ਲੁਟੇਰਿਆਂ ਨੇ ਪਿਸਤੌਲ ਅਤੇ ਦਾਤਰ ਦੀ ਨੋਕ ’ਤੇ ਔਰਤ ਤੋਂ ਲੱਖਾਂ ਦੇ ਗਹਿਣੇ ਅਤੇ ਨਕਦੀ ਲੁੱਟੀ

Thursday, Oct 26, 2023 - 05:48 PM (IST)

ਲੁਟੇਰਿਆਂ ਨੇ ਪਿਸਤੌਲ ਅਤੇ ਦਾਤਰ ਦੀ ਨੋਕ ’ਤੇ ਔਰਤ ਤੋਂ ਲੱਖਾਂ ਦੇ ਗਹਿਣੇ ਅਤੇ ਨਕਦੀ ਲੁੱਟੀ

ਕਲਾਨੌਰ (ਮਨਮੋਹਨ)- ਬੀਤੀ ਸਵੇਰੇ ਸਰਹੱਦੀ ਕਸਬਾ ਕਲਾਨੌਰ ਵਿਖੇ ਆਪਣੀਆਂ 2 ਧੀਆਂ ਸਮੇਤ ਬੱਸ ਦੀ ਉਡੀਕ ਕਰ ਰਹੀ ਇਕ ਔਰਤ ਤੋਂ ਨਕਾਬਪੋਸ ਲੁਟੇਰੇ ਪਿਸਤੌਲ ਅਤੇ ਦਾਤਰ ਦੀ ਨੋਕ ’ਤੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ, ਨਕਦੀ ਅਤੇ 2 ਕੀਮਤੀ ਮੋਬਾਇਲ, ਜੋ ਪਰਸ ’ਚ ਪਏ ਸਨ, ਲੁੱਟ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ- DJ 'ਤੇ ਗਾਣਾ ਲਗਾਉਣ ਨੂੰ ਲੈ ਕੇ ਹੋਈ ਤਕਰਾਰ, ਚੱਲੀਆਂ ਗੋਲ਼ੀਆਂ, ਭੰਨ੍ਹੀ ਕਾਰ ਤੇ ਬੁਲੇਟ ਮੋਟਰਸਾਈਕ

ਇਸ ਘਟਨਾ ਸਬੰਧੀ ਪੀੜਤ ਨੀਲਮ ਪਤਨੀ ਮਦਨ ਲਾਲ ਵਾਸੀ ਮੁਹੱਲਾ ਨਵਾਂ ਕਟਰਾ ਕਲਾਨੌਰ ਨੇ ਦੱਸਿਆ ਕਿ ਮੈਂ ਆਪਣੀਆਂ 2 ਧੀਆਂ ਸਮੇਤ ਆਪਣੇ ਰਿਸ਼ਤੇਦਾਰਾਂ ਦੇ ਪ੍ਰੋਗਰਾਮ ’ਚ ਜਾਣ ਲਈ ਸਵੇਰੇ 6 ਵਜੇ ਗੁਰਦਾਸਪੁਰ ਰੋਡ ’ਤੇ ਬੱਸ ਦੀ ਉਡੀਕ ’ਚ ਕਰ ਰਹੀ ਸੀ ਪਰ ਉੱਥੇ ਪਹਿਲਾਂ ਤੋਂ ਖੜ੍ਹੀ ਕਾਰ ’ਚ ਤਿੰਨ-ਚਾਰ ਮੁੰਡੇ ਨਿਕਲੇ, ਜਿਨ੍ਹਾਂ ਦੇ ਮੂੰਹ ਢੱਕੇ ਹੋਏ ਸਨ। ਉਨ੍ਹਾਂ ਪਿਸਤੌਲ ਅਤੇ ਦਾਤਰ ਦੀ ਨੋਕ ’ਤੇ ਉਸ ਕੋਲੋਂ ਪਰਸ ਖੋਹਿਆ, ਜਿਸ ’ਚ ਇਕ ਸੋਨੇ ਦਾ ਸੈੱਟ, 2 ਚੂੜੀਆਂ, 2 ਮੁੰਦਰੀਆਂ, ਇਕ ਚੈਨ, ਟਾਪਸ (8/9 ਤੋਲੇ ਸੋਨਾ ਬਣਦਾ ਹੈ), 2 ਮੋਬਾਇਲ ਅਤੇ ਕਰੀਬ 15,000 ਹਜ਼ਾਰ ਰੁਪਏ ਨਕਦ ਪਿਆ ਸੀ, ਲੈ ਗਏ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਇਸ ਸਬੰਧੀ ਥਾਣਾ ਕਲਾਨੌਰ ਦੇ ਐੱਸ. ਐੱਚ. ਓ. ਮੇਜਰ ਸਿੰਘ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ ਅਤੇ ਜਲਦ ਹੀ ਲੁਟੇਰਿਆਂ ਦੀ ਪਛਾਣ ਕਰ ਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਵਿਆਹ 'ਚ ਜ਼ਬਰਦਸਤ ਹੰਗਾਮਾ, 400 ਪਲੇਟਾਂ ਦੀ ਕਰਵਾਈ ਸੀ ਬੁਕਿੰਗ ਪਰ ਭੁੱਖੇ ਮੁੜੇ ਬਰਾਤੀ,ਜਾਣੋ ਪੂਰਾ ਮਾਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News