ਫੌਜੀ ਦੇ ਘਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਘਰ ਤੇ ਗੱਡੀ ਦੀ ਕੀਤੀ ਭੰਨਤੋੜ

Friday, Oct 31, 2025 - 11:23 AM (IST)

ਫੌਜੀ ਦੇ ਘਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਘਰ ਤੇ ਗੱਡੀ ਦੀ ਕੀਤੀ ਭੰਨਤੋੜ

ਗੁਰਦਾਸਪੁਰ (ਵਿਨੋਦ)-ਗੁਰਦਾਸਪੁਰ ਦੇ ਪਿੰਡ ਭਾਗੋਕਾਵਾਂ ’ਚ ਬੀਤੀ ਦੇਰ ਸ਼ਾਮ ਗੁੰਡਾਗਰਦੀ ਦਾ ਉਸ ਵੇਲੇ ਨੰਗਾ ਨਾਚ ਖੇਡਿਆ ਗਿਆ। ਜਦ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ ਦੇ ਜਵਾਨ ਦੇ ਘਰ ’ਚ ਇਕੱਲੀ ਉਸ ਦੀ ਪਤਨੀ ਅਤੇ ਉਸ ਦੇ ਬੱਚੇ ਅਤੇ ਉਸ ਦੇ ਪਿਤਾ ਉੱਪਰ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਹਮਲਾਵਾਰਾਂ ਨੇ ਘਰ ਦੇ ਸ਼ੀਸ਼ੇ, ਗੇਟ, ਦਰਵਾਜ਼ੇ, ਡਾਇਨਿੰਗ ਟੇਬਲ ਦੇ ਇਲਾਵਾ ਘਰ ’ਚ ਖੜ੍ਹੀ ਕਾਰ ਨੂੰ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ। ਘਰ ’ਚ ਮੌਜੂਦ ਫੌਜੀ ਦੇ ਪਤਨੀ ਦੇ ਇਲਾਵਾ ਬੱਚਿਆਂ ਤੇ ਹੋਰ ਲੋਕਾਂ ਨੇ ਇਕ ਕਮਰੇ ’ਚ ਲੁਕ ਕੇ ਆਪਣੀ ਜਾਨ ਬਚਾਈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ, ਨਵੰਬਰ ਦੀ ਮਹੀਨੇ ਸ਼ੁਰੂਆਤ 'ਚ ਹੀ...

ਦੂਜੇ ਪਾਸੇ ਥਾਣਾ ਸਦਰ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਹਮਲਾਵਾਰਾਂ ਨੂੰ ਜਲਦੀ ਕਾਬੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਘਟਨਾ ਐੱਸ.ਐੱਸ.ਪੀ ਗੁਰਦਾਸਪੁਰ ਦੇ ਧਿਆਨ ’ਚ ਵੀ ਲਿਆਂਦੀ ਗਈ ਹੈ। ਇਸ ਸਬੰਧੀ ਪੀੜਿਤ ਔਰਤ ਪ੍ਰਵੀਨ ਕੁਮਾਰੀ ਪਤਨੀ ਫੌਜੀ ਗੁਰਵਿੰਦਰ ਸਿੰਘ ਜਿਸ ਦਾ ਪਤੀ ਸਰਹੱਦ ’ਤੇ ਬੀ.ਐੱਸ.ਐੱਫ ਦੇ ਵਿੱਚ ਤੈਨਾਤ ਹੈ , ਨੇ ਦੱਸਿਆ ਕਿ ਮੈਂ ਘਰ ’ਚ ਬੀਤੀ ਸ਼ਾਮ ਆਪਣੇ ਬੱਚਿਆਂ ਨਾਲ ਬੈਠੀ ਹੋਈ ਸੀ ਅਤੇ ਮੇਰਾ ਸਹੁਰਾ ਬਾਹਰ ਕੰਮ ਕਰ ਰਿਹਾ ਸੀ ਤਾਂ ਅਚਾਨਕ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਮੇਰੇ ਘਰ ਦੇ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਆ। ਸਾਨੂੰ ਸੰਭਲਣ ਤੱਕ ਦਾ ਮੌਕਾ ਨਹੀਂ ਦਿੱਤਾ। ਮੇਰੇ ਘਰ ਦੇ ਦਰਵਾਜ਼ੇ , ਸੋਫੇ, ਟੇਬਲ , ਡਾਇਨਿੰਗ ਟੇਬਲ ਸਮੇਤ ਇੱਥੋਂ ਤੱਕ ਕੀ ਘਰ ਦੇ ਵਿੱਚ ਪਿਆ ਸਾਰਾ ਸਮਾਨ ਤੋੜ ਭੰਨ ਦਿੱਤਾ। ਘਰ ਦੇ ਬਾਹਰ ਖੜੀ ਮਹਿੰਗੀ ਗੱਡੀ ਤੱਕ ਇੱਟਾ ਰੋੜਿਆਂ ਨਾਲ ਤੋੜ ਦਿੱਤੀ ਗਈ। ਮੈਂ ਭੱਜ ਕੇ ਕਮਰੇ ਵਿਚ ਜਾ ਕੇ ਕੁੰਡੀ ਲਗਾ ਕੇ ਆਪਣੇ ਬੱਚਿਆਂ ਨਾਲ ਡਰਦੇ ਹੋਏ ਆਪਣੀ ਜਾਨ ਬਚਾਈ।

