2027 ’ਚ ਸੱਤਾ ਵਿਚ ਆਉਣ ਦੇ ਚਾਹਵਾਨ ਕਾਂਗਰਸੀ ਆਗੂਆਂ ਦੇ ਸੁਫ਼ਨੇ ਹੋਏ ਚਕਨਾਚੂਰ

07/30/2023 3:46:31 PM

ਪਠਾਨਕੋਟ (ਸ਼ਾਰਦਾ)- ਰਾਸ਼ਟਰੀ ਪੱਧਰ ’ਤੇ ਇੰਡੀਆ ਨਾਮ ਤੋਂ ਬਣਨ ਵਾਲੇ ਅਲਾਇੰਸ ਦਾ ਅਸਰ ਹੁਣ ਸੂਬਿਆਂ ’ਚ ਨਜ਼ਰ ਆਉਣਾ ਸ਼ੁਰੂ ਹੋ ਰਿਹਾ ਹੈ। ਲੋਕਾਂ ਦਾ ਨਜ਼ਰੀਆ ਰਾਜਨੀਤਿਕ ਦਲਾਂ ਦੇ ਪ੍ਰਤੀ ਤੇਜ਼ੀ ਨਾਲ ਬਦਲ ਰਿਹਾ ਹੈ। ਰਾਜਨੀਤੀ ਦੇ ਜਾਣਕਾਰ ਬਦਲੇ ਹੋਏ ਹਲਾਤਾ ਕਾਰਨ ਸ਼ੱਕ ਦੀ ਸਥਿਤੀ ’ਚ ਅਤੇ ਹੈਰਾਨ ਹਨ ਕਿ ਅਜਿਹੇ ਹਲਾਤ ਰਾਜਨੀਤੀ ’ਚ ਕਿਵੇਂ ਸੰਭਵ ਹੋ ਸਕਦੇ ਹਨ ਕਿ ਮੁੱਖ ਵਿਰੋਧੀ ਦਲ (ਸੱਤਾ ਪੱਖ ਅਤੇ ਵਿਰੋਧੀਧਿਰ) ਏਕਾ-ਏਕ ਇਕੱਠੇ ਹੋ ਜਾਵੇ ਅਤੇ ਪੂਰੀ ਹੀ ਸੂਬੇ ਦੀ ਰਾਜਨੀਤੀ ਬਦਲ ਜਾਵੇ। ਅਜਿਹੇ ਹਲਾਤ ਬਣਨ ’ਤੇ ਵਿਰੋਧੀਧਿਰ ਦੀ ਭੂਮਿਕਾ ’ਚ ਕੌਣ ਆਵੇਗਾ। ਉਸ 'ਤੇ ਚਿੰਤਾ ਸ਼ੁਰੂ ਹੋ ਚੁੱਕੀ ਹੈ।

ਪੰਜਾਬ ਵੀ ਇਕ ਅਜਿਹਾ ਸੂਬਾ ਹੈ, ਜਿਸ ’ਚ ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਪਾਣੀ ਪੀ-ਪੀ ਕੇ ਕੋਸਿਆ ਸੀ ਅਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਹਰਾ ਕੇ 92 ਵਿਧਾਨ ਸਭਾ ਸੀਟਾਂ ਜਿੱਤ ਕੇ ਇਕ ਰਾਸ਼ਟਰੀ ਪੱਧਰ ’ਤੇ ਵੱਡਾ ਰਿਕਾਰਡ ਬਣਾਇਆ ਸੀ। ਇੰਨਾ ਵੱਡਾ ਪਰਿਵਰਤਨ ਸੁਣਨ ’ਚ ਹੀ ਬੜਾ ਸੁਖਦ ਲੱਗਦਾ ਹੈ। ਕਾਂਗਰਸ ਅਜੇ ਆਪਣੀ ਹਾਰ ਦਾ ਚਿੰਤਨ ਕਰ ਰਹੀ ਸੀ ਅਤੇ ਦੁਬਾਰਾ ਪੈਰਾਂ ’ਤੇ ਖੜ੍ਹਾ ਹੋਣ ਲਈ ਯਤਨਸ਼ੀਲ ਸੀ ਪਰ ਤੀਸਰਾ ਨਵਾਂ ਦਲ ਆਮ ਆਦਮੀ ਪਾਰਟੀ ਦੇ ਸੱਤਾ ’ਚ ਆਉਣ ਨਾਲ ਉਨ੍ਹਾਂ ਦੇ ਕਈ ਮੰਤਰੀ ਅਤੇ ਵਿਧਾਇਕ ਭ੍ਰਿਸ਼ਟਾਚਾਰ ਦੇ ਮਾਮਲੇ ਸਰਕਾਰ ਦੀ ਰਿਡਾਰ ’ਤੇ ਆ ਗਏ ਹਨ।

