ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਰਸਤੇ ਦੇ ਲਈ ਸਰਹੱਦ ''ਤੇ ਕੀਤੀ ਭੁੱਖ ਹੜਤਾਲ

04/16/2018 1:20:40 PM

ਡੇਰਾ ਬਾਬਾ ਨਾਨਕ (ਵਤਨ)—ਵੈਸਾਖੀ 'ਤੇ ਸੰਗਤ ਰਸਤਾ ਸੰਸਥਾ ਦੇ ਮੈਂਬਰਾਂ ਨੇ ਪ੍ਰਧਾਨ ਬੀ.ਐਸ. ਗੋਰਾਇਆ ਦੀ ਅਗਵਾਈ 'ਚ ਕਸਬਾ ਡੇਰਾ ਬਾਬਾ ਨਾਨਕ ਤੋਂ ਸਟੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੋਂ ਕੁਝ ਦੂਰ ਪਾਕਿਸਤਾਨ 'ਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੱਕ ਦੇ ਰਸਤੇ ਦੇ ਲਈ ਬਿਨਾਂ ਪਾਸਪੋਰਟ ਅਤੇ ਵੀਜ਼ੇ ਦੀ ਮੰਗ ਨੂੰ ਲੈ ਕੇ ਇਕ ਦਿਨੀਂ ਭੁੱਖ ਹੜਤਾਲ ਕੀਤੀ।
ਇਸ ਤੋਂ ਪਹਿਲਾਂ ਸੰਸਥਾ ਨੇ ਸੰਗਤ ਨਾਲ ਗੁਰਬਾਣੀ ਦਾ ਜਾਪ ਕਰਦੇ ਹੋਏ ਕਸਬੇ ਤੋਂ ਪੈਦਲ ਚਲ ਕੇ ਸਰਹੱਦ 'ਤੇ ਪਹੁੰਚਣ ਦੇ ਬਾਅਦ ਪੂਰਾ ਦਿਨ ਭੁੱਖੇ ਰਹਿ ਕੇ ਸ੍ਰੀ ਜਪੁਜੀ  ਸਾਹਿਬ ਦਾ ਪਾਠ ਕੀਤਾ। ਇਸ ਮੌਕੇ 'ਤੇ ਸੰਸਥਾ ਦੇ ਪ੍ਰਧਾਨ ਬੀ.ਐਸ. ਗੋਰਿਆ ਨੇ ਦੱਸਿਆ ਕਿ ਅੱਜ ਸੰਸਥਾ ਪਿਛਲੇ 17 ਸਾਲਾਂ ਤੋਂ ਇਸ ਰਸਤੇ ਦੇ ਲਈ ਮੁਹਿੰਮ ਚਲਾ ਰਹੀ ਹੈ ਅਤੇ ਅੱਜ ਮੁਹਿੰਮ 18ਵੇਂ ਸਾਲ 'ਚ ਸ਼ਾਮਲ ਹੋ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਅੰਦਾਜਾ ਹੈ ਕਿ ਕੇਵਲ ਅੱਜ ਹੀ ਦੇ ਦਿਨ 10 ਹਜ਼ਾਰ ਤੋਂ ਵਧ ਸੰਗਤ ਨੇ ਸਰਹੱਦ 'ਤੇ ਪਹੁੰਚ ਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦੂਰਬੀਨ ਨਾਲ ਦਰਸ਼ਨ ਕੀਤੇ, ਜਿਸ ਨਾਲ ਸਰਕਾਰ ਅੰਦਾਜ਼ਾ ਲਗਾ ਸਕਦੀ ਹੈ ਕਿ ਸੰਗਤ ਆਪਣੇ ਤੋਂ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਕਿੰਨੇ ਉਤਾਵਲੇ ਹਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦਾ ਨਜ਼ਰੀਆ ਇਸ ਰਸਤੇ ਦੇ ਲਈ ਸਕਤਾਰਮਕ ਹੈ, ਕਿਉਂਕਿ ਪਾਕਿਸਤਾਨ ਸਰਕਾਰ ਅਸੈਂਬਲੀ 'ਚ ਅਕਤੂਬਰ 2010 ਨੂੰ ਹੀ ਪ੍ਰਸਤਾਵ ਪੇਸ਼ ਕਰ ਚੁੱਕੀ ਹੈ, ਪਰ ਭਾਰਤ ਸਰਕਾਰ ਵੱਲੋਂ ਇਸ ਰਸਤੇ ਦੇ ਪ੍ਰਤੀ ਗੰਭੀਰਤਾ ਨਹੀਂ ਦਿਖਾਈ ਜਾ ਰਹੀ। ਉਨ੍ਹਾਂ ਨੇ ਕਿਹਾ ਕਿ ਸੰਸਥਾ ਇਸ ਰਸਤੇ ਦੇ ਲਈ ਮੁਹਿੰਮ ਚਲਾਉਂਦੀ ਰਹੇਗੀ।


Related News