ਮਾਰਚ 2021 ਤੱਕ ਮੁਕੰਮਲ ਹੋਵੇਗੀ ਕੇਂਦਰੀ ਸੁਧਾਰ ਘਰ ਦੀ ਉਸਾਰੀ : ਰੰਧਾਵਾ

12/27/2020 1:47:01 AM

ਤਰਨਤਾਰਨ/ਗੋਇੰਦਵਾਲ ਸਾਹਿਬ, (ਪੰਛੀ, ਬਲਵਿੰਦਰ ਕੌਰ, ਰਮਨ)-ਪੰਜਾਬ ਦੇ ਜੇਲਾਂ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਕੇਂਦਰੀ ਸੁਧਾਰ ਘਰ ਦੀ ਉਸਾਰੀ ਦਾ ਕੰਮ ਮਾਰਚ, 2021 ਤੱਕ ਮੁਕੰਮਲ ਕਰ ਲਿਆ ਜਾਵੇਗਾ। ਇੱਥੇ ਕੇਂਦਰੀ ਸੁਧਾਰ ਘਰ ਦੀ ਉਸਾਰੀ ਦਾ ਜਾਇਜ਼ਾ ਲੈਣ ਲਈ ਪੱੁਜੇ ਰੰਧਾਵਾ ਨੇ ਜੇਲ, ਲੋਕ ਨਿਰਮਾਣ ਵਿਭਾਗ, ਪਬਲਿਕ ਹੈਲਥ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਉਸਾਰੀ ਦੇ ਕੰੰਮ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨ ਤਾਂ ਜੋ ਇਸ ਨੂੰ ਮਿੱਥੇ ਸਮੇਂ ਤੱਕ ਮੁਕੰਮਲ ਕਰ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੇਂਦਰੀ ਸੁਧਾਰ ਘਰ ਦੀ ਉਸਾਰੀ ਲਈ 194.15 ਕਰੋਡ਼ ਰੂਪੈ ਜਾਰੀ ਕੀਤੇ ਗਏ ਸਨ ਅਤੇ ਹੁਣ ਤੱਕ 144 ਕਰੋਡ਼ ਰੁਪੈ ਦੀ ਲਾਗਤ ਨਾਲ 90 ਫੀਸਦੀ ਕੰਮ ਮੁਕੰਮਲ ਕਰ ਲਿਆ ਗਿਆ ਹੈ।

ਗੋਇੰਦਵਾਲ ਸਾਹਿਬ ਵਿਖੇ ਬਣ ਰਹੇ ਕੇਂਦਰੀ ਸੁਧਾਰ ਘਰ ਵਿਚ ਬੈਰਕਾਂ, ਆਈਸੋਲੇਸ਼ਨ ਸੈਲ, ਔਰਤਾਂ ਲਈ ਅਲੱਗ ਬੈਰਕਾਂ, ਗੁਦਾਮ, ਵਰਕਸ਼ਾਪ, ਹਸਪਤਾਲ, ਪ੍ਰਸ਼ਾਸ਼ਕੀ ਬਲਾਕ, ਡੀ ਅਡਿਕਸ਼ਨ ਸੈਂਟਰ, ਸਬ ਸਟੇਸ਼ਨ, ਵਾਰਡਨ ਹੋਸਟਲ, ਕਿਚਨ ਬਲਾਕ, ਡਿਸਪੈਂਸਰੀ, ਧਾਰਮਿਕ ਸਥਾਨ ਤੇ ਵਾਚ ਟਾਵਰ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਧਾਇਕ ਧਰਮਵੀਰ ਅਗਨੀਹੋਤਰੀ, ਪ੍ਰਮੁੱਖ ਸਕੱਤਰ ਡੀ. ਕੇ. ਤਿਵਾਡ਼ੀ, ਏ. ਡੀ. ਜੀ. ਜੇਲਾਂ ਪੀ. ਕੇ ਸਿਹਨਾ, ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਐੱਸ. ਐੱਸ. ਪੀ ਧਰੁੰਮਨ ਐਚ ਨਿੰਬਲੇ ਤੇ ਹੋਰ ਅਧਿਕਾਰੀ ਹਾਜ਼ਰ ਸਨ।


Deepak Kumar

Content Editor

Related News