ਇਹ ਵੀ ਪੜ੍ਹੋ- ਹੜ੍ਹ ਕਾਰਨ ਟੁੱਟਿਆ ਜਲੰਧਰ ਦੇ ਪਿੰਡ ਵਾਸੀਆਂ ਦਾ ਧੀਆਂ ਨੂੰ ਵਿਆਉਣ ਦਾ ਸੁਫ਼ਨਾ

ਕੋਈ ਮਹੀਨਾ ਅਜਿਹਾ ਨਹੀਂ ਬੀਤਦਾ ਹੋਵੇਗਾ, ਜਦੋਂ ਉਨ੍ਹਾਂ ਦਾ ਕੋਈ ਨਾ ਕੋਈ ਆਗੂ ਵਿਜੀਲੈਂਸ ਵੱਲੋਂ ਜਾਂਚ ਲਈ ਬੁਲਾਇਆ ਨਾ ਗਿਆ ਹੋਵੇ ਜਾਂ ਜਾਂਚ ਦੇ ਬਾਅਦ ਉਸ ਨੂੰ ਅਰੈਸਟ ਨਾ ਕੀਤਾ ਗਿਆ ਹੋਵੇ। ਅਜਿਹੇ ਹਲਾਤਾ ’ਚ 2024 ਦੀਆਂ ਲੋਕ ਸਭਾ ਚੋਣਾਂ ਆਈਆਂ ਅਤੇ ਰਾਸ਼ਟਰੀ ਪੱਧਰ ’ਤੇ ਇਕ ਅਜਿਹਾ ਗਠਬੰਧਨ ਬਣਿਆ, ਜਿਸ ’ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਕੱਠੇ ਹੋ ਗਏ, ਜਿਸ ਨਾਲ ਆਮ ਆਦਮੀ ਪਾਰਟੀ ਦੇ ਦੋਨੋਂ ਹੱਥਾਂ ’ਚ ਲੱਡੂ ਤਾਂ ਆਏ ਹੀ ਉਥੇ ਹੀ ਦੂਜੇ ਪਾਸੇ ਇਕ ਵਿਪੱਖ ਦੀ ਭੂਮਿਕਾ ਨਿਭਾ ਰਹੀ ਕਾਂਗਰਸ ਪਾਰਟੀ ਬੈਕਫੁੱਟ ’ਤੇ ਆ ਗਈ।

ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਾਂਗਰਸ ਦੇ ਦਿੱਗਜ ਆਗੂ ਇਹੀ ਐਲਾਨ ਕਰਦੇ ਰਹੇ ਕਿ ਹਾਈਕਮਾਨ ਸਾਡੀ ਗੱਲ ਸੁਣੇਗਾ ਅਤੇ ਗਠਜੋੜ ਨਹੀਂ ਹੋਵੇਗਾ ਪਰ ਤਾਕਤਵਾਰ ਮੋਦੀ ਨੂੰ ਤੀਸਰੀਵਾਰ ਬਣਨ ਤੋਂ ਰੋਕਣ ਲਈ ਕਾਂਗਰਸ ਪਾਰਟੀ ਦੇ ਹਾਈਕਮਾਨ ਲਈ ਰਾਸ਼ਟਰੀ ਪੱਧਰ ’ਤੇ ਇਕਜੁੱਟ ਹੋਣਾ ਜ਼ਰੂਰੀ ਸੀ। ਇਸ ਲਈ ਉਨ੍ਹਾਂ ਨੇ ਸੂਬੇ ਦੇ ਆਗੂਆਂ ਦੀ ਇਕ ਨਾ ਸੁਣੀ। ਉਨ੍ਹਾਂ ਨੂੰ ਲੋਕ ਸਭਾ ਦੀਆਂ ਸੀਟਾਂ ਨਾਲ ਮਤਲਬ ਸੀ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇੰਨੀਆਂ ਤਾਂ ਹੁਣ ਵੀ ਆ ਜਾਣਗੀਆਂ। ਇਸ ਦਾ ਸਭ ਤੋਂ ਵੱਡਾ ਪ੍ਰਭਾਵ ਪੰਜਾਬ ਦੇ ਉਨ੍ਹਾਂ ਆਗੂਆਂ ’ਤੇ ਪਿਆ, ਜੋ ਇਸ ਉਮਰ ਵਰਗ ’ਚ ਹਨ ਕਿ 2027 ਵਿਚ ਉਹ ਪਾਰਟੀ ਨੂੰ ਸੱਤਾ ’ਚ ਲਿਆ ਕੇ ਐਪਸਲੂਟ ਪਾਵਰ ਲੈਣਾ ਚਾਹ ਰਹੇ ਸਨ, ਜਿਸ ’ਤੇ ਘੱਟ ਤੋਂ ਘੱਟ ਅੱਜ ਦੀ ਸਥਿਤੀ ’ਚ ਪਾਣੀ ਫਿਰਦਾ ਹੋਇਆ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਜ਼ਿਲ੍ਹੇ ’ਚ ਡੇਂਗੂ ਦਾ ਵਧਿਆ ਖ਼ਤਰਾ, ਹੁਣ ਤੱਕ 19 ਮਰੀਜ਼ ਆਏ ਸਾਹਮਣੇ

