ਉਤਰਪ੍ਰਦੇਸ਼ ਵਿਖੇ ਗੁਰਦਾਸਪੁਰ ਦੇ ਖਿਡਾਰੀਆਂ ਨੇ 4 ਮੈਡਲ ਜਿੱਤ ਕੇ ਪੰਜਾਬ ਦਾ ਨਾਮ ਕੀਤਾ ਰੋਸ਼ਨ
Thursday, Aug 08, 2024 - 11:06 AM (IST)
ਗੁਰਦਾਸਪੁਰ (ਹਰਮਨ)- ਸਬ ਜੂਨੀਅਰ ਨੈਸ਼ਨਲ ਕਰਾਸ ਚੈਂਪੀਅਨਸ਼ਿਪ 5 ਅਗਸਤ ਤੋਂ 7 ਅਗਸਤ ਤੱਕ ਸਹਾਰਨਪੁਰ ਯੂ. ਪੀ. ਵਿਖੇ ਹੋਈ। ਜਿਸ ਵਿਚ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ 10 ਖਿਡਾਰੀਆਂ ਨੇ ਪਹਿਲੀ ਵਾਰ ਭਾਗ ਲਿਆ ਸੀ। ਜਿਸ ਵਿਚ ਦੋ ਕਾਂਸੀ, ਦੋ ਸਿਲਵਰ ਮੈਡਲ ਜਿੱਤ ਕੇ ਸੈਂਟਰ ਦਾ ਨਾਮ ਰੌਸ਼ਨ ਕੀਤਾ ਹੈ। ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਇਹ ਖੇਡ ਸਕੂਲਾਂ ਵਿੱਚ ਸ਼ੁਰੂ ਕੀਤੀ ਗਈ ਹੈ। ਆਮ ਤੌਰ 'ਤੇ ਇਹ ਖੇਡ ਜੂਡੋ ਖੇਡ ਦੀ ਵੰਨਗੀ ਹੈ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਾਬਤ ਸੂਰਤ ਸਿੱਖ ਖਿਡਾਰੀ ਜਰਮਨਪ੍ਰੀਤ ਸਿੰਘ ਨੂੰ ਦਿੱਤੀ ਵਧਾਈ
ਟੀਮ ਦੇ ਕੋਚ ਅਤੁਲ ਕੁਮਾਰ, ਲਕਸ਼ੇ ਕੁਮਾਰ ਨੇ ਦੱਸਿਆ ਕਿ ਖਿਡਾਰੀਆਂ ਨੂੰ ਖੇਡ ਨਿਯਮਾਂ ਦੀ ਬਹੁਤੀ ਜਾਣਕਾਰੀ ਨਾ ਹੋਣ ਕਰਕੇ ਸੈਮੀ ਫਾਈਨਲ, ਕੁਆਰਟਰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਫਿਰ ਵੀ ਹੋਣਹਾਰ ਖਿਡਾਰੀ ਕਨਵ ਸ਼ਰਮਾ, ਵਿਸ਼ਾਲ ਕੁਮਾਰ, ਰਾਹੁਲ ਸ਼ਰਮਾ, ਸੁਖਵਿੰਦਰ ਕੁਮਾਰ ਨੇ ਮੈਡਲ ਜਿੱਤਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਆਉਣ ਵਾਲੇ ਦਿਨਾਂ ਵਿੱਚ ਸਕੂਲੀ ਪੱਧਰ ਦੇ ਮੁਕਾਬਲੇ ਅਕਤੂਬਰ ਮਹੀਨੇ ਹੋਣ ਜਾ ਰਹੇ ਹਨ। ਉਮੀਦ ਹੈ ਕਿ ਇਹਨਾਂ ਟੁਰਨਾਂਮੈਂਟ ਵਿਚ ਖਿਡਾਰੀ ਆਪਣੀ ਖੇਡ ਪ੍ਰਤਿਭਾ ਦਾ ਠੀਕ ਪ੍ਰਦਰਸ਼ਨ ਕਰ ਕੇ ਪੰਜਾਬ ਦੀ ਝੋਲੀ ਵਿੱਚ ਮੈਡਲ ਪਾਉਣ ਵਿੱਚ ਕਾਮਯਾਬ ਹੋਣਗੇ।
ਇਹ ਵੀ ਪੜ੍ਹੋ- ਮੁੱਖ ਮੰਤਰੀ ਭਗਵੰਤ ਮਾਨ ਨੇ 443 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ, ਦਿੱਤੀ ਵਧਾਈ
ਜੂਡੋਕਾ ਵੈਲਫੇਅਰ ਸੁਸਾਇਟੀ ਦੇ ਮੈਂਬਰ ਸਤੀਸ਼ ਕੁਮਾਰ, ਮੈਡਮ ਬਲਵਿੰਦਰ ਕੌਰ, ਰਵੀ ਕੁਮਾਰ ਜੂਡੋ ਕੋਚ, ਦਿਨੇਸ਼ ਕੁਮਾਰ ਨੈਸ਼ਨਲ ਰੈਫਰੀ, ਸਾਬਕਾ ਐੱਸ. ਪੀ. ਵਿਜੀਲੈਂਸ ਵਰਿੰਦਰ ਸਿੰਘ ਸੰਧੂ, ਇੰਸਪੈਕਟਰ ਰਾਜਕੁਮਾਰ, ਇੰਸਪੈਕਟਰ ਕਪਿਲ ਕੌਂਸਲ, ਇੰਸਪੈਕਟਰ ਜਤਿੰਦਰ ਪਾਲ ਸਿੰਘ, ਮਹਾਰਾਜਾ ਰਣਜੀਤ ਸਿੰਘ ਐਵਾਰਡ ਜੇਤੂ ਸਾਹਿਲ ਪਠਾਣੀਆਂ, ਸਕੂਲ ਮੁਖੀ ਰਿਸ਼ੀ ਕੋਛੜ, ਹਰਦੀਪ ਸਿੰਘ ਏ. ਡੀ. ਓ., ਅਤੇ ਡਾਕਟਰ ਰਵਿੰਦਰ ਸਿੰਘ, ਮਿਤ੍ਰ ਵਸੂ ਨੇ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਹੈ ਕਿ ਇਹ ਖਿਡਾਰੀ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਿਚ ਕਾਮਯਾਬ ਹੋਣਗੇ।
ਇਹ ਵੀ ਪੜ੍ਹੋ- ਚੋਰਾਂ ਦੇ ਹੌਂਸਲੇ ਬੁਲੰਦ, ਥਾਣੇ ਅੰਦਰ ਦਾਖ਼ਲ ਹੋ ਕੇ ਕਰ ਗਏ ਵੱਡਾ ਕਾਂਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8