ਪ੍ਰਾਪਰਟੀ ਟੈਕਸ ਵਿਭਾਗ ਦੀ ਟੀਮ ਨੇ 34. 83 ਲੱਖ ਦੀ ਕੀਤੀ ਵਸੂਲੀ
Friday, Sep 06, 2024 - 01:09 PM (IST)
ਅੰਮ੍ਰਿਤਸਰ (ਰਮਨ)-ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਾਪਰਟੀ ਟੈਕਸ ਵਿਭਾਗ ਦੀ ਟੀਮ ਨੇ ਸਤੰਬਰ ਮਹੀਨੇ ਵਿਚ ਵਸੂਲੀ ਨੂੰ ਲੈ ਕੇ ਕਮਰ ਕੱਸ ਲਈ ਹੈ। ਵਿਭਾਗ ਦੀਆਂ 5 ਜ਼ੋਨਲ ਟੀਮਾਂ ਰੋਜ਼ਾਨਾ ਫੀਲਡ ਵਿਚ ਜਾ ਕੇ ਵਸੂਲੀ ਕਰ ਰਹੀਆਂ ਹਨ। ਸਹਾਇਕ ਕਮਿਸ਼ਨਰ ਵਿਸ਼ਾਲ ਵਧਾਵਾ ਨੇ ਦੱਸਿਆ ਕਿ ਵੀਰਵਾਰ ਨੂੰ 795 ਪੀ. ਟੀ. ਆਰ ਭਰੀਆਂ ਗਈਆਂ, ਜਿਸ ਵਿਚ 34 ਲੱਖ 83 ਹਜ਼ਾਰ 393 ਰੁਪਏ ਟੈਕਸ ਦੀ ਵਸੂਲੀ ਕੀਤੀ ਗਈ।
ਇਹ ਵੀ ਪੜ੍ਹੋ- ਭਰਾ ਦੇ ਅਮਰੀਕਾ ਜਾਣ ਦੀ ਖੁਸ਼ੀ 'ਚ ਰੱਖੀ ਪਾਰਟੀ 'ਚ ਚੱਲੀਆਂ ਗੋਲੀਆਂ, ਨੌਜਵਾਨ ਦੀ ਮੌਤ
ਸੈਂਟਰਲ ਜ਼ੋਨ ਵਲੋਂ 5 ਲੱਖ 38 ਹਜ਼ਾਰ 542 ਰੁਪਏ, ਈਸ਼ਟ ਜ਼ੋਨ 6 ਲੱਖ 55 ਹਜ਼ਾਰ 651 ਰੁਪਏ, ਨਾਰਥ ਜ਼ੋਨ ਦੀ ਟੀਮ ਨੇ 14 ਲੱਖ 25 ਹਜ਼ਾਰ 533 ਰੁਪਏ, ਸਾਊਥ ਜ਼ੋਨ ਦੀ ਟੀਮ ਨੇ 1 ਲੱਖ 24 ਹਜ਼ਾਰ 292 ਰੁਪਏ, ਵੇਸਟ ਜ਼ੋਨ ਦੀ ਟੀਮ ਨੇ 7 ਲੱਖ 39 ਹਜ਼ਾਰ 375 ਰੁਪਏ ਦੀ ਵਸੂਲੀ ਕੀਤੀ। ਉਨ੍ਹਾਂ ਕਿਹਾ ਕਿ ਰੋਜ਼ਾਨਾ ਵਿਭਾਗ ਦੀਆਂ ਟੀਮਾਂ ਟੈਕਸ ਦੀ ਵਸੂਲੀ ਕਰਨ ਲਈ ਫੀਲਡ ਵਿਚ ਜਾ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਬਣਦਾ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਗੁਰਦੁਆਰਾ ਸਾਹਿਬ ਦਾ ਡਿੱਗਿਆ ਲੈਂਟਰ, ਕਈ ਸ਼ਰਧਾਲੂਆਂ ਦੇ ਫ਼ਸੇ ਹੋਣ ਦਾ ਖ਼ਦਸ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8