ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੇਵਾ ਪੰਥੀ ਡੇਰੇ ਦੇ ਵਿਵਾਦ ਦੇ ਚੱਲਦਿਆਂ 7 ਮੈਂਬਰੀ ਕਮੇਟੀ ਦਾ ਐਲਾਨ

Thursday, Feb 09, 2023 - 05:00 PM (IST)

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੇਵਾ ਪੰਥੀ ਡੇਰੇ ਦੇ ਵਿਵਾਦ ਦੇ ਚੱਲਦਿਆਂ 7 ਮੈਂਬਰੀ ਕਮੇਟੀ ਦਾ ਐਲਾਨ

ਅੰਮ੍ਰਿਤਸਰ (ਅਨਜਾਣ) : ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਡੇਰਾ ਸੇਵਾਪੰਥੀ ਗਿਆਨੀ ਅਮੀਰ ਸਿੰਘ (ਟਕਸਾਲ ਭਾਈ ਮਨੀ ਸਿੰਘ) ਦੇ ਸਵਰਗੀ ਸੇਵਾਦਾਰ ਸੰਤ ਬਾਬਾ ਮੱਖਣ ਸਿੰਘ ਜੀ ਦੇ ਦੇਹਾਂਤ ਮਗਰੋਂ ਗੱਦੀ ਨਸ਼ੀਨੀ ਨੂੰ ਲੈ ਕੇ ਚੱਲਦੇ ਵਿਵਾਦ ਸਬੰਧੀ 7 ਮੈਂਬਰੀ ਕਮੇਟੀ ਦਾ ਐਲਾਨ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਪਾਕਿ, BSF ਨੇ 28 ਰਾਊਂਡ ਫ਼ਾਇਰ ਕਰਕੇ ਡਰੋਨ ਨੂੰ ਭੇਜਿਆ ਵਾਪਸ

ਜਿਸ 'ਚ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਕੋਆਰਡੀਨੇਟਰ ਦੀਆਂ ਸੇਵਾਵਾਂ ਨਿਭਾਉਣਗੇ ਤੇ ਬਾਕੀ 6 ਮੈਬਰਾਂ ‘ਚ  ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਬਾਬਾ ਸਰਬਜੋਤ ਸਿੰਘ ਬੇਦੀ, ਊਨਾ ਸਾਹਿਬ, ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਨਿਰਮਲੇ ਤਪੋਬਨ, ਅੰਮ੍ਰਿਤਸਰ ਮਹੰਤ ਚਮਕੌਰ ਸਿੰਘ ਜਨਰਲ ਸਕੱਤਰ ਸੇਵਾ ਪੰਥੀ ਅੱਡਣਸ਼ਾਹੀ, ਅੰਮ੍ਰਿਤਸਰ ਮਹੰਤ ਸੁਰਿੰਦਰ ਸਿੰਘ ਸੇਵਾਪੰਥੀ ਅੱਡਣਸ਼ਾਹੀ, ਅੰਮ੍ਰਿਤਸਰ ਤੇ ਸੰਤ ਬਾਬਾ ਤੇਜਾ ਸਿੰਘ, ਪ੍ਰਧਾਨ ਪ੍ਰਾਚੀਨ ਦੁਆਵਾਂ, ਨਿਰਮਲ ਮਹਾਂਮੰਡਲ, ਨਿਰਮਲ ਡੇਰਾ ਖੁੱਡਾ ਕਲਾਂ, ਹੁਸ਼ਿਆਰਪੁਰ ਸ਼ਾਮਲ ਕੀਤੇ ਗਏ ਹਨ। ਜੋ ਪੂਰੇ ਮਾਮਲੇ ਦੀ ਰੀਪੋਰਟ 15 ਦਿਨਾਂ ਦੇ ਅੰਦਰ-ਅੰਦਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਕਰਨਗੇ। 

ਦੱਸ ਦੇਈਏ ਕਿ ਪਿਛਲੇ ਦਿਨੀਂ ਡੇਰੇ ਸਬੰਧੀ ਛਿੜੇ ਵਿਵਾਦ ਸਬੰਧੀ ਸੰਤਾਂ-ਮਹੰਤਾਂ ਦਾ ਵਫ਼ਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਦਖ਼ਲ ਦੇ ਕੇ ਮਾਮਲਾ ਸੁਲਝਾਉਣ ਬਾਰੇ ਮਿਲਿਆ ਸੀ। ਸਿੰਘ ਸਾਹਿਬ ਨੇ ਸਖ਼ਤ ਹਿਦਾਇਤ ਕਰਦਿਆਂ ਕਿਹਾ ਕਿ ਜਿੰਨੀ ਦੇਰ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੰਤਿਮ ਫ਼ੈਸਲਾ ਨਹੀਂ ਆ ਜਾਂਦਾ ਓਂਨੀ ਦੇਰ ਤੱਕ ਕਿਸੇ ਵੀ ਧਿਰ ਵੱਲੋਂ ਦਸਤਾਰਬੰਦੀ ਦੀ ਰਸਮ ਅਦਾ ਨਹੀਂ ਕੀਤੀ ਜਾਵੇਗੀ। 

ਇਹ ਵੀ ਪੜ੍ਹੋ- ਗੁਰਦਾਸਪੁਰ ਦੇ ਪਿੰਡ ਹਰਚੋਵਾਲ ਵਿਖੇ ਵੱਡੀ ਵਾਰਦਾਤ, ਬੱਚਿਆਂ ਨਾਲ ਭਰੀ ਸਕੂਲ ਬੱਸ 'ਤੇ ਕੀਤਾ ਦਾਤਰ ਨਾਲ ਹਮਲਾ

ਅੰਤਿਮ ਅਰਦਾਸ ਮੌਕੇ ਭੋਗ ਪਾਏ ਜਾਣਗੇ ਉਪਰੰਤ ਕਥਾ, ਕੀਰਤਨ ਤੇ ਸਿਰਫ਼ ਗੁਰਮਤਿ ਵਿਚਾਰਾਂ ਹੀ ਹੋਣਗੀਆਂ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਦੋਵੇਂ ਧਿਰਾਂ ਤਕਰਾਰਬਾਜੀ ਕਰਨ ਤੋਂ ਗੁਰੇਜ ਕਰਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News