ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਦਿੱਤੀਆਂ ਵਧਾਈਆਂ

03/17/2024 4:27:39 PM

ਪਠਾਨਕੋਟ(ਅਦਿਤਿਆ): ਅੱਜ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਇੰਚਾਰਜ ਰਾਜਸਥਾਨ ਕਾਂਗਰਸ ਅਤੇ ਵਿਧਾਇਕ ਡੇਰਾ ਬਾਬਾ ਨਾਨਕ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਮਾਤਾ ਚਰਨ ਕੌਰ ਵੱਲੋਂ ਮੁੰਡੇ ਨੂੰ ਜਨਮ ਦੇਣ 'ਤੇ ਸਰਦਾਰ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਵਧਾਈਆਂ ਦਿਤੀਆਂ ਹਨ। ਉਨ੍ਹਾਂ ਕਿਹਾ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਕੇ ਬੱਚੇ ਅਤੇ ਉਸਦੀ ਮਾਤਾ ਚਰਨ ਕੌਰ ਦੀ ਚੜਦੀ ਕਲਾਂ ਦੀ ਕਾਮਨਾ ਕੀਤੀ ਹੈ ।

ਇਹ ਵੀ ਪੜ੍ਹੋ :  ਨਿੱਕੇ ਮੂਸੇਵਾਲਾ ਨੂੰ ਦੇਖ ਭਾਵੁਕ ਹੋਏ ਰਾਜਾ ਵੜਿੰਗ, ਸਿੱਧੂ ਨੂੰ ਯਾਦ ਕਰ ਦੱਸੀਆਂ ਇਹ ਗੱਲਾਂ (ਵੀਡੀਓ)

ਸਿੱਧੂ ਮੂਸੇਵਾਲ ਨੂੰ ਚਾਹੁਣ ਵਾਲੇ ਕਰੋੜਾਂ ਪ੍ਰਸ਼ੰਸਕਾਂ ਦੀਆਂ ਦੁਆਵਾ ਸਦਕਾ ਵਾਹਿਗੁਰੂ ਨੇ ਬਲਕੌਰ ਸਿੰਘ ਅਤੇ ਉਸਦੇ ਪਰਿਵਾਰ ਨੂੰ ਛੋਟਾ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕੇ ਆਪਣਾ ਮਿਹਰਾਂ ਭਰਿਆਂ ਹੱਥ ਰੱਖਿਆ ਹੈ। ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ 29 ਮ‌ਈ 2022 ਨੂੰ ਕੁਝ ਲੋਕਾਂ ਨੇ ਗੈਂਗਸਟਰਾਂ ਦੇ ਕਹਿਣ 'ਤੇ ਮੂਸੇਵਾਲਾ ਨੂੰ ਦਿਨ-ਦਿਹਾੜੇ ਗੋਲੀਆਂ ਨਾਲ ਭੁੰਨ ਦਿੱਤਾ ਸੀ ਅਤੇ ਉਸ ਦੀ ਮੋਤ ਤੋਂ ਬਾਅਦ ਉਸਦਾ ਸਾਰਾ ਪਰਿਵਾਰ ਆਪਣੇ ਪੁੱਤਰ ਦਾ ਇਨਸਾਫ਼ ਲੈਣ ਲ‌ਈ ਦਰ ਦਰ ਭੱਟਕ ਰਿਹਾ ਸੀ।

ਇਹ ਵੀ ਪੜ੍ਹੋ : ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨਾਲ ਰਾਜਾ ਵੜਿੰਗ ਨੇ ਕੀਤੀ ਮੁਲਾਕਾਤ, ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ

ਦੱਸਣਯੋਗ ਹੈ ਕਿ ਬੱਚੇ ਦੇ ਆਉਣ ਦੀ ਖੁਸ਼ਖ਼ਬਰੀ ਖੁੱਦ ਬੱਚੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਆਪਣੇ  ਸੋਸ਼ਲ ਮੀਡੀਆ ਅਕਾਊਂਟ 'ਤੇ  ਸਾਂਝੀ ਕੀਤੀ ਹੈ। 

ਇਹ ਵੀ ਪੜ੍ਹੋ : ਮੂਸੇਵਾਲਾ ਦੀ ਹਵੇਲੀ 'ਚ ਬੀਬੀਆਂ ਨੇ ਝੂਮ-ਝੂਮ ਕੇ ਪਾਇਆ ਗਿੱਧਾ, ਵੱਡੀ ਗਿਣਤੀ 'ਚ ਪ੍ਰਸ਼ੰਸਕਾਂ ਦਾ ਲੱਗਿਆ ਤਾਂਤਾ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News