ਭੈਣ ਵੱਲੋਂ ਭਰਾ ਦੇ ਕਤਲ ਦੇ ਮਾਮਲੇ ਪੁਲਸ ਨੇ ਮ੍ਰਿਤਕ ਬਾਰੇ ਦਿੱਤੀ ਗਲਤ ਟਿੱਪਣੀ, ਪਰਿਵਾਰ ਦਿੱਤਾ ਧਰਨਾ
Thursday, Sep 19, 2024 - 03:19 PM (IST)
ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਪਿਛਲੇ ਕੁੱਝ ਦਿਨ ਪਹਿਲਾਂ ਦੀਨਾਨਗਰ ਦੇ ਪਿੰਡ ਦਾਖਲਾ ਵਿਖੇ ਇੱਕ ਰੋਹਿਤ ਨਾਮ ਦੇ ਮੁੰਡੇ ਦਾ ਉਸ ਦੇ ਤਾਏ ਦੀ ਕੁੜੀ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਕਤਲ ਕਰ ਦਿੱਤਾ ਗਿਆ ਸੀ ਪਰ ਪੁਲਸ ਵੱਲੋਂ ਇਸ ਸਾਰੇ ਮਾਮਲੇ ਨੂੰ ਕੁਝ ਹੀ ਸਮੇਂ ਵਿੱਚ ਸੁਲਝਾ ਲਿਆ ਗਿਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਵੱਡੀ ਵਾਰਦਾਤ, ਨਿਹੰਗ ਸਿੰਘ ਨੇ ਨੌਜਵਾਨ ਦਾ ਵੱਢਿਆ ਗੁੱਟ
ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਆਰੋਪੀਆਂ ਨੂੰ ਮੌਕੇ 'ਤੇ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਸੀ ਪਰ ਜਦ ਇਸ ਮਾਮਲੇ ਦੀ ਐੱਫ. ਆਈ. ਆਰ. ਦੀ ਕਾਪੀ ਲੈਣ ਲਈ ਮ੍ਰਿਤਕ ਨੌਜਵਾਨ ਦੇ ਪਿਤਾ ਰਮੇਸ਼ ਲਾਲ ਅਤੇ ਹੋਰ ਮੋਹਤਬਰ ਵਿਅਕਤੀ ਦੀਨਾਨਗਰ ਥਾਣੇ ਵਿਖੇ ਕਾਪੀ ਲੈਣ ਲਈ ਆਏ ਤਾਂ ਥਾਣਾ ਵਿਚ ਤਾਇਨਾਤ ਇਕ ਪੁਲਸ ਮੁਲਾਜ਼ਮ ਵੱਲੋਂ ਉਨ੍ਹਾਂ ਦੇ ਮ੍ਰਿਤਕ ਲੜਕੇ ਬਾਰੇ ਹੀ ਗਲਤ ਟਿੱਪਣੀ ਕੀਤੀ ਗਈ ਜਿਸ ਦੇ ਰੋਸ ਵਜੋਂ ਸਮੂਹ ਪਰਿਵਾਰਿਕ ਮੈਂਬਰਾਂ ਵੱਲੋਂ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਅੱਜ ਦੀਨਾਨਗਰ ਥਾਣੇ ਸਾਹਮਣੇ ਧਰਨਾ ਦਿੱਤਾ ਅਤੇ ਗਲਤ ਟਿੱਪਣੀ ਕਰਨ ਵਾਲੇ ਪੁਲਸ ਮੁਲਾਜ਼ਮ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਜਿਸ ਤਹਿਤ ਦੀਨਾਨਗਰ ਦੇ ਡੀ. ਐੱਸ. ਪੀ. ਸੁਰਿੰਦਰ ਸਿੰਘ ਵੱਲੋਂ ਅਤੇ ਐੱਸ. ਐੱਚ. ਓ. ਮਨੋਜ ਕੁਮਾਰ ਵੱਲੋਂ ਮੌਕੇ 'ਤੇ ਪਹੁੰਚ ਕੇ ਧਰਨਾਕਾਰੀਆਂ ਨਾਲ ਗੱਲਬਾਤ ਰਾਹੀਂ ਭਰੋਸਾ ਦਿੱਤਾ ਕਿ ਸਾਨੂੰ ਲਿਖਤੀ ਇਸ ਪੁਲਸ ਮੁਲਾਜ਼ਮ ਖ਼ਿਲਾਫ਼ ਸ਼ਿਕਾਇਤ ਦਿਓ, ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਉਸ ਖ਼ਿਲਾਫ਼ ਕੀਤੀ ਜਾਵੇਗੀ। ਜਿਸ ਤੋਂ ਬਾਅਦ ਧਰਨਾਕਾਰੀਆਂ ਵੱਲੋਂ ਸ਼ਾਂਤ ਹੋ ਕੇ ਧਰਨਾ ਚੁੱਕ ਲਿਆ ਗਿਆ ।
ਇਹ ਵੀ ਪੜ੍ਹੋ- ਕਿਸਾਨਾਂ ਲਈ ਅਹਿਮ ਖ਼ਬਰ, ਜਾਰੀ ਹੋਏ ਨਵੇਂ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8