ਦੀਨਾਨਗਰ ਵਿਖੇ ਮਹਿਲਾ ਦੇ ਕੰਨ ''ਚੋਂ ਝਪਟ ਮਾਰ ਕੇ ਵਾਲੀ ਖੋਹਣ ਵਾਲਾ ਇੱਕ ਨੌਜਵਾਨ ਕਾਬੂ ,ਦੂਜਾ ਫਰਾਰ
Thursday, Dec 12, 2024 - 12:54 PM (IST)
ਦੀਨਾਨਗਰ(ਗੋਰਾਇਆ)- ਐੱਸ. ਐੱਸ. ਪੀ. ਗੁਰਦਾਸਪੁਰ ਹਰੀਸ਼ ਦਯਾਮਾ ਦੀ ਅਗਵਾਈ ਵਾਲੀ ਸਪੈਸ਼ਲ ਬ੍ਰਾਂਚ ਗੁਰਦਾਸਪੁਰ ਅਤੇ ਦੀਨਾਨਗਰ ਪੁਲਸ ਦੀ ਟੀਮ ਨੇ ਪਿਛਲੇ ਦਿਨੀਂ ਦੀਨਾਨਗਰ ਵਿਖੇ ਮਹਿਲਾ ਦੇ ਕੰਨ ਤੇ ਝਪਟ ਮਾਰ ਕੇ ਵਾਲੀ ਖੋਹ ਕੇ ਫ਼ਰਾਰ ਹੋਣ ਵਾਲੇ 2 ਨੌਜਵਾਨਾਂ ਵਿਚੋਂ ਇੱਕ ਨੌਜਵਾਨ ਨੂੰ 24 ਘੰਟਿਆਂ ਦੇ ਅੰਦਰ ਕੀਤਾ ਗ੍ਰਿਫ਼ਤਾਰ ਕਰਨ ਵਿਚ ਸਲਫ਼ਤਾ ਹਾਸਲ ਕੀਤੀ ਸੀ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਾਈਵੇਟ ਹਸਪਤਾਲਾਂ ਨੂੰ ਲੈ ਕੇ ਜਾਰੀ ਹੋਏ ਹੁਕਮ
ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਸਕੂਟਰੀ ਸਵਾਰ ਪੀੜਤ ਮਹਿਲਾ ਨਿਰਮਲਾ ਦੇਵੀ ਵਾਸੀ ਰਸੂਲਪੁਰ ਆਪਣੇ ਬੱਚਿਆਂ ਨੂੰ ਸਕੂਲ 'ਚੋਂ ਛੁੱਟੀ ਹੋਣ ਤੋਂ ਬਾਅਦ ਪਿੰਡ ਰਸੂਲਪੁਰ ਨੂੰ ਜਾ ਰਹੀ ਸੀ।ਜਦ ਉਕਤ ਮਹਿਲਾ ਬੱਸ ਸਟੈਂਡ ਦੇ ਪਿੱਛੇ ਇਕ ਸਕੂਲ ਨੇੜੇ ਪਹੁੰਚੀ ਤਾਂ ਪਿੱਛੇ ਆ ਰਹੇ 2 ਮੋਟਰਸਾਈਕਲ ਸਵਾਰ ਨੌਜਵਾਨਾਂ ਉਕਤ ਸਕੂਟਰੀ ਸਵਾਰ ਮਹਿਲਾ ਦੇ ਕੰਨ ਤੇ ਝਪਟ ਮਾਰ ਕੇ ਸੋਨੇ ਦੀ ਇਕ ਵਾਲੀ ਖੋਹ ਕੇ ਫਰਾਰ ਹੋ ਗਏ ਸੀ। ਜਿਸ ਤੋਂ ਬਾਅਦ ਪੁਲਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਵਾਰਦਾਤ ਵਾਲੀ ਥਾਂ ਦੇ ਆਸ ਪਾਸ ਲੱਗੇ ਸੀਸੀਟੀਵੀ ਕੈਮਰੇ ਖੰਗਾਲਦਿਆਂ ਹੀ ਖੋਹ ਕਰਨ ਵਾਲੇ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਨਵਜੀਤ ਸਿੰਘ ਵਾਸੀ ਉਧੀਪੁਰ ਨੂੰ ਕਾਬੂ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਾਰਿਆਂ ਲਈ ਫਰੀ ਹੋਈਆਂ ਇਹ ਬੱਸਾਂ, ਹੋ ਗਿਆ ਵੱਡਾ ਐਲਾਨ
ਦੀਨਾਨਗਰ ਥਾਣੇ ਦੇ ਐੱਸ. ਐੱਚ. ਓ. ਅਜਵਿੰਦਰ ਸਿੰਘ ਅਤੇ ਸਪੈਸ਼ਲ ਬ੍ਰਾਂਚ ਗੁਰਦਾਸਪੁਰ ਦੀ ਟੀਮ ਦੇ ਸਬ ਇੰਸਪੈਕਟਰ ਹਰਭਿੰਦਰ ਸਿੰਘ ਸਣੇ ਏ. ਐੱਸ. ਆਈ. ਸਤਨਾਮ ਸਿੰਘ ਨੇ ਵਾਰਦਾਤ ਵਿੱਚ ਵਰਤੇ ਗਏ ਮੋਟਰਸਾਈਕਲ ਜਿਸ ਦਾ ਨੰਬਰ ਪੀਬੀ 06 az 6961 ਸਮੇਤ ਗ੍ਰਿਫ਼ਤਾਰ ਕਰ ਲਿਆ। ਜਦਕਿ ਖੋਹ ਦੀ ਵਾਰਦਾਤ ਚ ਸ਼ਾਮਲ ਦੂਸਰੇ ਨੌਜਵਾਨ ਕਰਨ ਵਾਸੀ ਅਵਾਂਖਾ ਦੀ ਪੁਲਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਇੱਥੇ ਇਹ ਵੀ ਦੱਸ ਦਈਏ ਕਿ ਉਕਤ ਮੋਟਰਸਾਈਕਲ ਸਵਾਰਾਂ ਵੱਲੋਂ ਖੋਹ ਕੀਤੀ ਸੋਨੇ ਦੀ ਵਾਲੀ ਗੁਰਦਾਸਪੁਰ ਦੇ ਕਿਸੇ ਦੁਕਾਨਦਾਰ ਨੂੰ ਵੇਚ ਦਿੱਤੀ ਸੀ। ਜਿਸ ਨੂੰ ਲੈ ਕੇ ਪੁਲਸ ਵੱਲੋਂ ਕਾਬੂ ਕੀਤੇ ਨੌਜਵਾਨ ਤੋਂ ਹੋਰ ਜਾਣਕਾਰੀ ਹਾਸਲ ਕਰ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8