ਕਾਂਗਰਸ 2019 ਦੀਆਂ ਲੋਕ ਸਭਾ ਅਤੇ ‘ਆਪ’ 2022 ਦੀ ਵਿਧਾਨ ਸਭਾ ਚੋਣਾਂ ਦੇ ਆਧਾਰ ’ਤੇ ਚਾਹੁੰਦੀ ਹੈ ਟਿਕਟਾਂ ਦੀ ਵੰਡ

ਲੋਕਾਂ ਦੀਆਂ ਨਜ਼ਰਾਂ ’ਚ ਪੰਜਾਬ ਵਿਚ ‘ਆਪ’ ਦਾ ਗ੍ਰਾਫ਼ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਇਹ ਗੱਲ ਮਾਹਿਰ ਰਾਸ਼ਟਰੀ ਪੱਧਰ ’ਤੇ ਵੀ ਮੰਨ ਰਹੇ ਹਨ ਕਿ ਪੰਜਾਬ ਦੀਆਂ 13 ਦੀਆਂ 13 ਸੀਟਾਂ ਇਹ ਗਠਜੋੜ ਜਿੱਤੇਗਾ। ਇਸ ’ਚ ਕਿੰਨੀਆਂ ਸੀਟਾਂ ਆਮ ਆਦਮੀ ਪਾਰਟੀ ਦੀਆਂ ਹੋਣਗੀਆਂ ਅਤੇ ਕਿੰਨੀਆਂ ਸੀਟਾਂ ਕਾਂਗਰਸ ਨੂੰ ਮਿਲਣਗੀਆਂ, ਇਸ ਉੱਪਰ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

ਕਾਂਗਰਸ ਦਾ ਇਹ ਤਰਕ ਹੈ ਕਿ ਅਸੀਂ ਲੋਕ ਸਭਾ ਚੋਣ 2019 ’ਚ 8 ਸੀਟਾਂ ਜਿੱਤੀਆਂ ਸਨ, ਇਸ ਲਈ ਸਾਨੂੰ ਜ਼ਿਆਦਾ ਸੀਟਾਂ ਮਿਲਣੀਆਂ ਚਾਹੀਦੀਆਂ ਹਨ ਅਤੇ ਆਮ ਆਦਮੀ ਪਾਰਟੀ ਨੂੰ ਘੱਟ। ਆਮ ਆਦਮੀ ਪਾਰਟੀ ਦਾ ਤਰਕ ਇਹ ਹੈ ਕਿ ਉਸ ਸਮੇਂ ਕਾਂਗਰਸ ਪਾਰਟੀ ਪ੍ਰਦੇਸ਼ ’ਚ ਸੱਤਾ ਵਿਚ ਸੀ, ਇਸ ਲਈ ਉਹ ਸੀਟਾਂ ਜਿੱਤੀਆਂ। ਹੁਣ ਅਸੀਂ 92 ਵਿਧਾਇਕਾਂ ਦੇ ਨਾਲ ਸੱਤਾ ’ਚ ਹਾਂ, ਇਸ ਲਈ ਸਾਡਾ ਜ਼ਿਆਦਾ ਸੀਟਾਂ ਜਿੱਤਣ ਦਾ ਦਾਅਵਾ ਬਰਕਰਾਰ ਹੈ ਕਿਉਂਕਿ ਹੁਣ ਅਚਾਨਕ ਹੀ ਮੁੱਖ ਵਿਰੋਧੀਧਿਰ ਗਾਇਬ ਹੋ ਗਈ ਹੈ ਤਾਂ ਸਰਕਾਰ ਤੇਜ਼ੀ ਨਾਲ ਆਪਣੇ ਪੈਰ ਜ਼ਮੀਨ ’ਤੇ ਲੱਗਾ ਰਹੀ ਹੈ। ਕਾਂਰਗਸ ਪਾਰਟੀ ਦੇ ਦਿੱਗਜ ਆਗੂ ਆਉਣ ਵਾਲੇ ਦੋ-ਤਿੰਨ ਮਹੀਨਿਆਂ ’ਚ ਸ਼ਸ਼ੋਪੰਜ ਦੀ ਸਥਿਤੀ ਵਿਚ ਰਹਿਣਗੇ, ਉਸਦੇ ਬਾਅਦ ਆਪਣਾ ਭਵਿੱਖ ਦੇਖਦੇ ਹੋਏ ਕੋਈ ਅਗਲਾ ਫੈਸਲਾ ਲੈਣਗੇ।

