ਬਟਾਲਾ ’ਚ ਮਨਾਈ ਪੰਜਾਬ ਕੇਸਰੀ ਦੀ 58ਵੀਂ ਵਰ੍ਹੇਗੰਢ, ਮੁੱਖ ਮਹਿਮਾਨਾਂ ਨੇ ਕੀਤੀ ਸ਼ਿਰਕਤ

Tuesday, Jun 13, 2023 - 12:00 PM (IST)

ਬਟਾਲਾ ’ਚ ਮਨਾਈ ਪੰਜਾਬ ਕੇਸਰੀ ਦੀ 58ਵੀਂ ਵਰ੍ਹੇਗੰਢ, ਮੁੱਖ ਮਹਿਮਾਨਾਂ ਨੇ ਕੀਤੀ ਸ਼ਿਰਕਤ

ਬਟਾਲਾ (ਸਾਹਿਲ, ਮਠਾਰੂ, ਯੋਗੀ, ਅਸ਼ਵਨੀ) : ਪੰਜਾਬ ਕੇਸਰੀ ਦਫ਼ਤਰ ਸਮਾਧ ਰੋਡ ਬਟਾਲਾ ਦੇ ਇੰਚਾਰਜ ਸਾਹਿਲ ਮਹਾਜਨ ਦੀ ਪ੍ਰਧਾਨਗੀ ਹੇਠ ਪੰਜਾਬ ਕੇਸਰੀ ਦੀ 58ਵੀਂ ਵਰ੍ਹੇਗੰਢ ਮੌਕੇ ਇਕ ਸ਼ਾਨਦਾਰ ਪ੍ਰੋਗਰਾਮ ਸਥਾਨਕ ਬਟਾਲਾ ਕਲੱਬ ਵਿਖੇ ਕਰਵਾਇਆ ਗਿਆ, ਜਿਸ ’ਚ ਐੱਸ. ਪੀ. ਇਨਵੈਸਟੀਗੇਸ਼ਨ ਗੁਰਪ੍ਰੀਤ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਇਸ ਦੌਰਾਨ ਵੀ. ਡੀ. ਜੀ. 2 ਲਾਇਨ ਵੀ. ਐੱਮ. ਗੋਇਲ, ਲਾਇਨਜ਼ ਕਲੱਬ ਬਟਾਲਾ ਸੰਗਮ ਸਰਵ ਪ੍ਰਧਾਨ ਲਾਇਨ ਰਵਿੰਦਰ ਸੋਨੀ, ਅਸ਼ਵਨੀ ਮਹਾਜਨ ਪ੍ਰਧਾਨ ਵਸੀਕਾ ਨਵੀਸ ਯੂਨੀਅਨ ਬਟਾਲਾ, ਪਰਵਿੰਦਰ ਚੌਧਰੀ ਤੇ ਸੁਰੇਸ਼ ਕੁਮਾਰ ਗੋਇਲ, ਲਾਇਨ ਜਗਤਪਾਲ ਮਹਾਜਨ ਚੇਅਰਮੈਨ ਲਾਇਨਜ਼ ਕਲੱਬ ਸੰਗਮ ਸਰਵ, ਰਵਿੰਦਰ ਕੁਮਾਰ ਬਿੱਲਾ ਚੌਧਰੀ ਨਿਊਜ਼ ਪੇਪਰ ਏਜੰਟ, ਰਮਨ ਸੈਣੀ ਜਨਰਲ ਸਕੱਤਰ ਦ੍ਰਿਸ਼ਟੀ ਕਲੱਬ ਬਟਾਲਾ, ਲਾਇਨਜ਼ ਕਲੱਬ ਬਟਾਲਾ ਪ੍ਰਿੰਸ ਪ੍ਰਧਾਨ ਲਾਇਨ ਹਰਵੰਤ ਮਹਾਜਨ, ਲਾਇਨਜ਼ ਕਲੱਬ ਬਟਾਲਾ ਸਮਾਈਲ ਦੇ ਪ੍ਰਧਾਨ ਨਰੇਸ਼ ਲੂਥਰਾ, ਲਾਇਨਜ਼ ਕਲੱਬ ਬਟਾਲਾ ਫਤਿਹ ਦੇ ਪ੍ਰਧਾਨ ਲਾਇਨ ਵਰਿੰਦਰ ਆਸ਼ਟ, ਰਣਜੀਤ ਸਿੰਘ ਗਲੋਬਲ ਵਿਜ਼ਨ ਵਾਲੇ, ਸੰਜੀਵ ਸ਼ਰਮਾ ਸੀਨੀਅਰ ਕਾਂਗਰਸੀ ਆਗੂ, ਲਾਇਨ ਪਦਮ ਕੋਹਲੀ, ਲਾਇਨ ਗੁਰਸ਼ਰਨ ਸਿੰਘ ਮਠਾਰੂ , ਲਾਇਨ ਵਿਨੋਦ ਦੁੱਗਲ ਸੀਨੀਅਰ ਮੀਤ ਪ੍ਰਧਾਨ ਲਾਇਨਜ਼ ਕਲੱਬ ਸੰਗਮ ਸਰਵ, ਲਾਇਨ ਸੰਜੇ ਸਹਿਦੇਵ, ਅਸ਼ੋਕ ਲੂਨਾ, ਅਰੁਣ ਸੇਖੜੀ, ਸ਼ੰਮੀ ਕਪੂਰ, ਵਿਕਾਸ ਸ਼ਰਮਾ ਭਾਜਪਾ ਆਗੂ, ਸੁਖਦੇਵ ਸਿੰਘ ਬਾਜਵਾ ਕੌਂਸਲਰ, ਨਰੇਸ਼ ਲੂਥਰਾ ਪ੍ਰਧਾਨ ਲਾਇਨਜ਼ ਕਲੱਬ ਸਮਾਇਲ, ਰਣਜੀਤ ਸਿੰਘ ਗਲੋਬਲਵਿਜ਼ਨ, ਜੋਗਿੰਦਰ ਕੁਮਾਰ, ਕੁਲਦੀਪ ਸ਼ਰਮਾ, ਯੋਗੇਸ਼ ਮਹਿੰਦਰੂ, ਅਸ਼ਵਨੀ ਸ਼ਰਮਾ ਵੀ ਪਹੁੰਚੇ।

