2 ਜੀਪਾਂ ਵਿਚਾਲੇ ਹੋਈ ਭਿਆਨਕ ਟੱਕਰ, ਇਕ ਗੰਭੀਰ ਜ਼ਖ਼ਮੀ

Saturday, Jul 20, 2024 - 05:23 PM (IST)

2 ਜੀਪਾਂ ਵਿਚਾਲੇ ਹੋਈ ਭਿਆਨਕ ਟੱਕਰ, ਇਕ ਗੰਭੀਰ ਜ਼ਖ਼ਮੀ

ਬਟਾਲਾ (ਸਾਹਿਲ)- ਦੋ ਜੀਪਾਂ ਦੀ ਹੋਈ ਟੱਕਰ ਵਿਚ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਟਿੰਕੂ ਪੁੱਤਰ ਕਾਬਲ ਸਿੰਘ ਵਾਸੀ ਪਿੰਡ ਮੱਤੇਨੰਗਲ ਜੋ ਕਿ ਮਹਿੰਦਰਾ ਜੀਪ ’ਤੇ ਸਵਾਰ ਹੋ ਕੇ ਆਪਣੇ ਸਾਥੀਆਂ ਨਾਲ ਮੁਰਗੀਆਂ ਲੈਣ ਲਈ ਸ਼੍ਰੀ ਹਰਗੋਬਿੰਦਪੁਰ ਨੂੰ ਜਾ ਰਹੇ ਸੀ।

 ਜਦੋਂ ਇਹ ਰਸਤੇ ਵਿਚ ਸੀ ਤਾਂ ਅੱਗੇ ਜਾ ਰਹੀ ਇਕ ਜੀਪ ਨੇ ਕਿਸੇ ਨੂੰ ਬਚਾਉਂਦੇ ਹੋਏ ਵਿਚਕਾਰ ਸੜਕ ਦੇ ਅਚਾਨਕ ਬਰੇਕ ਲਗਾ ਦਿੱਤੀ, ਜਿਸਦੇ ਸਿੱਟੇ ਵਜੋਂ ਇਸਦੀ ਮਹਿੰਦਰਾ ਗੱਡੀ ਪਿੱਛੋਂ ਜਾ ਟਕਰਾਈ ਅਤੇ ਇਹ ਜ਼ਖ਼ਮੀ ਹੋ ਗਿਆ। ਇਸ ਉਪਰੰਤ ਇਸਦੇ ਨਾਲ ਦੇ ਸਾਥੀਆਂ ਨੇ ਇਸ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ, ਜਿਥੇ ਡਾਕਟਰਾਂ ਵਲੋਂ ਇਸਦਾ ਇਲਾਜ ਕੀਤਾ ਜਾ ਰਿਹਾ ਹੈ।


author

Shivani Bassan

Content Editor

Related News