ਨਗਰ ਨਿਗਮ ’ਚ 1.20 ਕਰੋਡ਼ ਦਾ ਪੀ. ਐੱਫ. ਘਪਲਾ ਅਾਇਅਾ ਸਾਹਮਣੇ

Thursday, Nov 15, 2018 - 03:47 AM (IST)

ਨਗਰ ਨਿਗਮ ’ਚ 1.20 ਕਰੋਡ਼ ਦਾ ਪੀ. ਐੱਫ. ਘਪਲਾ ਅਾਇਅਾ ਸਾਹਮਣੇ

ਅੰਮ੍ਰਿਤਸਰ,  (ਵਡ਼ੈਚ)-  ਨਗਰ ਨਿਗਮ ’ਚ ਪੀ. ਐੱਫ. ਘਪਲੇ ਦੌਰਾਨ ਇਕ ਅਧਿਕਾਰੀ ’ਤੇ ਗਾਜ ਡਿੱਗਣ ਤੋਂ ਬਾਅਦ ਚਰਚਾ ’ਚ ਆ ਰਹੇ 2 ਅਧਿਕਾਰੀਆਂ ਖਿਲਾਫ ਕਦੋਂ ਤੇ ਕੀ ਕਾਰਵਾਈ ਕੀਤੀ ਜਾਵੇਗੀ, ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਗ੍ਰੇਟ ਥਾਰਟਨ ਕੰਪਨੀ ਵੱਲੋਂ ਪ੍ਰਾਈਵੇਟ ਤੌਰ ’ਤੇ ਕਰਵਾਈ ਜਾਂਚ ਦੌਰਾਨ 1 ਕਰੋਡ਼ 20 ਲੱਖ 25 ਹਜ਼ਾਰ ਦਾ ਪੀ. ਐੱਫ. ਘਪਲਾ ਸਾਹਮਣੇ ਆਇਦਕਿ ਨਿਗਮ ਦੇ ਕਰਮਚਾਰੀਆਂ ਮੁਤਾਬਕ ਹੀ ਘਪਲੇ ਦੀ ਰਕਮ 4 ਤੋਂ 5 ਕਰੋਡ਼ ਵੀ ਹੋ ਸਕਦੀ ਹੈ ਕਿਉਂਕਿ ਸਾਲ 2009 ਤੋਂ ਹੁਣ ਤੱਕ ਪੀ. ਐੱਫ. ਘਪਲੇ ਦਾ ਲੇਖਾ-ਜੋਖਾ ਸਮਝ ਨਹੀਂ ਆ ਰਿਹਾ। ਹੁਣ ਤੱਕ ਸਾਹਮਣੇ ਆਈ ਜਾਂਚ ਦੌਰਾਨ ਨਿਗਮ ਦੇ ਖਾਤਿਆਂ ਵਿਚ 26 ਐਂਟਰੀਆਂ ਨਾਲ ਜਦੋਂ ਘਪਲਾ ਕੀਤਾ ਗਿਆ, ਉਸ ਸਮੇਂ ਅਧਿਕਾਰੀ ਕਿਥੇ ਸੁੱਤੇ ਹੋਏ ਸਨ। ਬਾਹਰੀ ਖਾਤਿਆਂ ’ਚ ਪੈਸੇ ਜਮ੍ਹਾ ਹੋਣ ਪਿੱਛੇ ਅਧਿਕਾਰੀ ਵੀ ਸ਼ਾਮਿਲ ਹਨ। 
ਸਾਂਝੀ ਸੰਘਰਸ਼ ਕਮੇਟੀ ਹੋਈ ਸ਼ਾਂਤ
ਸਾਂਝੀ ਸੰਘਰਸ਼ ਕਮੇਟੀ ਨਗਰ ਨਿਗਮ ਦੇ ਹਰਜਿੰਦਰ ਸਿੰਘ ਵਾਲੀਆ, ਵਿਨੋਦ ਬਿੱਟਾ, ਮੇਜਰ ਸਿੰਘ ਤੇ ਕਰਮਜੀਤ ਸਿੰਘ ਕੇ. ਪੀ. ਨੇ ਸਾਥੀਆਂ ਸਮੇਤ 10 ਸਤੰਬਰ 2018 ਨੂੰ ਕਮਿਸ਼ਨਰ ਨਾਲ ਬੈਠਕ ਕੀਤੀ ਸੀ, ਉਸ ਦੌਰਾਨ ਪੀ. ਐੱਫ. ਘਪਲੇ ਵਿਚ ਸ਼ਾਮਿਲ ਅਧਿਕਾਰੀਆਂ ’ਤੇ ਕਾਰਵਾਈ ਨਾ ਕਰਨ ਦੇ ਵਿਰੋਧ ਵਿਚ ਕੰਮਕਾਜ ਠੱਪ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ ਪਰ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਵੱਲੋਂ ਸਤੰਬਰ ਮਹੀਨੇ ਵਿਚ ਪ੍ਰਾਪਰਟੀ ਟੈਕਸ ਇਕੱਠਾ ਕਰਨ ਦਾ ਵਾਸਤਾ ਦੇਣ ਕਰ ਕੇ ਕਰਮਚਾਰੀਆਂ ਨੇ ਸੰਘਰਸ਼ ਦੀ ਚਿਤਾਵਨੀ ਨੂੰ ਮੁਲਤਵੀ ਕਰ ਦਿੱਤਾ ਸੀ ਪਰ ਉਸ ਤੋਂ ਬਾਅਦ ਡੇਢ ਮਹੀਨਾ ਬੀਤ ਜਾਣ ਦੇ ਬਾਅਦ ਵੀ ਸਾਂਝੀ ਸੰਘਰਸ਼ ਕਮੇਟੀ ਸ਼ਾਂਤ ਨਜ਼ਰ ਆ ਰਹੀ ਹੈ ਕਿਉਂਕਿ ਕਮੇਟੀ ਨੇ ਅਕਤੂਬਰ 2018 ਨੂੰ ਸੰਘਰਸ਼ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਸੀ। 
ਇਨ੍ਹਾਂ ਖਾਤਿਆਂ ’ਚ ਗਈ ਰਾਸ਼ੀ
ਪੀ. ਐੱਫ. ਘਪਲੇ ਦੇ 1 ਕਰੋਡ਼ 2 ਲੱਖ 5 ਲੋਕਾਂ ਦੇ ਖਾਤਿਆਂ ’ਚ ਗਏ ਸਨ, ਜਿਸ ਤਹਿਤ ਜਸਪ੍ਰੀਤ ਕੌਰ ਤੋਂ 48 ਲੱਖ 65 ਹਜ਼ਾਰ 768 ਰੁਪਏ, ਰੂਪ ਲਾਲ ਤੋਂ 17 ਲੱਖ 47 ਹਜ਼ਾਰ 981 ਰੁਪਏ, ਆਸ਼ਾ ਰਾਣੀ ਤੋਂ 20 ਲੱਖ 64 ਹਜ਼ਾਰ 955 ਰੁਪਏ, ਸੇਵਾਦਾਰ ਮੀਨਾ ਤੋਂ 6 ਲੱਖ 72 ਹਜ਼ਾਰ, ਰਵਿੰਦਰ ਕੌਰ ਤੋਂ 26 ਲੱਖ 75 ਹਜ਼ਾਰ 534 ਰੁਪਏ ਖਾਤਿਆਂ ’ਚ ਪਾਏ ਗਏ। ਘਪਲੇ ਸਬੰਧੀ ਯੂਨੀਅਨ ਆਗੂ ਹਰਜਿੰਦਰ ਸਿੰਘ ਵਾਲੀਆ ਨੇ 16 ਜੁਲਾਈ 2015 ਨੂੰ ਲੀਗਲ ਨੋਟਿਸ ਜਾਰੀ ਕਰਦਿਆਂ ਪਹਿਲਾਂ ਹੀ ਨਿਗਮ ਕਮਿਸ਼ਨਰ ਨੂੰ ਜਾਗਰੂਕ ਕਰ ਦਿੱਤਾ ਸੀ ਕਿ ਕਰਮਚਾਰੀਆਂ ਦੇ ਖਾਤਿਆਂ ’ਚ ਪੀ. ਐੱਫ. ਜਮ੍ਹਾ ਨਹੀਂ ਹੋ ਰਿਹਾ। ਇਸ ਸਬੰਧੀ ਵਿਭਾਗ ਦੇ ਸੈਕਟਰੀ ਡਾਇਰੈਕਟਰ ਲੋਕਲ ਵਿਭਾਗ, ਨਿਗਮ ਕਮਿਸ਼ਨਰ ਤੇ ਅਕਾਊਂਟ ਅਧਿਕਾਰੀਆਂ ਨੂੰ ਵੀ ਨੋਟਿਸ ਭੇਜੇ ਗਏ ਸਨ, ਜਦਕਿ ਕਾਨੂੰਨੀ ਨੋਟਿਸ ਭੇਜਣ ਤੋਂ ਪਹਿਲਾਂ ਹੀ 6 ਜੂਨ 2015 ਨੂੰ 1 ਲੱਖ 2 ਹਜ਼ਾਰ 336 ਰੁਪਏ ਦੀ ਪਹਿਲੀ ਐਂਟਰੀ ਆਸ਼ਾ ਰਾਣੀ ਤੇ ਰੂਪ ਲਾਲ ਦੇ ਖਾਤਿਆਂ ਵਿਚ ਨਜ਼ਰ ਆਈ ਹੈ। 
 


Related News