ਠੇਕੇਦਾਰਾਂ ਨੇ ਨਾਜਾਇਜ਼ ਸ਼ਰਾਬ ਵੇਚਣ ਦੇ ਦੋਸ਼ ’ਚ ਵਿਅਕਤੀ ਨੂੰ ਕੀਤਾ ਪੁਲਸ ਹਵਾਲੇ
Tuesday, Nov 06, 2018 - 01:47 AM (IST)

ਬਟਾਲਾ, (ਬੇਰੀ)- ਅੱਜ ਦੇਰ ਸ਼ਾਮ ਬਟਾਲਾ ਦੇ ਸ਼ਰਾਬ ਦੇ ਠੇਕੇਦਾਰਾਂ ਵਲੋਂ ਸਟਾਫ ਰੋਡ ਵਾਸੀ ਭੁਪਿੰਦਰ ਸਿੰਘ ਨੂੰ ਨਾਜਾਇਜ਼ ਸ਼ਰਾਬ ਵੇਚਣ ਦੇ ਕਥਿਤ ਦੋਸ਼ ਲਗਾਉਂਦਿਆਂ ਉਸ ਨੂੰ ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਸੌਂਪ ਦਿੱਤਾ ਗਿਆ।
ਐੱਸ. ਐੱਚ. ਓ. ਸਿਵਲ ਲਾਈਨ ਪਰਮਜੀਤ ਸਿੰਘ ਨੇ ਦੱਸਿਆ ਕਿ ਦੇਰ ਸ਼ਾਮ ਠੇਕੇਦਾਰ ਦੇ ਕਰਿੰਦਿਆਂ ਵਲੋਂ ਇਕ ਵਿਅਕਤੀ ਨੂੰ ਨਾਜਾਇਜ਼ ਢੰਗ ਨਾਲ ਸ਼ਰਾਬ ਵੇਚਣ ਦੇ ਸ਼ੱਕ ਦੇ ਆਧਾਰ ’ਤੇ ਕਥਿਤ ਦੋਸ਼ ਲਗਾਉਂਦਿਆਂ ਥਾਣਾ ਸਿਵਲ ਲਾਈਨ ਨੂੰ ਸੌਂਪਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਫਿਲਹਾਲ ਭੁਪਿੰਦਰ ਸਿੰਘ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ।ਉਕਤ ਮਾਮਲੇ ਬਾਰੇ ਪਤਾ ਚਲਦਿਆਂ ਹੀ ਭੁਪਿੰਦਰ ਸਿੰਘ ਦੇ ਸਮਰਥਨ ’ਤੇ ਉਸਦਾ ਮੁਹੱਲਾ ਤੇ ਇਲਾਕਾਵਾਸੀ ਆ ਗਏ ਅਤੇ ਬਸਪਾ ਦੇ ਜ਼ਿਲਾ ਪ੍ਰਧਾਨ ਪਲਵਿੰਦਰ ਸਿੰਘ ਬਿੱਕਾ ਅਤੇ ਐਡਵੋਕੇਟ ਥੋਡ਼ੂ ਰਾਮ ਜ਼ੋਨ ਕੋਆਰਡੀਨੇਟਰ ਸਾਥੀਆਂ ਸਮੇਤ ਥਾਣੇ ਵਿਚ ਪਹੁੰਚੇ ਅਤੇ ਠੇਕੇਦਾਰਾਂ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਭੁਪਿੰਦਰ ਸਿੰਘ ਨੂੰ ਬੇਕਸੂਰ ਦੱਸਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕ੍ਰਿਤ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਿਸੇ ਵੀ ਨਿਰਦੋਸ਼ ’ਤੇ ਕੋਈ ਦੋਸ਼ ਨਹੀਂ ਲੱਗਣ ਦਿੱਤਾ ਜਾਵੇਗਾ।