ਏਜੰਟ ਨੇ ਕੀਤਾ ਧੋਖਾ, ਇਕ ਨੰਬਰ ਦੀ ਬਜਾਏ ਦੋ ਨੰਬਰ ਭੇਜ ਰਿਹਾ ਸੀ ਅਮਰੀਕਾ, ਦਲੇਰ ਦੀ ਸੁਣਾਈ ਸਾਰੀ ਗੱਲ
Friday, Feb 07, 2025 - 02:55 PM (IST)
![ਏਜੰਟ ਨੇ ਕੀਤਾ ਧੋਖਾ, ਇਕ ਨੰਬਰ ਦੀ ਬਜਾਏ ਦੋ ਨੰਬਰ ਭੇਜ ਰਿਹਾ ਸੀ ਅਮਰੀਕਾ, ਦਲੇਰ ਦੀ ਸੁਣਾਈ ਸਾਰੀ ਗੱਲ](https://static.jagbani.com/multimedia/2025_2image_14_55_431719477untitled12345.jpg)
ਅੰਮ੍ਰਿਤਸਰ (ਇੰਦਰਜੀਤ/ਗਿੱਲ)-ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀ ਪ੍ਰਵਾਸੀਆਂ ਵਿੱਚੋਂ ਇਕ ਅੰਮ੍ਰਿਤਸਰ ਦੇ ਸਲੇਮਪੁਰ ਪਿੰਡ ਦੇ ਦਲੇਰ ਸਿੰਘ ਨੇ ਦੱਸਿਆ ਕਿ ਕਿਵੇਂ ‘ਡੌਂਕੀ ਰੂਟ’ ਅਪਣਾ ਕੇ ਏਜੰਟ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਬ੍ਰਾਜ਼ੀਲ ਲਿਜਾਂਦੇ ਹੋਏ ਅਮਰੀਕਾ ਲੈ ਗਏ। ਉਸ ਨੇ ਦੱਸਿਆ ਕਿ ਏਜੰਟ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਇਕ ਨੰਬਰ ਵਿਚ ਅਮਰੀਕਾ ਲੈ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਪਹਿਲਾਂ ਉਸ ਨੂੰ ਦੁਬਈ ਅਤੇ ਫਿਰ ਬ੍ਰਾਜ਼ੀਲ ਲਿਜਾਇਆ ਗਿਆ। ਆਪਣੀ ਦਿਲ ਦਹਿਲਾਉਣ ਵਾਲੇ ਸਫਰ ਨੂੰ ਸਾਂਝਾ ਕਰਦੇ ਹੋਏ ਦਲੇਰ ਨੇ ਕਿਹਾ ਕਿ ਗੈਰ-ਕਾਨੂੰਨੀ ਪ੍ਰਵਾਸ (ਡੌਂਕੀ ਰੂਟ) ਦੌਰਾਨ ਉਸ ਨਾਲ ਏਜੰਟ ਵਲੋਂ ਭੇਜਿਆ ਗਿਆ ਇਕ ਗਾਈਡ (ਡੌਂਕਰ) ਸੀ ਜਿਸ ਨੇ ਉਸ ਨੂੰ ਰਸਤਾ ਦਿਖਾਇਆ ਸੀ। ਇਹ ਰਸਤਾ ਪਨਾਮਾ ਦੇ ਜੰਗਲਾਂ ਵਿੱਚੋਂ ਤੈਅ ਕਰਨਾ ਸੀ ਅਤੇ ਇਹ ਸਫਰ ਇੰਨਾ ਖ਼ਤਰਨਾਕ ਸੀ ਕਿ ਹਰ ਕਦਮ ’ਤੇ ਜਾਨ ਦਾ ਖ਼ਤਰਾ ਬਣਿਆ ਰਹਿੰਦਾ ਸੀ।
ਬ੍ਰਾਜ਼ੀਲ ਵਿਚ ਫਸਿਆ ਰਿਹਾ 2 ਮਹੀਨੇ
