ਐਂਟੀ ਲਾਰਵਾ ਟੀਮ ਨੇ ਚੈੱਕ ਕੀਤਾ ਮੱਛਰ ਦਾ ਲਾਰਵਾ, ਮੌਕੇ ’ਤੇ ਕੀਤਾ ਨਸ਼ਟ

Saturday, Aug 03, 2024 - 06:05 PM (IST)

ਗੁਰਦਾਸਪੁਰ (ਹਰਮਨ)-ਸਿਵਲ ਸਰਜਨ ਗੁਰਦਾਸਪੁਰ ਡਾ. ਵਿਮੀ ਮਹਾਜਨ ਦੀਆਂ ਹਦਾਇਤਾਂ ਅਤੇ ਜਿਲ੍ਹਾ ਐਪੀਡਿਮਾਲੋਜ਼ਿਸਟ ਡਾ. ਮਮਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਂਟੀ ਲਾਰਵਾ ਟੀਮ ਨੇ ਅਰਬਨ ਏਰੀਆਂ ਗੁਰਦਾਸਪੁਰ ਵਿਖ਼ੇ ਮਹਿੰਦਰਪਾਲ ਹੈਲਥ ਇੰਸਪੈਕਟਰ ਦੀ ਸੁਪਰਵੀਜਨ ਹੇਠ ਪੰਡੋਰੀ ਰੋਡ ਆਈ. ਟੀ. ਆਈ ਚਰਚ ਸੁਖਮਨੀ ਹਸਪਤਾਲ ਤੇ ਘਰਾਂ ਵਿੱਚ ਮੱਛਰ ਦਾ ਲਾਰਵਾ ਚੈੱਕ ਕੀਤਾ।

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ 'ਚ ਵਾਪਰਿਆ ਵੱਡਾ ਹਾਦਸਾ, ਕੜਾਹੇ 'ਚ ਡਿੱਗਿਆ ਸੇਵਾਦਾਰ

ਇਸ ਦੇ ਨਾਲ ਹੀ ਇਨ੍ਹਾਂ ਥਾਵਾਂ ’ਤੇ ਮੱਛਰ ਮਾਰਨ ਵਾਲੀ ਦਵਾਈ ਦੀ ਸਪਰੇਅ ਕੀਤੀ ਗਈ। ਐਂਟੀ ਲਾਰਵਾ ਟੀਮ ਨੇ ਘਰਾਂ ਵਿਚ ਕੂਲਰ, ਫਰਿਜਾਂ ਦੀਆਂ ਵੇਸਟ ਪਾਣੀ ਦੀਆਂ ਟਰੇਆਂ, ਟੁੱਟੇ ਭੱਜੇ ਬਰਤਨ, ਫੁੱਲਾਂ ਦੇ ਗਮਲਿਆਂ ਤੇ ਹੋਰ ਪਾਣੀ ਵਾਲੇ ਥਾਵਾਂ ਵਿਚ ਮੱਛਰ ਦਾ ਲਾਰਵਾ ਚੈਕ ਕੀਤਾ ਜਿਸ ਦੌਰਾਨ 8 ਥਾਵਾਂ ’ਤੇ ਲਾਰਵਾ ਮਿਲਣ ’ਤੇ ਮੌਕੇ ’ਤੇ ਹੀ ਨਸ਼ਟ ਕੀਤਾ ਗਿਆ। ਇਸ ਮੌਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਡੇਂਗੂ ਬੁਖਾਰ ਏਡੀਜ਼ ਅਜੇਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ ਦੀ ਪਹਿਚਾਣ ਚਿੱਟੀਆਂ ਕਾਲੀਆਂ ਧਾਰੀਆਂ ਵਾਲਾ ਹੁੰਦਾ ਹੈ। ਇਹ ਸਵੇਰੇ ਤੇ ਸ਼ਾਮ ਨੂੰ ਕੱਟਦਾ ਹੈ।

ਇਹ ਵੀ ਪੜ੍ਹੋ-  ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਔਰਤ ਨੂੰ ਹੋਟਲ 'ਚ ਲੈ ਗਿਆ ਪ੍ਰੇਮੀ, ਫਿਰ ਕਰ 'ਤਾ ਵੱਡਾ ਕਾਂਡ

ਡੇਂਗੂ ਬੁਖਾਰ ਦੀਆਂ ਨਿਸ਼ਾਨੀਆਂ ਤੇਜ਼ ਬੁਖਾਰ, ਸਿਰ ਤੇ ਮਾਸ ਪੇਸ਼ੀਆ ਵਿਚ ਦਰਦ, ਚਮੜੀ ’ਤੇ ਧੱਫੜ /ਦਾਣੇ ਅੱਖਾਂ ਦੇ ਪਿਛਲੇ ਹਿੱਸੇ ਦਰਦ, ਜ਼ਿਆਦਾ ਹਾਲਤ ਖ਼ਰਾਬ ਹੋਣ ਤੇ ਮਸੂੜਿਆ, ਨੱਕ, ਕੰਨ ਵਿਚੋ ਖੂਨ ਵਗਣਾ ਆਦਿ ਅਜਿਹੇ ਲੱਛਣ ਦਿਖਾਈ ਦੇਣ ਤਾਂ ਤਰੁੰਤ ਨਜ਼ਦੀਕੀ ਸਿਹਤ ਸੈਂਟਰ ਵਿਚ ਜਾਣਾ ਚਾਹੀਦਾ ਹੈ। ਮਲੇਰੀਆਂ/ ਡੇਂਗੂ ਬੁਖਾਰ ਦਾ ਟੈਸਟ ਤੇ ਇਲਾਜ ਸਾਰੇ ਸਰਕਾਰੀ ਹਸਪਤਾਲ ਵਿਚ ਮੁਫ਼ਤ ਹੁੰਦਾ ਹੈ। ਇਸ ਮੌਕੇ ਪਵਨ ਕੁਮਾਰ, ਗੁਰਮੇਜ਼ ਸਿੰਘ, ਦਵਿੰਦਰ ਸਿੰਘ, ਹੀਰਾ ਲਾਲ ਸਿਹਤ ਕਰਮਚਾਰੀ, ਵੀਰ ਸਿੰਘ, ਰਿਕੀ, ਹਰੀਸ਼ ਕੁਮਾਰ, ਬਲਵੀਰ ਸਿੰਘ, ਕਸ਼ਮੀਰ ਸਿੰਘ, ਰਾਜਾ, ਰਜਿੰਦਰ ਕੁਮਾਰ ਬਰੀਡਿੰਗ ਚੈਕਰ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News