ਕਿਸਾਨਾਂ ਦੇ ਹੱਕ ''ਚ ਕਾਲਾ ਚੋਲਾ ਪਾ ਕੇ ਸੈਸ਼ਨ ''ਚ ਪੁੱਜੇ ਜਸਬੀਰ ਸਿੰਘ ਗਿੱਲ

09/16/2020 4:16:29 PM

ਤਰਨਤਾਰਨ (ਰਮਨ) : ਕੇਂਦਰ ਸਰਕਾਰ ਵਲੋਂ ਕਿਸਾਨੀ ਦੇ ਖ਼ਿਲਾਫ਼ ਨਵਾਂ ਕਾਲਾ ਕਾਨੂੰਨ ਲੈ ਕੇ ਆਉਣ ਦੇ ਖ਼ਿਲਾਫ਼ ਐੱਮ.ਪੀ. ਜਸਬੀਰ ਸਿੰਘ ਗਿੱਲ ਵਲੋਂ ਇਸ ਦਾ ਨਿਵੇਕਲੇ ਅੰਦਾਜ਼ 'ਚ ਵਿਰੋਧ ਦਰਜ ਕਰਵਾਇਆ। ਉਹ ਕਾਲੇ ਕੱਪੜੇ ਪਾ ਕੇ ਕਿਸਾਨੀ ਦੀ ਪਛਾਣ ਹਰੀ ਪੱਗ ਬਨ੍ਹ ਕੇ ਸੰਸਦ 'ਚ ਆਏ। ਉਨ੍ਹਾਂ ਦੇ ਕੱਪੜਿਆਂ 'ਤੇ ਲਿਖਿਆਂ ਹੋਇਆ ਸੀ...
ਮੈਂ ਕਿਸਾਨ ਹਾਂ, ਮੈਂ ਖੇਤ ਮਜ਼ਦੂਰ ਹਾਂ
ਮੇਰੇ ਨਾਲ ਧੋਖਾ ਨਾ ਕਰੋ
ਕਿਸਾਨ ਦੀ ਮੌਤ ਦਾ ਕਾਲਾ ਕਾਨੂੰਨ ਵਾਪਿਸ ਲਓ

ਇਸ ਮੌਕੇ ਗਿੱਲ ਨੇ ਕਿਹਾ ਕਿ ਮੈਂ ਸਾਰਾ ਸੈਸ਼ਨ ਇਹੀ ਚੋਲਾ ਪਾਵਾਂਗਾ ਕਿਉਂਕਿ ਇਸ ਕਾਨੂੰਨ ਨਾਲ ਕਿਸਾਨ ਆਪਣੀ ਪੁੱਤਾਂ ਤੋਂ ਪਿਆਰੀ ਜ਼ਮੀਨ ਤੋਂ ਵਾਂਝਾ ਹੋ ਜਾਏਗਾ। ਪਹਿਲਾਂ ਮੋਦੀ ਸਰਕਾਰ ਨੇ ਅਦਾਨੀ ਤੇ ਅੰਬਾਨੀ ਨੂੰ ਸਲੋਸ ਲਾਉਣ ਦੀ ਮਨਜ਼ੂਰੀ ਦਿੱਤੀ, ਫਿਰ ਨਿੱਜੀ ਮੰਡੀਆਂ ਬਨਾਉਣ ਦੀ ਤੇ ਫਿਰ ਕਿਸਾਨ ਦੀ ਜ਼ਮੀਨ ਕਬਜ਼ਾ ਕਰਵਾਉਣ ਦੀ ਛੂਟ ਦੇਣ ਜਾ ਰਹੀ ਹੈ। ਮੋਦੀ ਸਰਕਾਰ ਐੱਮ.ਐੱਸ.ਪੀ. ਖ਼ਤਮ ਕਰ ਰਹੀ ਹੈ ਜੋ ਬਿਲਕੁਲ ਸਾਨੂੰ ਮਨਜੂਰ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਇਹ ਕਾਲਾ ਕਾਨੂੰਨ ਨੋਟਬੰਦੀ ਤੋਂ ਵੀ ਖ਼ਤਰਨਾਕ ਹੈ ਅਤੇ ਮੋਦੀ ਸਰਕਾਰ ਅੱਗ ਨਾਲ ਖੇਡ ਰਹੀ ਹੈ। ਉਨ੍ਹਾਂ ਅਫ਼ਸੋਸ ਜਾਹਿਰ ਕੀਤਾ ਕਿ ਅਕਾਲੀ ਦਲ ਜੱਟ ਤੇ ਖੇਤ ਮਜ਼ਦੂਰ ਨਾਲ ਹੋ ਰਹੀ ਇਸ ਧੱਕੇਸ਼ਾਹੀ 'ਚ ਬੀਜੇਪੀ ਦਾ ਪੂਰਾ ਸਾਥ ਦੇ ਰਿਹਾ ਹੈ।

ਇਹ ਵੀ ਪੜ੍ਹੋ : ਪੁਲਸ ਦੀ ਚਲਾਨ ਵਸੂਲੀ ਨੇ ਲੋਕਾਂ 'ਚ ਮਚਾਈ ਤਰਥੱਲੀ, ਡੀ.ਜੀ.ਪੀ. ਟ੍ਰੈਫਿਕ ਵਿੰਗ ਕੋਲ ਪੁੱਜਾ ਮਾਮਲਾ

ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸਾਨ ਤੇ ਖੇਤ ਮਜ਼ਦੂਰ ਦੇ ਗੁੱਸੇ ਅੱਗੇ ਸਰਕਾਰ ਨੂੰ ਝੁਕਣਾ ਹੀ ਪੈਣਾ ਜੇ ਸਰਕਾਰ ਨਹੀਂ ਮੰਨੀ ਤੇ ਕਿਸਾਨ ਇਸ ਦੀ ਇੱਟ ਨਾਲ ਇੱਟ ਖੜਕਾ ਦੇਵੇਗਾ। ਉਨ੍ਹਾਂ ਸਾਰਿਆਂ ਸਿਆਸੀ ਪਾਰਟੀਆਂ, ਮਜਦੂਰ ਤੇ ਕਿਸਾਨ ਜਥੇਬੰਦਿਆਂ ਤੇ ਸਮਾਜਿਕ ਜਥੇਬੰਦਿਆਂ ਨੂੰ ਅਪੀਲ ਕੀਤੀ ਕਿ ਆਓ ਸਾਰੇ ਰਲ ਕੇ ਇਸ ਜਾਲਿਮ ਸਰਕਾਰ ਦੇ ਖ਼ਿਲਾਫ ਸੰਘਰਸ਼ ਕਰੀਏ।


Baljeet Kaur

Content Editor

Related News