ਏਜੰਟਾਂ ਨੇ ਪਹਿਲਾਂ ਉਸ ਨੂੰ ਵੀਜ਼ਾ ਦਿਵਾਉਣ ਦੀ ਗਾਰੰਟੀ ਦਿੱਤੀ। ਬਾਅਦ ਵਿਚ ਉਨ੍ਹਾਂ ਨੇ ਆਪਣਾ ਬਿਆਨ ਬਦਲ ਲਿਆ ਅਤੇ ਕਿਹਾ ਕਿ ਵੀਜ਼ਾ ਸੰਭਵ ਨਹੀਂ ਹੈ ਅਤੇ ਹੁਣ ‘ਡੌਂਕੀ ਰੂਟ’ ਅਪਣਾਉਣਾ ਪਵੇਗਾ ਜੋ ਪਨਾਮਾ ਦੇ ਜੰਗਲਾਂ ਵਿੱਚੋਂ ਹੋ ਕੇ ਜਾਂਦਾ ਹੈ, ਜਿਸ ਨੂੰ ਹੇਠਲਾ ‘ਡੌਂਕੀ ਰੂਟ’ ਕਿਹਾ ਜਾਂਦਾ ਹੈ। ਸਾਡੇ ਕੋਲ ਕੋਈ ਹੋਰ ਬਦਲ ਨਾ ਹੋਣ ਕਾਰਨ ਸਾਨੂੰ ਹਾਂ ਕਰਨੀ ਪਈ ਅਤੇ ਸਾਨੂੰ ਬ੍ਰਾਜ਼ੀਲ ਵਿਚ ਉਨ੍ਹਾਂ ਨੇ 2 ਮਹੀਨਿਆਂ ਤੱਕ ਰੋਕੀ ਰੱਖਿਆ।
ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਵਾਰਦਾਤ, ਕੁਝ ਦਿਨ ਪਹਿਲਾਂ ਵਿਦੇਸ਼ੋਂ ਆਏ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ
8/10 ਲੋਕਾਂ ਨੇ ਤੈਅ ਕੀਤਾ ਪੈਦਲ 120 ਕਿਲੋਮੀਟਰ ਦਾ ਖਤਰਨਾਕ ਜੰਗਲ ਦਾ ਰਸਤਾ
ਦਲੇਰ ਨੇ ਪਨਾਮਾ ਦੇ 120 ਕਿਲੋਮੀਟਰ ਲੰਬੇ ਜੰਗਲ ਵਾਲੇ ਰਸਤੇ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਰਸਤਾ ਦੱਸਿਆ, ਜਿਸ ਨੂੰ ਪੈਦਲ ਤੈਅ ਕਰਨ ਵਿਚ ਲਗਭਗ ਸਾਢੇ 3 ਦਿਨ ਲੱਗੇ। ਉਸ ਨੇ ਦੱਸਿਆ ਕਿ ਸਾਡੇ ਗਰੁੱਪ ਵਿਚ 8 ਤੋਂ 10 ਲੋਕ ਸਨ, ਜਿਨ੍ਹਾਂ ਵਿਚ ਨੇਪਾਲ ਦੀਆਂ ਔਰਤਾਂ ਅਤੇ ਨਾਗਰਿਕ ਸ਼ਾਮਲ ਸਨ ਅਤੇ ਸਾਨੂੰ ਜ਼ਰੂਰੀ ਖਾਣ-ਪੀਣ ਦੀਆਂ ਚੀਜ਼ਾਂ ਅਤੇ ਹੋਰ ਸਾਮਾਨ ਖੁਦ ਚੁੱਕਣਾ ਪਿਆ।
ਦੁਬਈ ਅਤੇ ਭਾਰਤ ਦੇ ਏਜੰਟਾਂ ਨੇ ਮਿਲ ਕੇ ਕੀਤੀ ਧੋਖਾਦੇਹੀ
ਪਨਾਮਾ ਦੇ ਜੰਗਲ ਪਾਰ ਕਰਨ ਤੋਂ ਬਾਅਦ ਅਸੀਂ ਮੈਕਸੀਕੋ ਪਹੁੰਚੇ ਅਤੇ ਉੱਥੋਂ ਅਸੀਂ ਅਮਰੀਕਾ ਦੀ ਤੇਜਵਾਨਾ ਸਰਹੱਦ ਵੱਲ ਚਲੇ ਗਏ। 