ਇਹ ਵੀ ਪੜ੍ਹੋ- 9 ਸਾਲਾ ਅਰਜਿਤ ਸ਼ਰਮਾ ਨੇ 14,300 ਫੁੱਟ ਉੱਚੇ ਮਿਨਕਿਆਨੀ ਪਾਸ ’ਤੇ ਲਹਿਰਾਇਆ ਤਿਰੰਗਾ, ਲੋਕਾਂ ਨੂੰ ਕੀਤੀ ਖ਼ਾਸ ਅਪੀਲ

9 ਸਾਲਾ ਅਰਜਿਤ ਸ਼ਰਮਾ ਨੇ 14,300 ਫੁੱਟ ਉੱਚੇ ਮਿਨਕਿਆਨੀ ਪਾਸ ’ਤੇ ਲਹਿਰਾਇਆ ਤਿਰੰਗਾ, ਲੋਕਾਂ ਨੂੰ ਕੀਤੀ ਖ਼ਾਸ ਅਪੀਲ ਸਮਾਗਮ ਦੀ ਸ਼ੁਰੂਆਤ ਪ੍ਰਤੀਨਿਧੀ ਸਾਹਿਲ ਮਹਾਜਨ ਅਤੇ ਹੋਰਨਾਂ ਵੱਲੋਂ ਮੁੱਖ ਮਹਿਮਾਨ ਐੱਸ. ਪੀ. ਗਿੱਲ ਨੂੰ ਗੁਲਦਸਤਾ ਭੇਟ ਕਰ ਕੇ ਕੀਤੀ ਗਈ ਅਤੇ ਨਾਲ ਹੀ ਸਮਾਜ ਦੇ ਵੱਖ-ਵੱਖ ਖੇਤਰਾਂ ਤੋਂ ਆਈਆਂ ਸੀਨੀਅਰ ਸ਼ਖ਼ਸੀਅਤਾਂ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਅੱਜ ਪੰਜਾਬ ਕੇਸਰੀ ਦੀ 58ਵੀਂ ਵਰ੍ਹੇਗੰਢ ਮੌਕੇ ਉਹ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਅਤੇ ਡਾਇਰੈਕਟਰ ਅਵਿਨਾਸ਼ ਚੋਪੜਾ ਸਮੇਤ ਸਾਰਿਆਂ ਨੂੰ ਵਧਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਸ਼ਹਾਦਤ ਨਾਲ ਸਿੰਝਿਆ ਪੰਜਾਬ ਕੇਸਰੀ ਦਾ ਪੌਦਾ ਅੱਜ ਇਕ ਬੋਹੜ ਦੇ ਰੂਪ ਵਿਚ ਲੋਕਾਂ ਦੇ ਦਿਲਾਂ ’ਤੇ ਰਾਜ ਕਰ ਰਿਹਾ ਹੈ, ਕਿਉਂਕਿ ਪੰਜਾਬ ਕੇਸਰੀ ਨੇ ਹਮੇਸ਼ਾ ਸੱਚ, ਸਹੀ ਅਤੇ ਅਸਲ ਤੱਥਾਂ ਨੂੰ ਉਜਾਗਰ ਕੀਤਾ ਹੈ, ਜਿਸ ਕਾਰਨ ਅੱਜ ਸੈਂਕੜੇ ਹੀ ਨਹੀਂ ਸਗੋਂ ਹਜ਼ਾਰਾਂ ਲੋਕ ਇਸ ਬੋਹੜ ਦੇ ਰੁੱਖ ਦੀ ਛਤਰ ਛਾਇਆ ਹੇਠ ਕੰਮ ਕਰਦੇ ਹੋਏ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਰਹੇ ਹਨ।