ਇਹ ਵੀ ਪੜ੍ਹੋ-  ਪੰਜਾਬ 'ਚ 31 ਅਕਤੂਬਰ ਨੂੰ ਸਰਕਾਰੀ ਛੁੱਟੀ ਦੀ ਉੱਠੀ ਮੰਗ

ਦੂਜੇ ਪਾਸੇ ਪੀੜਤ ਦੀ ਪਤਨੀ ਨਾਲ ਉਸ ਦੀ ਦਰਾਣੀ, ਜੇਠਾਣੀ ਵੀ ਸਾਹਮਣੇ ਆਈਆਂ । ਜਿੰਨਾਂ ਵਿੱਚ ਕਿਰਨ ਕੁੰਡਲ ਪੁੱਤਰੀ ਨਿਰਮਲ ਸਿੰਘ ਅਤੇ ਪੂਜਾ ਪਤਨੀ ਸਤਨਾਮ ਸਿੰਘ ਨੇ ਮੌਕੇ ’ਤੇ ਮੌਜੂਦ ਗਵਾਹ ਡਾਕਟਰ ਰਘਬੀਰ ਸਿੰਘ ਪੁੱਤਰ ਬਲਵੰਤ ਸਿੰਘ, ਗੁਰਦਿਆਲ ਸਿੰਘ ਪੁੱਤਰ ਪੂਰਨ ਸਿੰਘ ,ਸੋਭਾ ਸਿੰਘ ਪਿੰਡ ਦਾ ਮੌਜੂਦਾ ਸਰਪੰਚ ਨਾਲ ਦੱਸਿਆ ਕਿ ਸ਼ਰੇਆਮ ਪਿੰਡ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਗਿਆ ਹੈ। ਸ਼ਰੇਆਮ ਘਰ ਦਾ ਸਮਾਨ ਤੋੜਿਆ ਗਿਆ, ਗੱਡੀ ਭੰਨੀ ਗਈ ਅਤੇ ਘਰ ਦੇ ਉੱਪਰ ਇੱਟਾਂ-ਰੋੜੇ ਪੱਥਰ ਚਲਾਏ ਗਏ।

ਇਹ ਵੀ ਪੜ੍ਹੋ- ਪੰਜਾਬੀਓ ਪਹਿਲਾਂ ਕਰ ਲਓ ਕੰਮ, ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਲੰਬਾ Powercut

ਇਸ ਸਬੰਧੀ ਮੌਕੇ ’ਤੇ ਪਹੁੰਚੇ ਸਦਰ ਥਾਣੇ ਦੇ ਐੱਸ.ਐੱਚ. ਓ ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗੁੰਡਾਗਰਦੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਜਿਨ੍ਹਾਂ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਨ੍ਹਾਂ ਨੂੰ ਕਿਸੇ ਵੀ ਕੀਮਤ ’ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ । ਪੀੜਤ ਪਰਿਵਾਰ ਦੇ ਬਿਆਨਾਂ ’ਤੇ ਹਮਲਾਵਾਰਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News