ਹਾਰੇ ਹੋਏ ਵਿਧਾਇਕ ਅਤੇ ਬੀ ਅਤੇ ਸੀ ਪੱਧਰ ਦੇ ਕਾਂਗਰਸੀ ਆਗੂ ਲੈ ਰਹੇ ਹਨ ਸੁੱਖ ਦਾ ਸ਼ਾਹ

ਕਾਂਗਰਸ ’ਚ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਜਿਸ ਤਰ੍ਹਾਂ ਨਾਲ ਸੱਤਾਪੱਖ ਕਾਂਗਰਸੀਆਂ ਦੀ ਖਿਚਾਈ ਕਰ ਰਿਹਾ ਸੀ। ਇਹ ਗਠਜੋੜ ਬਣਨ ਤੋਂ ਬਾਅਦ ਹੁਣ ਉਨ੍ਹਾਂ ਨੂੰ ਕੁਝ ਹੱਦ ਤੱਕ ਰਾਹਤ ਮਿਲੇਗੀ। ਘੱਟ ਤੋਂ ਘੱਟ ਵਿਜੀਲੈਂਸ ਅਤੇ ਪੁਲਸ ਪ੍ਰਸ਼ਾਸਨ ਨਾਲ ਅਕਾਰਣ ਹੀ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਜੀਵਨ ਚੰਗੇ ਢੰਗ ਨਾਲ ਚੱਲਦਾ ਰਹੇਗਾ, ਜੋ ਲੋਕ ਵਿਧਾਇਕ ਬਣਨ ਦੀ ਚਾਹ ਰੱਖ ਰਹੇ ਹਨ, ਉਹ ਜ਼ਰੂਰ ਚਿੰਤਿਤ ਹਨ ਕਿ ਜੇਕਰ ਇਹ ਗਠਜੋੜ 2027 ਤੱਕ ਚਲਿਆ ਤਾਂ ਉਨ੍ਹਾਂ ਦਾ ਕੀ ਹੋਵੇਗਾ। ਇਸ ਉਹਾਪੋਹ ਦੀ ਸਥਿਤੀ ’ਚ ਕਾਂਗਰਸ ਦਾ ਸਰਗਰਮ ਵਰਕਰ ਵੀ ਹੁਣ ਠੰਢਾ ਹੋ ਕੇ ਬੈਠਣਾ ਸ਼ੁਰੂ ਹੋ ਗਿਆ ਹੈ। ਜਦੋਂ ਤੱਕ ਲੋਕ ਸਭਾ ਦੀ ਚੋਣ ਹੋਵੇਗੀ, ਉਦੋਂ ਤੱਕ ਇਕ ਸਾਲ ਦਾ ਸਮਾਂ ਨਿਕਲ ਚੁੱਕਾ ਹੋਵੇਗਾ। ‘ਆਪ’ ਅੱਗੇ ਨਿਕਲ ਚੁੱਕੀ ਹੋਵੇਗੀ ਅਤੇ ਅਕਾਲੀ ਤੇ ਭਾਜਪਾ ਲਈ ਵਿਰੋਧੀ ਧਿਰ ਦੀ ਭੂਮਿਕਾ ’ਚ ਸਥਾਨ ਬਣਨਾ ਸ਼ੁਰੂ ਹੋ ਜਾਵੇਗਾ।

ਪੰਜਾਬ ਵਿਚ ਲੋਕ ਸਭਾ ’ਚ ਚਾਹੇ ਭਾਜਪਾ ਕੋਈ ਵੱਡਾ ਖੇਡ ਨਾ ਖੇਡ ਪਾਵੇ ਪਰ ਮਜ਼ਬੂਤ ਵਿਰੋਧੀਧਿਰ ਦੀ ਭੂਮਿਕਾ ਵਿਚ ਆ ਸਕਦੀ ਹੈ?

