ਔਰਤ ਤੋਂ ਪਰਸ ਖੋਹਣ ਵਾਲੇ ਕਾਬੂ
Friday, Oct 12, 2018 - 02:21 AM (IST)

ਅੰਮ੍ਰਿਤਸਰ, (ਬੌਬੀ)- ਅੰਮ੍ਰਿਤਸਰ ਦੀ ਜੀਨਤ ਬਾਨਾ ਦੀ ਸ਼ਿਕਾਇਤ ’ਤੇ ਥਾਣਾ ਈ-ਡਵੀਜ਼ਨ ਦੇ ਏ. ਐੱਸ. ਆਈ. ਚਿਮਨ ਸਿੰਘ ਨੇ ਪਰਸ ਖੋਹਣ ਦੇ ਦੋਸ਼ ’ਚ ਰਾਕੇਸ਼ ਕੁਮਾਰ ਪੁੱਤਰ ਸ਼ਿੰਦਾ ਮਸੀਹ ਤੇ ਸੁਨੀਲ ਪੁੱਤਰ ਕੇਵਲ ਮਸੀਹ ਵਾਸੀ ਦਾਦੂਜੋਧ ਫਤਿਹਗਡ਼੍ਹ ਚੂਡ਼ੀਅਾਂ ਜ਼ਿਲਾ ਗੁਰਦਾਸਪੁਰ ਨੂੰ ਹਿਰਾਸਤ ਵਿਚ ਲੈ ਕੇ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਨੇ ਦੱਸਿਆ ਕਿ ਮੈਂ ਰਿਕਸ਼ਾ ’ਚ ਲਾਹੌਰੀ ਗੇਟ ਜਾ ਰਹੀ ਸੀ, ਜਦੋਂ ਹਿੰਦੁਸਤਾਨ ਬਸਤੀ ਨੇਡ਼ੇ ਪਹੁੰਚੀ ਤਾਂ ਇਕ ਹੋਂਡਾ ਮੋਟਰਸਾਈਕਲ ਜਿਸ ਦਾ ਨੰ. ਪੀ ਬੀ 06-0007 ’ਤੇ ਸਵਾਰ ਵਿਅਕਤੀ ਮੇਰੇ ਨੇਡ਼ੇ ਪੁੱਜੇ ਤੇ ਮੇਰਾ ਪਰਸ ਖੋਹ ਕੇ ਫਰਾਰ ਹੋਣ ਲੱਗੇ ਤਾਂ ਮੈਂ ਉਨ੍ਹਾਂ ਦਾ ਡਟ ਕੇ ਵਿਰੋਧ ਕੀਤਾ, ਜਿਸ ਕਾਰਨ ਉਹ ਮੈਨੂੰ ਘਸੀਟਦੇ ਹੋਏ ਕਾਫ਼ੀ ਅੱਗੇ ਤੱਕ ਲੈ ਗਏ। ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ ਹੈ।