ਤਰਨਤਾਰਨ ਜ਼ਿਲ੍ਹੇ ''ਚ ਕੋਰੋਨਾ ਦੇ 28 ਹੋਰ ਨਵੇਂ ਮਾਮਲੇ ਆਏ ਸਾਹਮਣੇ

Tuesday, Sep 22, 2020 - 02:41 AM (IST)

ਤਰਨਤਾਰਨ ਜ਼ਿਲ੍ਹੇ ''ਚ ਕੋਰੋਨਾ ਦੇ 28 ਹੋਰ ਨਵੇਂ ਮਾਮਲੇ ਆਏ ਸਾਹਮਣੇ

ਤਰਨਤਾਰਨ, (ਰਮਨ)- ਜ਼ਿਲ੍ਹੇ ਭਰ ’ਚ ਕੋਰੋਨਾ ਪੀਡ਼ਤਾਂ ਦੀ ਗਿਣਤੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਜਿਸ ਦੇ ਚੱਲਦਿਆਂ ਸੋਮਵਾਰ ਦੀ ਸਵੇਰ ਨੂੰ ਬੀ.ਐੱਸ.ਐੱਫ ਦੇ 16 ਜਵਾਨਾਂ, ਹੈਲਥ ਵਰਕਰਾਂ ਅਤੇ ਘਰੇਲੂ ਔਰਤਾਂ ਸਮੇਤ 28 ਵਿਅਕਤੀਆਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਜਿਕਰਯੋਗ ਹੈ ਕਿ ਜ਼ਿਲੇ ਅੰਦਰ ਹੁਣ ਤੱਕ ਲਏ ਗਏ ਸੈਂਪਲਾਂ ਦੌਰਾਨ 35767 ਨੈਗੇਟਿਵ, 1436 ਪਾਜ਼ੇਟਿਵ ਅਤੇ 51 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਜਦਕਿ 253 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।

ਜਾਣਕਾਰੀ ਅਨੁਸਾਰ 285 ਵਿਅਕਤੀਆਂ ਦੇ ਭੇਜੇ ਗਏ ਸੈਂਪਲਾਂ ਦੀ ਸੋਮਵਾਰ ਆਈ ਰਿਪੋਰਟ ਅਨੁਸਾਰ ਕੁੱਲ 28 ਵਿਅਕਤੀ ਕੋਰੋਨਾ ਦੇ ਸ਼ਿਕਾਰ ਪਾਏ ਗਏ ਹਨ, ਜਿੰਨਾਂ ’ਚ ਭਾਰਤ ਪਾਕਿਸਤਾਨ ਸਰੱਹਦ ’ਤੇ ਤਾਇਨਾਤ 16 ਬੀ.ਐੱਸ.ਐੱਫ ਦੇ ਜਵਾਨਾਂ ਤੋਂ ਇਲਾਵਾ ਹੈਲਥ ਵਰਕਰ ਅਤੇ ਹੋਰ ਲੋਕ ਸ਼ਾਮਲ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਕੋਰੋਨਾ ਦੇ ਮਰੀਜ਼ਾਂ ਦੀ ਭਾਲ ਕਰਨ ਸਬੰਧੀ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਘਰ-ਘਰ ਜਾ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਅਧੀਨ ਆਉਂਦੇ ਕਮਿਊਨਿਟੀ ਹੈਲਥ ਸੈਂਟਰਾਂ, ਪ੍ਰਾਈਮਰੀ ਹੈਲਥ ਸੈਂਟਰਾਂ ਅਤੇ ਜ਼ਿਲਾ ਪਧਰੀ ਹਸਪਤਾਲਾਂ ਅਧੀਨ ਆਉਂਦੇ ਸਿਹਤ ਕਰਮਚਾਰੀਆਂ, ਆਸ਼ਾ ਵਰਕਰਾਂ ਆਦਿ ਵਲੋਂ ਲੋਕਾਂ ਨੂੰ ਕੋਰੋਨਾ ਤੋਂ ਬਚਾਉ ਅਤੇ ਇਸ ਨੂੰ ਹੋਰ ਲੋਕਾਂ ’ਚ ਫੈਲਣ ਤੋਂ ਰੋਕਣ ਲਈ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਰੈਪਿੱਡ ਅਤੇ ਆਰ.ਟੀ.ਪੀ.ਸੀ ਟੈਸਟ ਮੁਫਤ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਵਲੋਂ ਜਾਰੀ ਨਿਯਮਾਂ ਦੀ ਪਾਲਣਾ ਕਰਨ।


author

Bharat Thapa

Content Editor

Related News