ਮਾਹਿਰ ਇਹ ਵੀ ਮੰਨ ਕੇ ਚੱਲ ਰਹੇ ਹਨ ਕਿ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ’ਚ ਜਿਸ ਤਰ੍ਹਾਂ ਨਾਲ ਭਾਜਪਾ ਨੂੰ ਮੀਡੀਆ ਵਿਚ ਕਵਰੇਜ ਮਿਲ ਰਹੀ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਵਰਕਰ ਜੋ ਖੁਦ ਨੂੰ ਆਮ ਆਦਮੀ ਪਾਰਟੀ ’ਚ ਐਡਜਸਟ ਨਹੀਂ ਕਰ ਪਾ ਰਹੇ ਹਨ, ਉਹ ਇਸ ਪਾਰਟੀ ਵੱਲ ਜਾਂਦੇ ਹੋਏ ਨਜ਼ਰ ਆ ਰਹੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਕੱਦ ਅਤੇ ਉਨ੍ਹਾਂ ਦੇ ਦੁਬਾਰਾ ਸੱਤਾਸੀਨ ਹੋਣ ਦੀਆਂ ਸੰਭਾਵਨਾਵਾਂ ਦਾ ਅਸਰ ਵੀ ਲੋਕਾਂ ’ਚ ਦੇਖਿਆ ਜਾ ਰਿਹਾ ਹੈ। ‘ਆਪ’ ਅਤੇ ਕਾਂਗਰਸ ਦੇ ਗਠਜੋੜ ਨੂੰ ਭਾਜਪਾ ਲਈ ਇਕ ਵਰਦਾਨ ਸਮਾਨ ਹੈ। ਜੇਕਰ ਉਹ ਗ੍ਰਾਮੀਣ ਖੇਤਰਾਂ ’ਚ ਆਪਣੀਆਂ ਜੜ੍ਹਾਂ ਮਜ਼ਬੂਤ ਕਰਨ ’ਚ ਸਫ਼ਲ ਹੁੰਦੀ ਹੈ ਤਾਂ ਸਥਿਤੀ ਬਦਲੇਗੀ ਅਤੇ ਵਿਰੋਧੀਧਿਰ ਦਲ ਦੀ ਭੂਮਿਕਾ ’ਚ ਪਾਰਟੀ ਆ ਸਕਦੀ ਹੈ, ਜਿਸ ਦਾ ਲਾਭ ਉਸ ਨੂੰ 2027 ਦੀਆਂ ਚੋਣਾਂ ’ਚ ਹੋਣਾ ਸੰਭਾਵਿਕ ਹੈ ਅਤੇ ਜੇਕਰ ਭਾਜਪਾ ਦੀ ਪਰਸੈਪਸ਼ਨ ਇਹ ਬਣਨਾ ਸ਼ੁਰੂ ਹੋ ਗਈ ਕਿ ਪੰਜਾਬ ’ਚ ਵੀ ਇਸ ਦਾ ਭਵਿੱਖ ਹੈ ਫਿਰ ਤਾਂ ਭਾਰੀ ਗਿਣਤੀ ’ਚ ਲੋਕ ਬਾਕੀ ਦਲਾਂ ਨੂੰ ਅਲਵਿਦਾ ਕਹਿ ਕੇ ਭਾਜਪਾ ਪਾਰਟੀ ਦਾ ਪੱਲਾ ਫੜ ਲੈਣਗੇ ਪਰ ਦਿੱਲੀ ਅਜੇ ਕਾਫੀ ਦੂਰ ਹੈ ਕਿਉਂਕਿ ਪਾਰਟੀ ਇਕਜੁੱਟ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ। ਪੁਰਾਣੇ ਆਗੂ ਅਤੇ ਵਰਕਰ ਜਿਨ੍ਹਾਂ ਦਾ ਦਹਾਕਿਆਂ ਤੋਂ ਪਾਰਟੀ ’ਤੇ ਕਬਜ਼ਾ ਸੀ ਉਹ ਹਾਈਕਮਾਨ ’ਤੇ ਦਬਾਅ ਬਣਾਉਣ ਦੇ ਮੂਡ ’ਚ ਹਨ। ਇਸ ਦਾ ਕੀ ਨਤੀਜਾ ਨਿਕਲੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News