ਝੋਨੇ ਦੀ ਫਸਲ ’ਤੇ ਪੱਤਾ ਲਪੇਟ ਸੁੰਡੀ ਦਾ ਹਮਲਾ ਸ਼ੁਰੂ, ਹੁੰਮਸ ਭਰੀ ਗਰਮੀ ਬਣੀ ਹਮਲੇ ਦੀ ਵਜ੍ਹਾ!

Thursday, Sep 12, 2024 - 02:56 PM (IST)

ਝੋਨੇ ਦੀ ਫਸਲ ’ਤੇ ਪੱਤਾ ਲਪੇਟ ਸੁੰਡੀ ਦਾ ਹਮਲਾ ਸ਼ੁਰੂ, ਹੁੰਮਸ ਭਰੀ ਗਰਮੀ ਬਣੀ ਹਮਲੇ ਦੀ ਵਜ੍ਹਾ!

ਦੌਰਾਗਲਾ (ਨੰਦਾ)- ਬੀਤੇ ਕੁਝ ਦਿਨਾਂ ਤੋਂ ਮੌਸਮ ’ਚ ਬਦਲਾਅ ਆ ਰਿਹਾ ਹੈ, ਜਿਸ ਕਾਰਨ ਕਈ ਥਾਵਾਂ ’ਤੇ ਬਹੁਤ ਗਰਮੀ ਹੈ। ਮੌਸਮ ’ਚ ਅਚਾਨਕ ਆਈ ਇਸ ਕਰਵਟ ਨੇ ਸਰਹੱਦੀ ਇਲਾਕੇ ਦੌਰਾਗਲਾ ਦੇ ਕਿਸਾਨਾਂ ਨੂੰ ਮੁਸ਼ਕਲ ਵਿੱਚ ਪਾ ਕੇ ਰੱਖ ਦਿੱਤਾ ਹੈ। ਗੱਲਬਾਤ ਕਰਦਿਆਂ ਰਾਮ ਸਿੰਘ ਅਤੇ ਨਿਰਮਲ ਸਿੰਘ ਨੇ ਦੱਸਿਆ ਕਿ ਮੌਸਮ ਵਿੱਚ ਵੱਧ ਰਹੀ ਗਰਮੀ ਕਾਰਨ ਝੋਨੇ ਦੀ ਫ਼ਸਲ ’ਤੇ ਪੱਤਾ ਲਪੇਟ ਸੁੰਡੀ ਨੇ ਹਮਲਾ ਕਰ ਦਿੱਤਾ ਹੈ। ਲੰਬੇ ਦਿਨਾਂ ਤੋਂ ਮੌਸਮ ਬਦਲਵਾਈ ਵਾਲਾ ਰਹਿਣ ਕਾਰਨ ਫ਼ਸਲ ’ਤੇ ਤੇਲਾ ਵੀ ਪੈ ਗਿਆ ਹੈ, ਜਿਸ ਕਾਰਨ ਕਿਸਾਨਾਂ ਨੂੰ ਮਹਿੰਗੀਆਂ ਸਪਰੇਹਾਂ ਕਰਨੀਆਂ ਪੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜੇਕਰ ਮੌਸਮ ਇਸੇ ਤਰ੍ਹਾਂ ਹੀ ਗਰਮ ਰਿਹਾ ਤਾਂ ਫ਼ਸਲ ਦੇ ਝਾੜ ’ਤੇ ਵੀ ਅਸਰ ਪੈ ਸਕਦਾ ਹੈ। ਇਸ ਸਬੰਧੀ ਜਾਗਰੂਕ ਤੇ ਅਗਾਂਹਵਧੂ ਕਿਸਾਨ ਬੀ. ਕੇ. ਸ਼ਰਮਾ ਨੇ ਕਿਸਾਨਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਸਿਫ਼ਾਰਸ਼ ਕੀਤੀਆਂ ਕੀਟਨਾਸ਼ਕ ਦਵਾਈਆਂ ਹੀ ਵਰਤੋਂ ਕੀਤੀ ਜਾਵੇ, ਕਿ ਜਿਸ ਨਾਲ ਪੌਣ ਪਾਣੀ ਅਤੇ ਫਸਲ ਦੀ ਕੁਵਾਲਿਟੀ ’ਤੇ ਕੋਈ ਅਸਰ ਨਾ ਪਵੇ। 