15 ਜਨਵਰੀ 2025 ਨੂੰ ਅਮਰੀਕੀ ਅਧਿਕਾਰੀਆਂ ਨੇ ਸਾਨੂੰ ਗ੍ਰਿਫਤਾਰ ਕਰ ਲਿਆ। ਅਸੀਂ ਸੋਚਿਆ ਸੀ ਕਿ ਅਸੀਂ ਸੁਰੱਖਿਅਤ ਅਮਰੀਕਾ ਪਹੁੰਚ ਜਾਵਾਂਗੇ, ਪਰ ਸਾਡੇ ਨਾਲ ਧੋਖਾ ਹੋਇਆ। ਦਲੇਰ ਸਿੰਘ ਅਨੁਸਾਰ ਲੱਖਾਂ ਰੁਪਏ ਖਰਚ ਤੋਂ ਿਜ਼ਆਦਾਤਰ ਰਕਮ ਏਜੰਟਾਂ ਨੇ ਠੱਗੀ। ਸਾਨੂੰ ਦੁਬਈ ਅਤੇ ਭਾਰਤ ਦੇ ਟ੍ਰੈਵਲ ਏਜੰਟਾਂ ਨੇ ਧੋਖਾ ਦਿੱਤਾ ਅਤੇ ਇਕ ਖ਼ਤਰਨਾਕ ਰਸਤੇ ਵੱਲ ਧੱਕ ਦਿੱਤਾ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਹੱਥਾਂ ਵਿਚ ਹੱਥਕੜੀਆਂ ਅਤੇ ਪੈਰਾਂ ਵਿਚ ਸਨ ਬੇੜੀਆਂ
ਦਲੇਰ ਅਨੁਸਾਰ ਅਮਰੀਕਾ ਵਿਚ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਅਤੇ ਹੋਰਨਾਂ ਨੂੰ ਇਕ ਕੈਂਪ ਵਿਚ ਰੱਖਿਆ ਗਿਆ ਸੀ, ਜਦੋਂ ਅਸੀਂ ਜਹਾਜ਼ ਵਿਚ ਬੈਠੇ ਸੀ ਤਾਂ ਸਾਨੂੰ ਪਤਾ ਨਹੀਂ ਸੀ ਕਿ ਅਸੀਂ ਭਾਰਤ ਆ ਰਹੇ ਹਾਂ। ਉਸ ਸਮੇਂ ਸਾਡੇ ਹੱਥਾਂ ਵਿਚ ਹੱਥਕੜੀਆਂ ਅਤੇ ਪੈਰਾਂ ਵਿਚ ਬੇੜੀਆਂ ਸਨ, ਔਰਤਾਂ ਨਾਲ ਵੀ ਇਹੀ ਹੋਇਆ। ਇੱਥੋਂ ਤੱਕ ਕਿ ਖਾਣਾ ਖਾਣ ਲਈ ਵੀ ਹੱਥ-ਪੈਰ ਨਹੀਂ ਖੋਲ੍ਹੇ ਗਏ। ਸਿਰਫ ਬੱਚੇ ਹੀ ਇਸ ਬੰਧਨ ਤੋਂ ਬਾਹਰ ਸਨ। ਬੱਚੇ ਡਰ ਗਏ ਸਨ, ਕਿਉਂਕਿ ਜਿਨ੍ਹਾਂ ਮਾਪਿਆਂ ’ਤੇ ਉਹ ਭਰੋਸਾ ਕਰਦੇ ਸਨ, ਉਹ ਖੁਦ ਬੇਵੱਸ ਸਨ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਬੱਸਾਂ ਦੇ ਰੂਟ ਹੋਏ ਬੰਦ, ਮੈਰਿਜ ਪੈਲੇਸ ਵਾਲਿਆਂ ਨੂੰ ਮੋੜਨੀਆਂ ਪੈ ਰਹੀਆਂ ਸਾਈਆਂ
ਅਮਰੀਕੀ ਅਧਿਕਾਰੀਆਂ ਨੇ ਕੀਤਾ ਕਾਨੂੰਨ ਅਨੁਸਾਰ ਕੰਮ
ਅਮਰੀਕਾ ਤੋਂ ਡਿਪੋਰਟ ਹੁੰਦੇ ਸਮੇਂ ਸਾਨੂੰ ਇਹ ਵੀ ਨਹੀਂ ਪਤਾ ਸੀ ਕਿ ਸਾਨੂੰ ਕਿੱਥੇ ਲਿਜਾਇਆ ਜਾ ਰਿਹਾ ਹੈ? ਉੱਥੇ, ਅਮਰੀਕੀ ਅਫ਼ਸਰ ਕਾਨੂੰਨ ਅਨੁਸਾਰ ਇਸ ਤਰ੍ਹਾਂ ਵਿਵਹਾਰ ਕਰਦੇ ਸਨ ਜਿਵੇਂ ਉਨ੍ਹਾਂ ਨੂੰ ਵਿਸ਼ੇਸ਼ ਸਿਖਲਾਈ ਮਿਲੀ ਹੋਵੇ। ਇਸ ਦੇ ਨਾਲ ਹੀ, ਕਿਸੇ ਨਾਲ ਵੀ ਅਣਮਨੁੱਖੀ ਵਿਵਹਾਰ ਨਹੀਂ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8