੀ (ਵੀਡੀਓ)

ਅਧਿਕਾਰੀ ਦਾ ਕਾਫ਼ੀ ਮਜ਼ਾਕ ਉਡਾਇਆ ਜਾ ਰਿਹਾ ਹੈ। ਵਿਭਾਗ ਦੇ ਕੁਝ ਹੋਰ ਅਧਿਕਾਰੀ ਇਸ ਮਾਮਲੇ ਨੂੰ ਹੋਰ ਤੁਲ ਦੇ ਰਹੇ ਹਨ ਅਤੇ ਵਟ੍ਹਸਐਪ ਕਾਲਾਂ ਰਾਹੀਂ ਆਪਣੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਸ ਬਾਰੇ ਜਾਣਕਾਰੀ ਦੇ ਰਹੇ ਹਨ। ਇਸ ਵੇਲੇ ਸ਼ਿਕਾਇਤ ਕਰਨ ਵਾਲੇ ਜੂਨੀਅਰ ਅਤੇ ਸੀਨੀਅਰ ਅਧਿਕਾਰੀ ਹੁਣ ਇੱਕੋ ਦਫ਼ਤਰ ਵਿਚ ਕੰਮ ਕਰ ਰਹੇ ਹਨ ਅਤੇ ਜੂਨੀਅਰ ਅਧਿਕਾਰੀ ਅਨੁਸਾਰ ਸੀਨੀਅਰ ਹੁਣ ਉਸ ਨਾਲ ਅੱਖਾਂ ਨਹੀਂ ਮਿਲਾ ਰਹੇ। ਫਿਲਹਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਇਸ ਮਾਮਲੇ ਵਿਚ ਕਿਸੇ ਵੀ ਸਮੇਂ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਸਬੰਧੀ ਜਦੋਂ ਉੱਚ ਅਧਿਕਾਰੀ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਉਨ੍ਹਾਂ ਦਾ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News