3 ਮਹੀਨਿਆਂ ’ਚ ਫੈਂਸੀ ਤਿਰੰਗੀਆਂ ਲਾਈਟਾਂ ਖ਼ਰਾਬ, ਸਾਬਕਾ ਪ੍ਰਧਾਨ ਨੇ ਲਿਆ ਸਖ਼ਤ ਨੋਟਿਸ

Monday, Jul 31, 2023 - 11:42 AM (IST)

ਅੰਮ੍ਰਿਤਸਰ (ਰਮਨ)- ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਆਰ. ਟੀ. ਆਈ. ਐਕਟੀਵਿਸਟ ਸੁਰੇਸ਼ ਕੁਮਾਰ ਸ਼ਰਮਾ ਨੇ ਸ਼ਹਿਰ ਵਿਚ ਜੀ-20 ਸੰਮੇਲਨ ਦੌਰਾਨ ਲਗਾਈਆਂ ਗਈਆਂ ਫੈਂਸੀ ਤਿਰੰਗੀਆਂ ਲਾਈਟਾਂ ਦੇ ਤਿੰਨ ਮਹੀਨਿਆਂ ਵਿਚ ਹੀ ਖ਼ਰਾਬ ਹੋਣ ਦਾ ਸਖ਼ਤ ਨੋਟਿਸ ਲਿਆ ਹੈ। ਸੁਰੇਸ਼ ਕੁਮਾਰ ਸ਼ਰਮਾ ਨੇ ਟੈਲੀਫੋਨ ’ਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਕੋਲ ਇਹ ਮੁੱਦਾ ਚੁੱਕਦਿਆਂ ਇਨ੍ਹਾਂ ਲਾਈਟਾਂ ਨੂੰ ਤੁਰੰਤ ਪ੍ਰਭਾਵ ਨਾਲ ਠੀਕ ਕਰਾਉਣ ਦੀ ਗੱਲ ਕੀਤੀ।

ਇਹ ਵੀ ਪੜ੍ਹੋ- ਭਾਰਤੀ ਖ਼ੇਤਰ 'ਚ ਪਾਕਿਸਤਾਨੀ ਡਰੋਨ ਦੀ ਦਸਤਕ, ਤਲਾਸ਼ੀ ਅਭਿਆਨ ਦੌਰਾਨ ਬਰਾਮਦ ਹੋਈ 4 ਕਿਲੋ ਹੈਰੋਇਨ

ਸੁਰੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਜੀ-20 ਸੰਮੇਲਨ ਦੀ ਤਿਆਰੀ ਲਈ ਨਗਰ ਨਿਗਮ ਵੱਲੋਂ ਸ਼ਹਿਰ ਵਿਚ ਤਿਰੰਗੀਆਂ ਫੈਂਸੀ ਲਾਈਟਾਂ ਲਗਾਉਣ ਲਈ ਇਹ ਕੰਮ ਮੈਸ: ਜੀ. ਕੇ. ਕੰਸਟ੍ਰਕਸ਼ਨ ਕੰਪਨੀ ਨੂੰ 1320000/- ਰੁਪਏ ਵਿਚ ਅਲਾਟ ਕੀਤਾ ਗਿਆ ਸੀ । ਇਸ ਟੈਂਡਰ ਤਹਿਤ ਪੂਰੇ ਸ਼ਹਿਰ ਵਿਚ 500 ਤਿਰੰਗੀਆਂ ਲਾਈਟਾਂ ਲਗਾਈਆਂ ਸਨ ਅਤੇ ਇਨ੍ਹਾਂ 500 ਲਾਈਟਾਂ ਵਿੱਚੋਂ 418 ਲਾਈਟਾਂ ਖ਼ਰਾਬ ਹੋ ਗਈਆਂ ਹਨ। ਚੈੱਕ ਕਰਨ ’ਤੇ ਪਾਇਆ ਗਿਆ ਹੈ ਕਿ ਪੂਰੇ ਸ਼ਹਿਰ ਵਿਚ ਸਿਰਫ਼ 82 ਫੈਂਸੀ ਤਿਰੰਗੀਆਂ ਲਾਈਟਾਂ ਹੀ ਜੱਗ ਰਹੀਆਂ ਹਨ। ਇੰਡੀਆ ਗੇਟ ਤੋਂ ਛੇਹਰਟਾ ਚੌਂਕ ਤੱਕ ਸਿਰਫ਼ 9 ਲਾਈਟਾਂ, ਛੇਹਰਟਾ ਚੌਂਕ ਤੋਂ ਯੂਨੀਵਰਸਿਟੀ ਤੱਕ ਸਿਰਫ਼ 6 ਲਾਈਟਾਂ, ਯੂਨੀਵਰਸਿਟੀ ਤੋਂ ਪੁਤਲੀਘਰ ਚੌਂਕ ਤੱਕ 10 ਲਾਈਟਾਂ, ਪੁਤਲੀਘਰ ਚੌਂਕ ਤੋਂ ਕਿਰਿਸਟਲ ਚੌਂਕ ਤੱਕ 11 ਲਾਈਟਾਂ, ਹਾਲ ਗੇਟ ਤੋਂ ਦੁਰਗਿਆਣਾ ਮੰਦਿਰ ਤੱਕ ਸਿਰਫ਼ 4 ਲਾਈਟਾਂ, ਭੰਡਾਰੀ ਪੁੱਲ ਤੋਂ ਕਾਲਾ ਗੋਬਿੰਦਗੜ੍ਹ ਤੱਕ ਸਿਰਫ਼ 9 ਲਾਈਟਾਂ, ਹਾਲ ਗੇਟ ਤੋਂ ਸਟੇਸ਼ਨ ਤੱਕ ਸਿਰਫ਼ 7 ਲਾਈਟਾਂ ਅਤੇ ਦੋਆਬਾ ਚੌਂਕ ਤੋਂ ਗੁਮਟਾਲਾ ਚੌਂਕ ਤੱਕ ਸਿਰਫ਼ 26 ਲਾਈਟਾਂ ਹੀ ਜੱਗ ਰਹੀਆਂ ਹਨ ।