ਉਨ੍ਹਾਂ ਸਭ ਨੂੰ ਪੰਜਾਬ ਕੇਸਰੀ ਗਰੁੱਪ ਦੀ 58ਵੀਂ ਵਰ੍ਹੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਿਆਂ ਕਿਹਾ ਕਿ ਪ੍ਰਤੀਨਿਧੀ ਸਾਹਿਲ ਮਹਾਜਨ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ’ਚ ਸ਼ਿਰਕਤ ਕਰ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਪੰਜਾਬ ਕੇਸਰੀ ਨੇ ਹਮੇਸ਼ਾ ਸੱਚ ਲਿਖਿਆ ਹੈ ਅਤੇ ਜੋ ਤਾਕਤ ਪੰਜਾਬ ਕੇਸਰੀ ਦੀ ਕਲਮ ’ਚ ਹੈ, ਉਹ ਸ਼ਲਾਘਾਯੋਗ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੀ ਜੇਲ੍ਹ 'ਚ ਦਾਖ਼ਲ ਹੋਇਆ ਡਰੋਨ, ਅੱਧੀ ਰਾਤ ਪੁਲਸ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਇਸ ਦੌਰਾਨ ਲਾਇਨ ਵੀ. ਐੱਮ. ਗੋਇਲ, ਪ੍ਰਧਾਨ ਲਾਇਨ ਰਵਿੰਦਰ ਸੋਨੀ, ਲਾਇਨ ਪਰਵਿੰਦਰ ਚੌਧਰੀ ਤੇ ਹੋਰਨਾਂ ਨੇ ਪੰਜਾਬ ਕੇਸਰੀ ਗਰੁੱਪ ਦੀ 58ਵੀਂ ਵਰ੍ਹੇਗੰਢ ਦੀ ਸਭ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਵੱਲੋਂ ਪੰਜਾਬ ਲਈ ਪਾਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਕਿਉਂਕਿ ਪੰਜਾਬ ਕੇਸਰੀ ਗਰੁੱਪ ਨੇ ਹਮੇਸ਼ਾ ਆਪਣੀ ਕਲਮ ਦੀ ਤਾਕਤ ਨਾਲ ਬਿਨਾਂ ਕਿਸੇ ਡਰ ਅਤੇ ਭੈਅ ਦੇ ਸੱਚ ’ਤੇ ਪਹਿਰਾ ਦਿੱਤਾ ਹੈ।

ਅੰਤ ’ਚ ਸਾਹਿਲ ਮਹਾਜਨ ਨੇ ਮੁੱਖ ਮਹਿਮਾਨ ਐੱਸ. ਪੀ. ਗਿੱਲ ਸਮੇਤ ਸ਼ਹਿਰ ਦੀਆਂ ਉੱਘੀਆਂ ਸ਼ਖਸੀਅਤਾਂ ਨਾਲ ਮਿਲ ਕੇ ਪੰਜਾਬ ਕੇਸਰੀ ਦੀ 58ਵੀਂ ਵਰ੍ਹੇਗੰਢ ਮੌਕੇ ਕੇਕ ਕੱਟਿਆ ਅਤੇ ਸਾਰਿਆਂ ਦਾ ਮੂੰਹ ਮਿੱਠਾ ਕਰਵਾ ਕੇ ਪ੍ਰੋਗਰਾਮ ’ਚ ਪਹੁੰਚਣ ਲਈ ਧੰਨਵਾਦ ਕੀਤਾ।

ਇਹ ਵੀ ਪੜ੍ਹੋ- ਦੀਨਾਨਗਰ ਦੇ ਵਿਕਰਮਜੀਤ ਨੇ ਕੈਨੇਡਾ 'ਚ ਰੌਸ਼ਨ ਕੀਤਾ ਪੰਜਾਬ ਦਾ ਨਾਂ, ਮਾਂ ਦਾ ਸੁਫ਼ਨਾ ਹੋਇਆ ਪੂਰਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News