ਇਹ ਵੀ ਪੜ੍ਹੋ-ਪੰਜਾਬ 'ਚ ਅੱਜ ਛੁੱਟੀ ਦਾ ਐਲਾਨ! ਸਕੂਲ-ਕਾਲਜ ਅਤੇ ਦਫ਼ਤਰ ਰਹਿਣਗੇ ਬੰਦ

ਚਾਲੂ ਸਾਉਣੀ ਸੀਜਨ ਦੌਰਾਨ ਮੌਸਮ ਅਨੁਕੂਲ ਰਹਿਣ ਕਾਰਨ ਅਜੇ ਤੱਕ ਕਿਸੇ ਵੀ ਬਿਮਾਰੀ ਜਾਂ ਕੀੜੇ ਮਕੌੜੇ ਦਾ ਝੋਨੇ/ਬਾਸਮਤੀ ਦੀ ਫਸਲ ਉੱਪਰ ਅਜੇ ਹਮਲਾ ਬਹੁਤ ਘੱਟ ਹੋਇਆਂ ਪਰ ਫਿਰ ਵੀ ਕਿਸਾਨਾਂ ਨੂੰ ਸੁਚੇਤ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਖੇਤਾਂ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ ਜੇਕਰ ਕਿਤੇ ਕੋਈ ਸਮੱਸਿਆ ਆਉਂਦੀ ਹੈ ਤਾਂ ਖੇਤੀ ਮਾਹਿਰਾਂ ਨਾਲ ਸੰਪਰਕ ਕੀਤਾ ਜਾਵੇ ਅਤੇ ਬਗੈਰ ਜ਼ਰੂਰਤ ਤੋਂ ਗੈਰ ਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦਾ ਛਿੜਕਾਅ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਦਾ ਮੁੱਖ ਮਕਸਦ ਖਪਤਕਾਰਾਂ ਨੂੰ ਸ਼ੁੱਧ ਹਵਾ, ਸ਼ੁੱਧ ਪਾਣੀ ਅਤੇ ਸ਼ੁੱਧ ਭੋਜਣ ਅਤੇ ਕਿਸਾਨਾਂ ਨੂੰ ਉੱਚ ਮਿਆਰੀ ਅਤੇ ਸਹੀ ਮਿਕਦਾਰ ਵਿੱਚ ਰਸਾਇਣਕ ਖਾਦਾਂ ,ਖੇਤੀ ਰਸਾਇਣਾਂ ਅਤੇ ਉੱਚ ਗੁਣਵੱਤਾ ਦੇ ਬੀਜ਼ ਉਪਲਬਧ ਕਰਵਾਉਣਾ ਹੈ ਤਾਂ ਜੋ ਕਿਸਾਨਾਂ ਵੀਰਾਂ ਦਾ ਖੇਤੀ ਲਾਗਤ ਖਰਚਾ ਘਟਾ ਕੇ ਸ਼ੁੱਧ ਆਮਦਨ ਵੱਧ ਸਕੇ। ਫਸਲਾਂ ਤੋਂ ਵਧੇਰੇ ਪੈਦਾਵਾਰ ਲੈਣ ਅਤੇ ਕੀੜਿਆਂ, ਬਿਮਾਰੀਆਂ ਤੋਂ ਬਚਾਉਣ ਲਈ ਰਸਾਇਣਕ ਖਾਦਾਂ ਦੀ ਸਹੀ ਮਾਤਰਾ ਵਿੱਚ ਉਚਿਤ ਸਮੇਂ ਅਤੇ ਯੋਗ ਢੰਗ ਨਾਲ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਾਸਮਤੀ ਦੀ ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਬਾਸਮਤੀ ਦੀ ਫਸਲ ਉੱਪਰ ਗੈਰਸਿਫਾਰਸ਼ਸ਼ੁਦਾ ਪੰਜ ਕੀਟਨਾਸ਼ਕ ਟ੍ਰਾਈਸਾਈਕਲਾਜ਼ੋਲ, ਟਰਾਈਜ਼ੋਫਾਸ, ਕਾਰਬੈਂਡਾਜ਼ਿਮ, ਥਾਈਮੀਥੌਕਸਮ ਅਤੇ ਐਸੀਫੇਟ ਦਾ ਛਿੜਕਾਅ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਲਵਾਈ ਤੋਂ 45 ਦਿਨ ਦੇ ਬਾਅਦ ਯੂਰੀਆ ਖਾਦ ਪਾਉਣ ਨਾਲ ਪੈਦਾਵਾਰ ਉੱਪਰ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਕੀੜੇ-ਮਕੌੜੇ ਵੀ ਵਧੇਰੇ ਨੁਕਸਾਨ ਕਰਦੇ ਹਨ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਸਕੂਲ ਦੇ ਬਾਹਰ ਚੱਲੀਆਂ ਗੋਲੀਆਂ

ਉਨ੍ਹਾਂ ਕਿਹਾ ਕਿ ਮਿੱਟੀ ਪਰਖ ਕਰਵਾਉਣ ਨਾਲ ਕਲਰਾਠੀਆਂ ਜ਼ਮੀਨ ਵਿੱਚ ਸੁਧਾਰ ਕਰਨ ਅਤੇ ਫਸਲਾਂ ਦੀ ਸਹੀ ਚੋਣ ਕਰਨ ਵਿੱਚ ਮਦਦ ਵੀ ਮਿਲਦੀ ਹੈ। ਖੇਤੀ ਸਮੱਗਰੀ ਖਰੀਦਣ ਉਪਰੰਤ ਸਾਨੂੰ ਖਰੀਦ ਬਿੱਲ ਜ਼ਰੂਰੀ ਲੈਣ ਅਤੇ ਜੇਕਰ ਕੋਈ ਖੇਤੀ ਸਮੱਗਰੀ ਵਿਕ੍ਰੇਤਾ ਖਰੀਦ ਬਿੱਲ ਦੇਣ ਤੋਂ ਇਨਕਾਰੀ ਹੁੰਦਾ ਹੈ ਤਾਂ ਸਾਨੂੰ ਕਿਸਾਨ ਵੀਰਾਂ ਨੂੰ ਲਿਖਤੀ ਸ਼ਿਕਾਇਤ ਬਲਾਕ ਖੇਤੀਬਾੜੀ ਅਫਸਰ ਜਾਂ ਮੁੱਖ ਖੇਤੀਬਾੜੀ ਅਫਸਰ ਨੂੰ ਕਰਨੀ ਚਾਹੀਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News