ਇਹ ਵੀ ਪੜ੍ਹੋ- ਅੰਮ੍ਰਿਤਸਰ ਜ਼ਿਲ੍ਹੇ ’ਚ ਡੇਂਗੂ ਦਾ ਵਧਿਆ ਖ਼ਤਰਾ, ਹੁਣ ਤੱਕ 19 ਮਰੀਜ਼ ਆਏ ਸਾਹਮਣੇ

ਉਨ੍ਹਾਂ ਕਿਹਾ ਕਿ ਟੈਂਡਰ ਮੁਤਾਬਕ ਫੈਂਸੀ ਤਿਰੰਗੀਆਂ ਲਾਈਟਾਂ 2 ਸਾਲ ਦੇ ਗਾਰੰਟੀ ਪੀਰੀਅਡ ਨਾਲ ਲਗਾਈਆਂ ਗਈਆਂ ਸਨ ਜਦਕਿ ਇਨ੍ਹਾਂ ਲਾਈਟਾਂ ਦੇ ਤਿੰਨ ਮਹੀਨੇ ਵਿਚ ਹੀ ਖ਼ਰਾਬ ਹੋ ਜਾਣਾ ਅਧਿਕਾਰੀਆਂ ਦੀ ਨਾਕਾਮੀ ਵੱਲ ਇਸ਼ਾਰਾ ਕਰਦੀਆਂ ਹਨ ਅਤੇ ਸਿੱਧਾ-ਸਿੱਧਾ ਘਟੀਆ ਲਾਈਟਾਂ ਲਗਾਉਣ ਤੇ ਠੇਕੇਦਾਰ ਨੂੰ ਮਾਲੀ ਫਾਇਦਾ ਪਹੰਚਾਉਣ ਵੱਲ ਇਸ਼ਾਰਾ ਕਰਦੀਆਂ ਹਨ, ਇਸਦਾ ਵੀ ਸਬੂਤਾਂ ਸਹਿਤ ਜਲਦ ਖੁਲਾਸਾ ਕੀਤਾ ਜਾਵੇਗਾ। ਸੁਰੇਸ਼ ਕੁਮਾਰ ਸ਼ਰਮਾ ਨੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਕੋਲ ਇਹ ਮੁੱਦਾ ਚੁੱਕਦਿਆਂ ਗਾਰੰਟੀ ਪੀਰੀਅਡ ਵਿਚ ਇਨ੍ਹਾਂ ਲਾਈਟਾਂ ਨੂੰ ਤੁਰੰਤ ਪ੍ਰਭਾਵ ਨਾਲ ਰਿਪਲੇਸ ਕਰਨ ਦਾ ਮੁੱਦਾ ਚੁੱਕਿਆ ਅਤੇ ਉਨ੍ਹਾਂ ਕਿਹਾ ਕਿ ਅਗਰ 15 ਦਿਨ ਅੰਦਰ ਇਹ ਲਾਈਟਾਂ ਨਹੀਂ ਜੱਗੀਆ ਤਾਂ ਉਹ ਇਸ ਕੰਮ ਨਾਲ ਸੰਬੰਧਤ ਅਧਿਕਾਰੀਆਂ ਵਿਰੁੱਧ ਕਾਰਵਾਈ ਲਈ ਮੁੱਖ ਮੰਤਰੀ ਅਤੇ ਵਿਜੀਲੈਂਸ ਕੋਲ ਲਿਖਤੀ ਰੂਪ ਵਿਚ ਇਹ ਮੁੱਦਾ ਚੁੱਕਣਗੇ।

ਇਹ ਵੀ ਪੜ੍ਹੋ- 8 ਸਾਲ UK ਰਹਿਣ ਮਗਰੋਂ ਨੌਜਵਾਨ ਨੇ ਜਨਮ ਭੂਮੀ ਨੂੰ ਦਿੱਤੀ ਤਰਜੀਹ, ਖੇਤੀ ਤੇ ਸੂਰ ਪਾਲਣ ਦੇ ਧੰਦੇ ਨੂੰ ਬਣਾਇਆ ਸਫ਼ਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  
 


Shivani Bassan

Content Editor

Related News