ਟਰੈਕਟਰ ਅਤੇ ਬਲੈਰੋ ਦੀ ਹੋਈ ਭਿਆਨਕ ਟੱਕਰ, ਵਿਅਕਤੀ ਦੀ ਮੌਤ

Thursday, Oct 03, 2024 - 01:43 PM (IST)

ਤਰਨਤਾਰਨ(ਰਮਨ)- ਤੇਜ਼ ਰਫ਼ਤਾਰ ਟਰੈਕਟਰ ਵੱਲੋਂ ਲਾਪਰਵਾਹੀ ਨਾਲ ਬਲੈਰੋ ਗੱਡੀ ਵਿਚ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੌਰਾਨ ਬਲੈਰੋ ਚਾਲਕ ਦੀ ਮੌਤ ਹੋ ਗਈ। ਇਸ ਹਾਦਸੇ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਟਰੈਕਟਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਚਿੱਟੇ ਦਿਨ ਘਰ ਵੜ ਆਏ ਲੁਟੇਰਿਆਂ ਨਾਲ ਭਿੜ ਗਈ ਔਰਤ, ਵੀਡੀਓ ਦੇਖ ਖੜ੍ਹੇ ਹੋਣਗੇ ਰੌਂਗਟੇ

ਸਤਨਾਮ ਸਿੰਘ ਪੁੱਤਰ ਬਚਨ ਸਿੰਘ ਵਾਸੀ ਦੋਬਲੀਆਂ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਬੀਤੇ ਕੱਲ ਉਹ ਆਪਣੇ ਮੋਟਰਸਾਈਕਲ ਉਪਰ ਸਵਾਰ ਹੋ ਗੋਇੰਦਵਾਲ ਬਾਈਪਾਸ ਤਰਨਤਾਰਨ ਤੋਂ ਆਪਣੀ ਭੈਣ ਸਤਨਾਮ ਕੌਰ ਦੇ ਪਿੰਡ ਕੱਦਗਿਲ ਜਾ ਰਿਹਾ ਸੀ ਅਤੇ ਉਸਦਾ ਭਾਣਜਾ ਗੁਰਮੀਤ ਸਿੰਘ ਉਰਫ ਸਾਬਾ ਪੁੱਤਰ ਮੱਸਾ ਸਿੰਘ ਵਾਸੀ ਪਿੰਡ ਕੱਦ ਗਿੱਲ, ਜਿਸ ਦੀ ਉਮਰ ਕਰੀਬ 42 ਸਾਲ ਹੈ ਆਪਣੀ ਬਲੈਰੋ ਪਿਕਅੱਪ ਗੱਡੀ ਨੂੰ ਚਲਾਉਂਦਾ ਹੋਇਆ ਉਸਦੇ ਅੱਗੇ ਅੱਗੇ ਜਾ ਰਿਹਾ ਸੀ ਜਦ ਉਸਦਾ ਭਾਣਜਾ ਗੁਰਮੀਤ ਸਿੰਘ ਨਜ਼ਦੀਕ ਪੈਟਰੋਲ ਪੰਪ ਦਾਣਾ ਮੰਡੀ ਬਾਈਪਾਸ ਤਰਨਤਾਰਨ ਵਿਖੇ ਪੁੱਜਾ ਤਾਂ ਸਾਹਮਣੇ ਤੋਂ ਆ ਰਹੇ ਇਕ ਟਰੈਕਟਰ ਸੋਨਾਲੀਕਾ ਦੇ ਚਾਲਕ ਵੱਲੋਂ ਬੜੀ ਤੇਜ਼ ਰਫਤਾਰ ਬਿਨਾਂ ਹਾਰਨ ਵਜਾਏ ਲਾਪਰਵਾਹੀ ਨਾਲ ਬਲੈਰੋ ਗੱਡੀ ਵਿਚ ਲਿਆ ਮਾਰਿਆ।

ਇਹ ਵੀ ਪੜ੍ਹੋ-  ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਪੈਟਰੋਲ ਪੰਪ 'ਤੇ ਟਰੱਕ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

ਇਸ ਐਕਸੀਡੈਂਟ ਦੌਰਾਨ ਉਸ ਦੇ ਭਾਣਜੇ ਦੇ ਗੰਭੀਰ ਸੱਟਾਂ ਲੱਗ ਗਈਆਂ ਅਤੇ ਗੱਡੀ ਬੁਰੀ ਤਰ੍ਹਾਂ ਟੁੱਟ ਗਈ। ਇਸ ਦੌਰਾਨ ਉਸਨੇ ਆਪਣਾ ਮੋਟਰਸਾਈਕਲ ਰੋਕ ਆਪਣੇ ਭਾਣਜੇ ਨੂੰ ਬਾਹਰ ਕੱਢਿਆ ਅਤੇ ਐਂਬੂਲੈਂਸ ਦੀ ਮਦਦ ਨਾਲ ਅਮਨਦੀਪ ਹਸਪਤਾਲ ਅੰਮ੍ਰਿਤਸਰ ਦਾਖਲ ਕਰਵਾਇਆ, ਜਿੱਥੇ ਇਲਾਜ ਸ਼ੁਰੂ ਕਰਦਿਆਂ ਹੀ ਉਸ ਦੇ ਭਾਣਜੇ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਟਰੈਕਟਰ ਚਾਲਕ ਸਰਬਜੀਤ ਸਿੰਘ ਪੁੱਤਰ ਸਾਦਾ ਸਿੰਘ ਵਾਸੀ ਦਿਆਲਪੁਰਾ ਦੇ ਖਿਲਾਫ ਪਰਚਾ ਦਰਜ ਕਰ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਂਦੇ ਹੋਏ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ।

ਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News